ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਨਮੋਹਨ ਸਿੰਘ ਨੂੰ ਲਗਾਤਾਰ ਦੂਜੀ ਵਾਰ ਭਾਰਤ ਦਾ ਪ੍ਰਧਾਨਮੰਤਰੀ ਬਣਨ 'ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਿੰਘ ਬਹੁਤ ਬੁੱਧੀਮਾਨ ਨੇਤਾ ਹਨ
ਅਤੇ ਉਹ ਉਹਨਾਂ ਦੀ ਇੱਜਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਭਾਰਤ ਯਾਤਰਾ ਦੀ ਯੋਜਨਾ ਬਣਾ ਰਹੇ ਹਨ।ਓਬਾਮਾ ਨੇ ਇਹ ਗੱਲਾਂ ਅਮਰੀਕਾ ਵਿੱਚ ਭਾਰਤ ਦੀ ਨਵੀਂ ਰਾਜਦੂਤ ਮੀਰਾ ਸ਼ੰਕਰ ਨਾਲ ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ ਵਿੱਚ ਇੱਕ ਮੁਲਾਕਾਤ ਵਿੱਚ ਕਹੀਆਂ। ਮੀਰਾ ਨੇ ਰਾਸ਼ਟਰਪਤੀ ਓਬਾਮਾ ਨੂੰ ਭਾਰਤ ਦੇ ਰਾਜਦੂਤ ਦੇ ਰੂਪ ਵਿੱਚ ਆਪਣਾ ਪਹਿਚਾਣ-ਪੱਤਰ ਸੌਂਪਿਆ। ਇਸ ਮੌਕੇ 'ਤੇ ਓਬਾਮਾ ਨੇ ਭਾਰਤ ਵਿੱਚ ਹੋਈਆਂ ਹਾਲੀਆ ਚੋਣਾਂ 'ਤੇ ਆਪਣੀ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਸਿੰਘ ਬਹੁਤ ਬੁੱਧੀਮਾਨ ਨੇਤਾ ਹਨ, ਜਿਹਨਾਂ ਦੀ ਉਹ ਇੱਜਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਭਾਰਤ ਯਾਤਰਾ ਦੀ ਯੋਜਨਾ ਬਣਾ ਰਹੇ ਹਨ। ਮੀਰਾ ਨੇ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨਮੰਤਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਰਾਜਦੂਤ ਨੇ ਕਿਹਾ ਕਿ ਉਹ ਭਾਰਤ ਅਮਰੀਕੀ ਸਾਮਰਿਕ ਸਬੰਧਾਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰੇਗੀ। ਮੀਰਾ ਨੇ ਰੋਨੇਨ ਸੇਨ ਦਾ ਸਥਾਨ ਲਿਆ ਹੈ, ਜਿਹਨਾਂ ਦਾ ਕਾਰਜਕਾਲ 31 ਮਾਰਚ ਨੂੰ ਖਤਮ ਹੋ ਗਿਆ। ਮੀਰਾ 26 ਅਪ੍ਰੈਲ ਨੂੰ ਅਮਰੀਕਾ ਪਹੁੰਚੀ। ਇਸ ਤੋਂ ਪਹਿਲਾਂ ਉਹ ਜਰਮਨੀ ਵਿੱਚ ਭਾਰਤ ਦੀ ਰਾਜਦੂਤ ਸੀ।
No comments:
Post a Comment