ਚੋਣ ਸਰਵੇਖਣ ਦੇ ਨਤੀਜਿਆਂ ਵਿਚੋਂ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੇ ਅੰਦਾਜ਼ਿਆਂ ਨੂੰ ਵੇਖਦਿਆਂ ਵੱਖ-ਵੱ
ਖ ਸਿਆਸੀ ਪਾਰਟੀਆਂ ਨੇ ਸਰਕਾਰ ਬਣਾਉਣ ਲਈ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਆਪਣੇ ਸਾਥੀਆਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਵਿਰੋਧੀ ਧਿਰ ਦੇ ਖੇਮੇ ‘ਚ ਸੰਨ੍ਹ ਲਾਉਣ ਲਈ ਹਰ ਸੰਭਵ ਹੀਲੇ ਵਰਤੇ ਜਾ ਰਹੇ ਹਨ। ਭਾਵੇਂ ਚੋਣ ਨਤੀਜੇ 16 ਮਈ ਨੂੰ ਸਪੱਸ਼ਟ ਕਰਨਗੇ ਕਿ ਇਸ ਦੇਸ਼ ਦਾ ਅਸਲ ਵਾਰਸ ਕੌਣ ਹੈ ਪਰ ਫਿਰ ਵੀ ਵੱਖ-ਵੱਖ ਪਾਰਟੀਆਂ ਨੇ ਉਪਰੋਕਤ ਚੋਣ ਸਰਵੇਖਣਾਂ ਨੂੰ ਸੱਚ ਮੰਨਦਿਆਂ ਰੁੱਸਿਆਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਵਾਈ ਤਹਿਤ ਜਿੱਥੇ ਅੱਜ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਪੁਰਾਣੇ ਸਾਥੀਆਂ, ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਲੋਕ ਜਨਸ਼ਕਤੀ ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਨਤੀਜਿਆਂ ਦੇ ਬਾਅਦ ਸਬੰਧੀ ਸਿਆਸੀ ਹਾਲਾਤ ਬਾਰੇ ਗੱਲਬਾਤ ਕੀਤੀ, ਉਥੇ ਕੌਮੀ ਲੋਕਤੰਤ੍ਰਿਕ ਗੱਠਜੋੜ (ਐਨ ਡੀ ਏ) ਨੂੰ ਦੁਬਾਰਾ ਸੱਤਾ ‘ਚ ਲਿਆਉਣ ਲਈ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਮੀਟਿੰਗ ਹੋਈ। ਮੀਟਿੰਗ ‘ਚ ਜਿੱਥੇ ਐਨ ਡੀ ਏ ਭਾਈਵਾਲਾਂ ਨੂੰ ਨਾਲ ਰੱਖਣ ਦੀ ਗੱਲ ਸਾਹਮਣੇ ਆਈ, ਉਥੇ ਗੱਠਜੋੜ ਤੋਂ ਟੁੱਟੇ ਆਗੂਆਂ ਨੂੰ ਮੁੜ ਐਨ ਡੀ ਏ ਵਿਚ ਲਿਆਉਣ ਲਈ ਨਵੇਂ ਸਿਰੇ ਤੋਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਮੁਖੀ ਨੇ ਸ੍ਰੀ ਪਵਾਰ ਨਾਲ ਬੁੱਧਵਾਰ ਦੀ ਰਾਤ ਨੂੰ 30 ਮਿੰਟ ਤੱਕ ਗੱਲਬਾਤ ਕੀਤੀ, ਜਦੋਂ ਕਿ ਕਾਂਗਰਸੀ ਆਗੂ ਨੇ ਲਾਲੂ ਪ੍ਰਸਾਦ ਤੇ ਸ੍ਰੀ ਪਾਸਵਾਨ ਨਾਲ ਵੀ ਟੈਲੀਫ਼ੋਨ ‘ਤੇ ਲੰਮੀ ਗੱਲਬਾਤ ਕੀਤੀ। ਸੋਨੀਆ ਗਾਂਧੀ ਦੀ ਉਪਰੋਕਤ ਆਗੂਆਂ ਨਾਲ ਮੁਲਾਕਾਤ ਨੂੰ ਇਸ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਾ ਤਾਂ ਉਪਰੋਕਤ ਆਗੂਆਂ ਨੇ ਚੋਣਾਂ ਦੌਰਾਨ ਸੋਨੀਆ ਗਾਂਧੀ ਖ਼ਿਲਾਫ਼ ਕੋਈ ਬਿਆਨ ਦਿੱਤਾ ਸੀ ਅਤੇ ਨਾ ਹੀ ਸੋਨੀਆ ਨੇ ਇਨ੍ਹਾਂ ਨੂੰ ਭੰਡਿਆ ਸੀ।
No comments:
Post a Comment