Monday, April 27, 2009
ਡੇਰੇ ਵੱਲੋਂ ਸਮਰਥਨ ਸਬੰਧੀ ਫੈਸਲਾ ਨਹੀਂ
ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀਆਂ ਨੂੰ ਚਿਤਾਵਨੀ
ਸਰਬਜੀਤ ਨੂੰ ਰਿਹਾਈ ਦੀ ਉਮੀਦ
ਪਿਛਲੇ 18 ਸਾਲਾਂ ਤੋਂ ਪਾਕਿਸਤਾਨ ਵਿੱਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਉੱਥੋਂ ਦੇ ਹਾਲਾਤ ਤੋਂ ਜਾਣੂ ਹਨ, ਪਰ ਉਸਨੂੰ ਆਪਣੀ ਰਿਹਾਈ ਦੀ ਉਮੀਦ ਹੁਣ ਵੀ ਨਜਰ ਆ ਰਹੀ ਹੈ. ਸਰਬਜੀਤ ਨੇ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਆਪਣੀ ਭੈਣ ਨੂੰ ਪੱਤਰ ਲਿਖਕੇ ਇਹ ਉਮੀਦ ਪ੍ਰਗਟ ਕੀਤੀ ਹੈ ਕਿ ਇੱਕ ਦਿਨ ਉਹ ਰਿਹਾਅ ਹੋ ਜਾਵੇਗਾ. ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਅੰਮ੍ਰਿਤਸਰ ਜਿਲ੍ਹੇ ਦੇ ਭੀਖੀਵਿੰਡ ਪਿੰਡ ਤੋਂ ਫੋਨ ਉੱਤੇ ਭਾਸ਼ਾ ਨੂੰ ਦੱਸਿਆ ਕਿ ਸਰਬਜੀਤ ਨੇ ਹੁਣੇ ਜਿਹੇ ਪਰਿਵਾਰ ਨੂੰ ਇੱਕ ਪੱਤਰ ਲਿਖਕੇ ਭੇਜਿਆ ਹੈ. ਇਸ ਵਿੱਚ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਇੱਕ ਦਿਨ ਰਿਹਾਅ ਹੋ ਜਾਣਗੇ ਹਾਲਾਂਕਿ ਪਾਕਿਸਤਾਨ ਦੀ ਮੌਜੂਦਾ ਸਥਿਤੀ ਕਰਕੇ ਫ਼ਿਰਕਮੰਦ ਹੈ. ਉਹਨਾਂ ਨੇ ਦੱਸਿਆ ਕਿ ਸਰਬਜੀਤ ਨੇ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਦਵਾਈਆਂ ਅਤੇ ਕੱਪੜਿਆਂ ਦੀ ਕਮੀ ਦੇ ਨਾਲ ਜੂਝਣਾ ਪਿਆ ਰਿਹਾ ਹੈ ਅਤੇ ਉਹਨਾਂ ਦੇ ਕੋਲ ਅਸਲ ਵਿੱਚ ਪੈਸੇ ਵੀ ਨਹੀਂ ਹਨ.
ਚੱਲ ਵੱਸੇ ਫਿਰੋਜ ਖ਼ਾਨ
ਉਹਨਾਂ ਦੇ ਪੁੱਤਰ ਫਰਦੀਨ ਖਾਨ ਆਪਣੇ ਕੰਮ ਦੇ ਨਾਲ ਨਾਲ ਆਪਣੇ ਪਿਤਾ ਦੀ ਦੇਖਭਾਲ ਵੀ ਪੂਰੇ ਤਨ ਮਨ ਨਾਲ ਕਰ ਰਹੇ ਸਨ. ਜਿਕਰਯੋਗ ਹੈ ਕਿ ਫਿਰੋਜ ਖਾਨ ਦੀ ਪਹਿਲੀ ਵੱਡੀ ਹਿੱਟ ਉੱਚੇ ਲੋਗ ਸੀ, ਜੋ 1965 ਦੇ ਵਿੱਚ ਰਿਲੀਜ ਹੋਈ, ਅਤੇ ਉਹਨਾਂ ਦੀ ਆਖ਼ਰੀ ਫਿਲਮ ਵੈਲਕਮ ਵੀ ਹਿੱਟ ਰਹੀ ਹੈ.
Thursday, April 23, 2009
‘ਮਨਮੋਹਨ ਸਿੰਘ ਸਿੱਖ ਨਹੀਂ’
ਹੁਸ਼ਿਆਰਪੁਰ : ਕਾਂਗਰਸ ਵਲੋਂ ਸਿੱਖ ਪ੍ਰਧਾਨ ਮੰਤਰੀ ਦੇ ਨਾਂ ਹੇਠ ਮਨਮੋਹਨ ਸਿੰਘ ਮੁੜ ਤੋਂ ਪ੍ਰਧਾਨ ਮੰਤਰੀ ਵਜੋਂ ਪ੍ਰਾਜੈਕਟ ਕੀਤੇ ਜਾਣ ਅਤੇ ਡਾ. ਮਨਮੋਹਨ ਸਿੰਘ ਦੀ ਇਕ ਬੇਦਾਗ ਸਿੱਖ ਵਾਲੀ ਦਿੱਖ ’ਤੇ ਕਿੰਤੂ ਕਰਦਿਆਂ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਮਨਮੋਹਨ ਸਿੰਘ ਸਿੱਖ ਨਹੀਂ ਹਨ। ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਜਥੇਦਾਰ ਅਵਤਾਰ ਸਿੰਘ ਮੱਕੜ ਹੁਸ਼ਿਆਰਪੁਰ ਵਿਚ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਨ ਸਮੇਂ ਹਾਜ਼ਰੀ ਪਰਨ ਆਏ ਸਨ। ਇਸ ਮੌਕੇ ਕੀਤੀ ਚੋਣ ਰੈਲੀ ਦੌਰਾਨ ਜਥੇਦਾਰ ਮੱਕੜ ਨੇ ਕਿਹਾ ਕਿ ‘ਮਨਮੋਹਨ ਸਿੰਘ ਸਮੇਤ ਕੋਈ ਵੀ ਸਿੱਖ ਜਿਹੜਾ ਕਾਂਗਰਸ ਦੀ ਮੱਦਦ ’ਤੇ ਖੜਾ ਹੈ ਉਹ ਸੱਚਾ ਸਿੱਖ ਹੀ ਨਹੀਂ ਹੈ।’ ਉਨਾਂ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਦਰਬਾਰਾ ਸਿੰਘ ਅਤੇ ਹੁਣ ਅਮਰਿੰਦਰ ਸਿੰਘ ਵਰਗੇ ਸਾਰੇ ਹੀ ਤੁਹਾਡੇ ਸਾਹਮਣੇ ਹਨ। ਜਥੇਦਾਰ ਮੱਕੜ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਸਿੱਖਾਂ ਦੀਆਂ ਮੰਗਾਂ ਨਹੀਂ ਮੰਨੀਆਂ।
ਦੂਜੇ ਪਾਸੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਥੇਦਾਰ ਮੱਕੜ ਨੂੰ ਮੋੜਵਾਂ ਜਵਾਬ ਦਿੱਤਾ ਕਿ ਡਾ. ਮਨਮੋਹਨ ਸਿੰਘ ਨੂੰ ਸਿੱਖ ਹੋਣ ਜਾਂ ਨਾ ਹੋਣ ਬਾਰੇ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ, ਉਨਾਂ ਦੇ ਕਿਰਦਾਰ ਬਾਰੇ ਦੁਨੀਆਂ ਜਾਣਦੀ ਹੈ। ਉਨਾਂ ਕਿਹਾ ਕਿ ਸਿੱਖ ਭਾਈਚਾਰਾ ਡਾ. ਮਨਮੋਹਨ ਸਿੰਘ ਦੇ ਨਾਲ ਖੜਾ ਹੈ। ਖਹਿਰਾ ਨੇ ਕਿਹਾ ਕਿ ਭਾਰਤ ਦੀ ਅਗਵਾਈ ਕਰ ਰਹੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਾਰੇ ਅਜਿਹੀ ਮੰਦਭਾਗੀ ਟਿਪਣੀ ਕਰਨ ’ਤੇ ਜਥੇਦਾਰ ਮੱਕੜ ਨੂੰ ਡਾ. ਸਿੰਘ ਤੋਂ ਮੁਆਫੀ ਮੰਗਣੀ ਚਾਹੀਂਦੀ ਹੈ। ਉਨਾਂ ਨੇ ਇਹ ਵੀ ਖਦਸ਼ਾ ਜਾਹਰ ਕੀਤਾ ਕਿ ਇਕ ਗਿਣੀ ਮਿਥੀ ਪਲਾਨਿੰਗ ਤਹਿਤ ਜਥੇਦਾਰ ਮੱਕੜ ਇਕ ਉਚ ਸਿੱਖ ਸੰਸਥਾ ਨੂੰ ਰਾਜਨੀਤਕ ਹਿੱਤਾਂ ਲਈ ਇਸਤੇਮਾਲ ਕਰਕੇ ਮਨਮੋਹਨ ਸਿੰਘ ਅਤੇ ਕਾਂਗਰਸ ਵਿਰੁਧ ਅਪਣੇ ਰੁਤਬੇ ਨੂੰ ਵਰਤ ਰਹੇ ਹਨ।
ਚੋਣਾਂ ਮੌਕੇ ਸਿਰਸਾ ਡੇਰੇ ਨੇ ਖੋਲੇ ਸਿਆਸੀ ਪੱਤੇ
ਗੁਰਮੀਤ ਰਾਮ ਰਹੀਮ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਮੁਆਫੀ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਦੀ ਗੱਲ ਆਖੀ
ਚੰਡੀਗੜ/ਗੌਤਮ ਰਿਸ਼ੀ
ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਲੋਂ ਸਿੱਖ ਜਗਤ ਤੋਂ ਮੁਆਫੀ ਮੰਗਣ ਦੇ ਤਾਜ਼ਾ ਐਲਾਨ ਤੋਂ ਬਾਅਦ ਇਕ ਵਾਰ ਫਿਰ ਭਖਦੇ ਮੁੱਦੇ ’ਤੇ ਬਹਿਸ ਸ਼ੁਰੂ ਹੋ ਗਈ ਹੈ। ਡੇਰਾ ਮੁਖੀ ਵਲੋਂ ਇਕ ਸ਼ਰਤ ਤਹਿਤ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਦੀ ਗੱਲ ਜ਼ਾਹਰ ਕੀਤੀ ਗਈ ਹੈ। ਭਾਵੇਂ ਸਿੰਘ ਸਾਹਿਬਾਨ ਡੇਰਾ ਮੁਖੀ ਦੀ ਕਿਸੇ ਵੀ ਸ਼ਰਤ ਨੂੰ ਮੰਨਣ ਲਈ ਤਿਆਰ ਨਹੀਂ ਪਰ ਨਾਲ ਹੀ ਸਿੰਘ ਸਾਹਿਬਾਨ ਇਹ ਸਪੱਸ਼ਟ ਕਿਹਾ ਹੈ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਲਈ ਵਿਚਾਰ ਹੋ ਸਕਦਾ ਹੈ। ਇਹ ਘਟਨਾਕ੍ਰਮ ਉਸ ਵੇਲੇ ਵਾਪਰ ਰਿਹਾ ਹੈ ਜਦੋਂ ਭਾਰਤ ਵਿਚ ਪਾਰਲੀਮੈਂਟ ਚੋਣਾਂ ਹੋਣ ਜਾ ਰਹੀਆ ਹਨ ਅਤੇ ਪੰਜਾਬ ਦੀਆਂ ਛੇ ਪਾਰਲੀਮੈਂਟ ਸੀਟਾਂ ਡੇਰੇ ਦੇ ਸਮਰਥਨ ਦੇ ਕਿਸੇ ਵੀ ਐਲਾਨ ਨਾਲ ਸਿੱਧੇ ਰੂਪ ਵਿਚ ਪ੍ਰਭਾਵਿਤ ਹੁੰਦੀਆਂ ਦੱਸੀਆਂ ਜਾ ਰਹੀਆਂ ਹਨ। ਡੇਰੇ ਨਾਲ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਇਕ ਗੁਪਤ ਸਮਝੌਤੇ ਤਹਿਤ ਸਮਰਥਨ ਹਾਸਲ ਕਰਨ ਦੀ ਤਾਕ ਵਿਚ ਹੈ। ਮੀਡੀਆ ਵਿਚ ਡੇਰੇ ਦਾ ਪੱਖ ਜਾਹਰ ਹੋਣ ਤੋਂ ਬਾਅਦ ਜਿਸ ਤਰਾਂ ਬਾਦਲ ਪੱਖੀ ਆਗੂਆਂ ਅਤੇ ਸਿੰਘ ਸਾਹਿਬਾਨ ਨੇ ਪ੍ਰਤੀਕਰਮ ਕੀਤਾ ਉਹ ਵੀ ਬੜਾ ਦਿਲਚਸਪ ਹੈ। ਜਦਕਿ ਪਹਿਲਾਂ ਤੋਂ ਹੀ ਡੇਰਾਵਾਦ ਖਿਲਾਫ ਮੁਹਿੰਮ ਵਿੱਢੀ ਬੈਠੇ ਪੰਥਕ ਦਲਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਲਮੇਂ ਹੱਥੀਂ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਸਮੇਤ ਸਾਰੇ ਤਖਤ ਸਾਹਿਬਾਨ ਦੇ ਜਥੇਦਾਰਾਂ ਤੋਂ ਇਲਾਵਾ ਸੱਤਾਧਾਰੀ ਗਠਜੋੜ ਦੀ ਪਹਿਲੀ ਕਤਾਰ ਦੇ ਆਗੂਆਂ ਵਲੋਂ ਵੀ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਕੁਝ ਹੀ ਦਿਨਾਂ ਵਿਚ ਪਹਿਲਕਦਮੀ ਕੀਤੀ ਜਾ ਸਕਦੀ ਹੈ। ਚਰਚਾ ਤਾਂ ਇਸ ਗੱਲ ਦੀ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਪੁਖਤਾ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਮੁਖੀ ਰਾਮ ਰਹੀਮ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਹਨੇਰੇ ਸਵੇਰੇ ਕਿਸੇ ਵੀ ਵੇਲੇ ਪੇਸ਼ ਹੋ ਕੇ ਮੁਆਫੀਨਾਮਾ ਸੌਂਪ ਸਕਦਾ ਹੈ। ਸੂਤਰ ਦੱਸਦੇ ਹਨ ਕਿ ਡੇਰਾ ਮੁਖੀ ਨੂੰ ਸੱਤਾਧਾਰੀ ਧਿਰ ਨੇ ਵਿਸ਼ਵਾਸ਼ ਦੁਆਇਆ ਹੈ ਕਿ ਉਹ ਅਪਣੀ ਜ਼ਿੰਮੇਵਾਰੀ ’ਤੇ ਡੇਰਾ ਮੁਖੀ ਨੂੰ ਅਕਾਲ ਤਖਤ ’ਤੇ ਲੈਜਾਣਗੇ, ਜਿਸ ’ਤੇ ਡੇਰਾ ਮੁਖੀ ਸਹਿਮਤ ਹੋਇਆ ਦੱਸਿਆ ਜਾ ਰਿਹਾ ਹੈ। ਪਹਿਲਾਂ ਡੇਰਾ ਮੁਖੀ ਨੇ ਇਹ ਬਿਆਨ ਦਿੱਤਾ ਸੀ ਕਿ ਉਹ ਕਿਤੇ ਵੀ ਜਾਣ ਸਮੇਂ ਅਪਣੇ ਸ਼ਰਧਾਲੂਆਂ ਦੇ ਹਜ਼ੂਮ ਨੂੰ ਨਹੀਂ ਰੋਕ ਸਕਦਾ। ਡੇਰੇ ਨੇ ਅਪਣੇ ਪੱਤੇ ਉਦੋਂ ਖੋਲੇ ਹਨ ਜਦੋਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਅਪਣਾ ਵਕਾਰ ਦਾਅ ’ਤੇ ਲਗਾ ਕੇ ਚੋਣਾਂ ਲੜ ਰਹੀਆਂ ਹਨ ਅਤੇ ਡੇਰਾ ਫਿਲਹਾਲ ਕਿਸੇ ਵੀ ਧਿਰ ਨੂੰ ਸਮਰਥਨ ਦੇਣ ਦੇ ਮਾਮਲੇ ’ਤੇ ਚੁੱਪ ਨਜ਼ਰ ਆ ਰਿਹਾ ਸੀ। ਸਮਝਿਆ ਜਾ ਰਿਹਾ ਹੈ ਕਿ ਮਾਲਵੇ ਦੀਆਂ ਮਹੱਤਵਪੂਰਨ 6 ਸੀਟਾਂ ’ਤੇ ਡੇਰੇ ਦਾ ਪ੍ਰਭਾਵ ਹੈ ਅਤੇ ਇਹੀ ਹਲਕਿਆਂ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਆਹਮੋਂ ਸਾਹਮਣੇ ਹਨ। ਕਾਂਟੇ ਦੀ ਟੱਕਰ ਵਿਚ ਡੇਰੇ ਦੇ ਪੈਰੋਕਾਰਾਂ ਦੀ ਵੱਡੀ ਵੋਟ ਨੇ ਫੈਸਲਾਕੁੰਨ ਭੂਮਿਕਾ ਨਿਭਾਉਣੀ ਹੈ ਅਤੇ ਇਸੇ ਵੋਟ ’ਤੇ ਹੀ ਸ੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀ ਟੇਕ ਲੱਗੀ ਹੋਈ ਹੈ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ• ਦਾ ਕਹਿਣਾ ਹੈ ਕਿ ਰਾਮ ਰਹੀਮ ਸਿੱਖ ਸਿਧਾਂਤਾ ਦੇ ਅਨੁਸਾਰ ਮੁਆਫੀ ਮੰਗੇ ਤਾਂ ਉਸਦੇ ਮੁਆਫੀਨਾਮੇ ’ਤੇ ਵਿਚਾਰ ਹੋ ਸਕਦਾ ਹੈ। ਜਦਕਿ ਤਖਤ ਸ੍ਰੀ ਕੇਸਗੜ• ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਤਰਲੋਚਨ ਸਿੰਘ ਦਾ ਕਹਿਣਾ ਸੀ ਕਿ ਸ਼ਰਤਾਂ ਤਹਿਤ ਮੁਆਫੀ ਨਹੀਂ ਹੋਣੀ ਚਾਹੀਂਦੀ। ਕਿਉਕਿ ਸ਼ਰਤਾਂ ਦੇ ਆਧਾਰ ’ਤੇ ਮੁਆਫੀਨਾਮਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਜਦੋਂ ਪੁਛਿਆ ਗਿਆ ਕਿ ਕੀ ਰਾਮ ਰਹੀਮ ਨੂੰ ਮੁਆਫੀ ਮਿਲ ਜਾਵੇਗੀ? ਤਾਂ ਉਨਾਂ ਹਾਂ ਪੱਖੀ ਕਿ ਜਵਾਬ ਵਿਚ ਕਿਹਾ ਕਿ ਜਥੇਦਾਰਾਂ ਨੇ ਮਿਲ ਕੇ ਹੀ ਕਰਨਾ ਹੁੰਦਾ ਹੈ ਅਤੇ ਸਿੰਘ ਸਾਹਿਬਾਨ ਹੀ ਇਸ ’ਤੇ ਨਿਰਣਾ ਕਰਨਗੇ। ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਡੇਰੇ ਦੀ ਪਹਿਲ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਅਸੀਂ ਖੁਦ ਸੂਬੇ ਵਿਚ ਸ਼ਾਂਤੀ ਚਾਹੁੰਦੇ ਹਾਂ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਡੇਰੇ ਨੂੰ ਅਪੀਲ ਕੀਤੀ ਕਿ ਉਸ ਦੇ ਪੈਰੋਕਾਰ ਕਾਂਗਰਸ ਨੂੰ ਵੋਟ ਦੇਣ ਕਿਉਂਕਿ ਡੇਰੇ ਨੇ ਪਿਛਲੇ ਦੋ ਸਾਲ ਵਿਚ ਬਾਦਲ ਸਰਕਾਰ ਵਲੋਂ ਉਨਾਂ ਨਾਲ ਕੀਤੇ ਸਲੂਕ ਨੂੰ ਦੇਖ ਲਿਆ ਹੈ ਅਤੇ ਬੇਇਨਸਾਫੀ ਨੂੰ ਉਨਾਂ ਨੇ ਪਿੰਡੇ ’ਤੇ ਹੰਢਾਇਆ ਹੈ।
ਓਧਰ ਦੂਸਰੇ ਪਾਸੇ ਡੇਰੇ ਦੇ ਖਿਲਾਫ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਮੁਤਾਬਕ ਜੇਕਰ ਡੇਰਾ ਮੁਖੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੁੰਦਾ ਹੈ ਤਾਂ ਸਵਾਂਗ ਨੂੰ ਲੈ ਕੇ ਉਸ ਖਿਲਾਫ ਛੇੜੇ ਸੰਘਰਸ਼ ਦਾ ਮੁੱਦਾ ਖਤਮ ਹੋ ਜਾਵੇਗਾ ਪਰ ਸਾਰੇ ਵਿਵਾਦ ਦੌਰਾਨ ਤਿੰਨ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਇਨਾਂ ਮਾਮਲਿਆਂ ਵਿਚ ਸਿੱਖ ਜਥੇਬੰਦੀਆਂ ਪਿੱਛੇ ਨਹੀਂ ਹਟ ਸਕਦੀਆਂ। ਜਥੇਬੰਦੀ ਦੇ ਇਕ ਆਗੂ ਦਾ ਕਹਿਣਾ ਸੀ ਕਿ ਡੇਰਾ ਮੁਖੀ ਸਿਰਫ ਚੋਣਾਂ ਦੇ ਲਾਹੇ ਨਾਲ ਹੀ ਮਸਲਾ ਨਹੀਂ ਸੁਲਝਾਉਣਾ ਚਾਹੁੰਦਾ ਬਲਕਿ ਸਿੱਖ ਜਥੇਬੰਦੀਆਂ ਵਲੋਂ ਉਸ ਵਿਰੁਧ ਚੱਲ ਰਹੇ ਸੰਘਰਸ਼ ਦੇ ਦਬਾਅ ਹੇਠ ਵੀ ਉਸਨੂੰ ਇਹ ਨਿਰਣਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ ਨੇ ਡੇਰੇ ਦੇ ਬਿਆਨ ਨੂੰ ਚੌਣਾਵੀ ਸਟੰਟ ਕਰਾਰ ਦਿੱਤਾ ਅਤੇ ਕਿਹਾ ਕਿ ਡੇਰਾ ਮੁਖੀ ਮੁਆਫੀ ਮੰਗਣ ਲਈ ਗੰਭੀਰ ਹੀ ਨਹੀਂ ਹੈ ਉਲਟਾ ਉਹ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰ ਰਿਹਾ ਹੈ। ਉਨਾਂ ਕਿਹਾ ਕਿ ਸ਼ਰਤਾਂ ਦੇ ਆਧਾਰ ’ਤੇ ਡੇਰਾ ਮੁਖੀ ਨੂੰ ਕਿਸੇ ਵੀ ਹਾਲਤ ਵਿਚ ਮੁਆਫੀ ਨਹੀਂ ਦਿੱਤੀ ਜਾ ਸਕਦੀ।
ਦਿਲਚਸਪ ਗੱਲ ਹੈ ਕਿ ਡੇਰੇ ਦੇ ਸਿਆਸੀ ਵਿੰਗ ਨੇ 3 ਮਈ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅਪਣੇ ਵਲੋਂ ਕਿਸੇ ਨਾ ਕਿਸੇ ਦਲ ਨੂੰ ਹਮਾਇਤ ਦਾ ਐਲਾਨ ਕਰਨਾ ਹੈ। ਜਿਸ ਲਈ ਡੇਰੇ ਵਲੋਂ ਉਚ ਪੱਧਰ ’ਤੇ ਵਿਚਾਰ ਵਿਟਾਂਦਰੇ ਚੱਲ ਰਹੇ ਹਨ। ਅਜਿਹੀ ਹਾਲਤ ਵਿਚ ਜਿਥੇ ਸਿੱਖ ਕਾਰਕੁੰਨ ਕਿਸੇ ਵੀ ਹਾਲਤ ਵਿਚ ਡੇਰੇ ਨੂੰ ਸੱਤਾਧਾਰੀ ਪੱਖ ਵਿਚ ਭੁਗਤਦੇ ਵੇਖ ਕੇ ਉਸਦਾ ਡਟਵਾਂ ਵਿਰੋਧ ਕਰ ਸਕਦੇ ਹਨ। ਨਾਲ ਹੀ ਡੇਰੇ ਦੇ ਉਹ ਪੈਰੋਕਾਰ ਵੀ ਇਸ ਵੇਲੇ ਸਮਝੌਤੇ ਦੀ ਚਰਚਾ ਤੋਂ ਹੈਰਾਨੀ ਪ੍ਰਗਟਾ ਰਹੇ ਹਨ, ਜਿਹੜੇ ਪਿਛਲੇ ਦਿਨਾਂ ਵਿਚ ਡੇਰਾ ਸਿੱਖ ਟਕਰਾਅ ਦੌਰਾਨ ਅਪਣਾ ਜਾਨੀ ਮਾਲੀ ਨੁਕਸਾਨ ਝੱਲ ਚੁੱਕੇ ਹਨ।
Wednesday, April 22, 2009
ਸੁੱਚਾ ਸਿੰਘ ਛੋਟੇਪੁਰ ਕਾਂਗਰਸ ‘ਚ ਸ਼ਾਮਲ
Monday, April 20, 2009
ਡੇਰਾ ਸੱਚਾ ਸੌਦਾ ਮੁਖੀ ਸ੍ਰੀ ਅਕਾਲ ਤਖ਼ਤ 'ਤੇ ਬਾਸ਼ਰਤ ਪੇਸ਼ ਹੋਣ ਲਈ ਤਿਆਰ
ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਜਾਰੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਵਾਅਦਿਆਂ ਨਾਲ ਭਰਪੂਰ ਚੋਣ ਮਨੋਰਥ ਪੱਤਰ ਅੱਜ ਇੱਥੇ ਜਾਰੀ ਕਰ ਦਿੱਤਾ। ਇੱਥੇ ਪਾਰਟੀ ਦਫਤਰ ਵਿੱਚ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਚੋਣ ਮਨੋਰਥ ਪੱਤਰ ਜਾਰੀ ਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਪ੍ਰਤੀ ਪਰਿਵਾਰ 35 ਕਿਲੋ ਕਣਕ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੁਹੱਈਆ ਕਰਵਾਏਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਵਿੱਚ ਕਈ ਉਹ ਵਾਅਦੇ ਸ਼ਾਮਿਲ ਕੀਤੇ ਗਏ ਹਨ ਜੋ ਕਿ ਐਨ. ਡੀ. ਏ. ਵਿੱਚ ਭਾਜਪਾ ਪਾਰਟੀ ਨੇ ਸ਼ਾਮਲ ਕੀਤੇ ਹਨ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਕਰਜ਼ ਮਾਫ ਕਰਨ ਅਤੇ ਖੇਤੀ ਕਰਜ਼ ’ਤੇ ਵਿਆਜ 4 ਪ੍ਰਤੀਸ਼ਤ ਕਰਨ, ਬਜ਼ੁਰਗ ਕਿਸਾਨਾਂ ਦੇ ਲਈ ਪੈਨਸ਼ਨ ਦਾ ਪ੍ਰਬੰਧ, ਪਹਾੜੀ ਰਾਜਾਂ ਦੇ ਤਰਜ਼ ਉਤੇ ਪੰਜਾਬ ਦੇ ਉਦਯੋਗਾਂ ਨੂੰ ਰਿਆਇਤਾਂ ਅਤੇ ਉਦਯੋਗਪਤੀਆਂ ਨੂੰ ਅਫਸਰਸ਼ਾਹੀ ਦੇ ਸਿਕੰਜੇ ਤੋਂ ਮੁਕਤ ਕਰਵਾਉਣ ਦੇ ਲਈ ਸਿੰਗਲ ਵਿੰਡੋ ਸਿਸਟਮ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।
ਪਿਤਾ ਨੇ ਕਿਹਾ ਵਿਕਾਊ ਹੈ ‘ਸਲੱਮਡੌਗ ਕਲਾਕਾਰ ਰੂਬੀਨਾ ?
ਕੜਾ ਪਾਉਣ ਤੋਂ ਰੋਕਣ ਵਾਲੇ ਸਕੂਲ ਨੂੰ ਦੋ ਲੱਖ ਪੌਂਡ ਦਾ ਦੰਡ
Saturday, April 18, 2009
ਲਾਲੂ ਯਾਦਵ ਨੇ ਆਡਵਾਨੀ ਨੂੰ ਗਾਲ ਕੱਢੀ
Thursday, April 16, 2009
ਲਾਲ ਕ੍ਰਿਸ਼ਨ ਆਡਵਾਨੀ ’ਤੇ ਵੀ ਵੱਜੀ ਜੁੱਤੀ
ਕਟਨੀ (ਮੱਧ ਪ੍ਰਦੇਸ਼) : ਬਗਦਾਦ ਤੋਂ ਭਾਰਤ ਹੁੰਦਾ, ਜੁੱਤਾ ਹੁਣ ਐਨਡੀਏ ਦੀ ਤਰਫੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਆਡਵਾਨੀ ਦੇ ਜਾ ਵੱਜਿਆ ਹੈ। ਇਹ ਘਟਨਾ ਭਾਜਪਾ ਦੀ ਅਗਵਾਈ ਵਾਲੇ ਸੂਬੇ ਮੱਧ ਪ੍ਰਦੇਸ਼ ਦੇ ਦੇ ਕਸਬਾ ਕਟਨੀ ਵਿਚ ਵਾਪਰੀ ਹੈ। ਹੋਰ ਦਿਲਚਸਪ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਆਡਵਾਨੀ ਵੱਲ ਸਟੇਜ ’ਤੇ ਲੱਕੜ ਦੀ ਖੜਾਮ ਵੱਗਾਹ ਕੇ ਮਾਰੀ ਹੈ ਉਹ ਵੀ ਭਾਜਪਾ ਦਾ ਹੀ ਜਿਲ ਪੱਧਰ ਦਾ ਸਰਗਰਮ ਵਰਕਰ ਹੈ। ਪਾਵਸ ਅੱਗਰਵਾਲ ਨੇ ਆਡਵਾਨੀ ਵੱਲ ਉਸ ਸਮੇਂ ਅਪਣੀ ਲੱਕੜ ਦੀ ਖੜਾਮ ਉਤਾਰ ਕੇ ਵਗਾਹ ਮਾਰੀ ਜਦੋਂ ਆਡਵਾਨੀ ਹਾਲੇ ਸਟੇਜ ’ਤੇ ਚੜ•ੇ ਹੀ ਸਨ ਅਤੇ ਲੋਕਾਂ ਦੇ ਸਵਾਗਤ ਨੂੰ ਹੱਥ ਹਿਲਾ ਕੇ ਕਬੂਲ ਕਰ ਰਹੇ ਸਨ। ਸਟੇਜ ’ਤੇ ਖੜਾਮ ਵੱਜਣ ਦੇ ਨਾਲ ਹੀ ਹਲਚਲ ਹੋ ਗਈ ਅਤੇ ਖੜਾਮ ਸੁੱਟਣ ਵਾਲੇ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ। ਚੱਪਲ ਦੀ ਘਟਨਾ ਮੀਡੀਆ ਰਾਹੀਂ ਪਲਾਂ ਵਿਚ ਹੀ ਦੇਸ਼ ਭਰ ਵਿਚ ਫੈਲ ਗਈ ਪਰ ਇਸ ਦੇ ਬਾਵਜੂਦ ਆਡਵਾਨੀ ਇਸ ਰੈਲੀ ਵਿਚ ਸ਼ਾਂਤ ਅਤੇ ਬੇਰੋਕ ਡਟੇ ਰਹੇ। ਖੜਾਮ ਵੇਖ ਕੇ ਆਡਵਾਨੀ ਦੇ ਚਿਹਰੇ ’ਤੇ ਆਈ ਸ਼ਿਕਨ ਪਲਾਂ ਵਿਚ ਹੀ ਹਲਕੀ ਮੁਸਕਰਾਹਟ ਦੇ ਰੂਪ ਵਿਚ ਬਦਲ ਗਈ। ਹਾਲਾਂਕਿ ਮੰਚ ’ਤੇ ਹਾਜ਼ਰ ਹੋਰ ਆਗੂ ਆਖਰ ਤੱਕ ਲਾਲ ਪੀਲੇ ਹੁੰਦੇ ਵਿਖਾਈ ਦਿੱਤੇ।
ਕਾਂਗਰਸ ਦੇ ਆਗੂ ਪੀ ਚਿਦੰਬਰਮ ਅਤੇ ਨਵੀਨ ਜਿੰਦਲ ਵੱਲ ਜੁੱਤੇ ਵੱਜਣ ਤੋਂ ਬਾਅਦ ਭਾਜਪਾ ਦੇ ਕਿਸੇ ਆਗੂ ’ਤੇ ਜੁੱਤਾ ਸੁੱਟੇ ਜਾਣ ਦੀ ਇਹ ਪਹਿਲੀ ਘਟਨਾ ਹੈ। ਕਾਂਗਰਸ ਨੇ ਆਡਵਾਨੀ ’ਤੇ ਜੁੱਤਾ ਸੁੱਟੇ ਜਾਣ ਨੂੰ ਮੰਦਭਾਗਾ ਦੱਸਿਆ ਅਤੇ ਇਸ ਦੀ ਨਿੰਦਾ ਕੀਤੀ ਹੈ।
Sunday, April 12, 2009
13 ਸਾਲ ਬਾਅਦ ਭਾਰਤੀ ਹਾਕੀ ਨੇ ਵਿਖਾਇਆ ਚਮਤਕਾਰ
Friday, April 10, 2009
ਜਗਦੀਸ਼ ਟਾਈਟਲਰ ਸਿੱਖਾਂ ਤੋਂ ਮੁਆਫੀ ਮੰਗੇਗਾ, ਕਿਹਾ ‘84 ਦੇ ਦੰਗਿਆਂ ਲਈ ਨਰਸਿਮਹਾ ਰਾਓ ਜਿੰਮੇਵਾਰ ਸੀ’
ਨਵੀਂ ਦਿੱਲੀ : ਜਗਦੀਸ਼ ਟਾਈਟਲਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਉਸਨੇ ’84 ਦੇ ਸਿੱਖ ਕਤਲੇਆਮ ਦਾ ਸਾਰੀ ਜਿੰਮੇਵਾਰੀ ਨਰਸਿਮਹਾ ਰਾਓ ’ਤੇ ਸੁੱਟ ਦਿੱਤੀ ਹੈ। ਟਾਈਟਲਰ ਨੇ ਕਿਹਾ ਕਿ ਮਨਮੋਹਨ ਸਿੰਘ ਕਮਜੋਰ ਪ੍ਰਧਾਨ ਮੰਤਰੀ ਨਹੀਂ ਬਲਕਿ ਐਡਜਸਟ ਕਰਨ ਵਾਲੇ ਪ੍ਰਧਾਨ ਮੰਤਰੀ ਹਨ। ਫਿਰ ਉਸਨੇ ਬਾਅਦ ਵਿਚ ਜੋ ਕਿਹਾ ਉਹ ਕਾਂਗਰਸ ਨੂੰ ਹੋਰ ਮੁਸੀਬਤ ਵਿਚ ਪਾ ਸਕਦਾ ਹੈ। ਟਾਈਟਲਰ ਨੇ ਕਿਹਾ ਕਿ ਦੰਗਿਆਂ ਦੇ ਲਈ ਗ੍ਰਹਿ ਮੰਤਰੀ ਨਰਸਿਮਹਾ ਰਾਓ ਜਿੰਮੇਵਾਰ ਸੀ। ਟਾਈਟਲਰ ਨੇ ਕਿਹਾ ਕਿ ਉਹ ਦੰਗਿਆਂ ਨੂੰ ਰੋਕਣ ਲਈ ਨਾਕਾਮ ਰਿਹਾ ਅਤੇ ਉਸਦੀ ਨਾਕਾਮੀ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ। ਟਾਈਟਲਰ ਨੇ ਕਿਹਾ ਕਿ ਦੰਗਿਆਂ ਦੌਰਾਨ ਸਿੱਖਾਂ ਦੇ ਹੋਏ ਕਤਲੇਆਮ ਲਈ ਉਹ ਸਮੁੱਚੇ ਭਾਈਚਾਰੇ ਤੋਂ ਮੁਆਫੀ ਵੀ ਮੰਗੇਗਾ।
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਅਪਣੀ ਪਾਰਟੀ ਦੇ ਵੱਖ ਵੱਖ ਆਗੂਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਪਾਏ ਜਾ ਰਹੇ ਦਬਾਅ ਅਤੇ ਵਿਰੋਧ ਦੇ ਵਿਚ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ। ਉਹ ਦੋਵੇਂ ਦਿੱਲੀ ਤੋਂ ਚੋਣ ਲੜ ਰਹੇ ਸਨ। ਇਸ ਕਾਰਵਾਈ ਨਾਲ ਪੰਜਾਬ ਦੇ ਕਾਂਗਰਸੀ ਜਿਹੜੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਟਿਕਟਾਂ ਦੇਣ ਦੇ ਫੈਸਲੇ ਨੂੰ ਮਾੜਾ ਦੱਸ ਰਹੇ ਸਨ, ਹੁਣ ਸੁਖ ਦਾ ਸਾਹ ਲੈ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਇਸ ਕਾਰਵਾਈ ਨੂੰ ਦਲੇਰਾਨਾ ਫੈਸਲਾ ਦੱਸਿਆ ਹੈ। ਜਦਕਿ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਇਸਨੂੰ ਗਿਣਿਆ ਮਿਥਿਆ ਤਮਾਸ਼ਾ ਕਰਾਰ ਦਿੱਤਾ ਹੈ।
ਨਵੀਨ ਜਿੰਦਲ ’ਤੇ ਵੀ ਚੱਲਿਆ ‘ਜੁੱਤਾ’
ਸੀਬੀਆਈ ਕੋਲ ਸੱਜਣ ਕੁਮਾਰ ਦੇ ਖਿਲਾਫ਼ ਸਬੂਤ!
ਸੀਬੀਆਈ ਦੀ ਸਪੈਸ਼ਲ ਕਰਾਈਮ ਬਰਾਂਚ ਦੀਆਂ ਇਸ ਮਾਮਲੇ ਦੀ ਪੜਤਾਲ ਕਰ ਰਹੀਆਂ 2 ਯੂਨਿਟਾਂ ਨੇ ਸੁਲਤਾਨਪੁਰ ਅਤੇ ਮੰਗਲੋਪੁਰੀ ਇਲਾਕਿਆਂ ਵਿਚ ਬੇਕਸੂਰ ਅਤੇ ਨਿਹੱਥੇ ਸਿੱਖਾਂ ਨੂੰ ਕਤਲ ਕਰਨ ਵਿਚ ਅਤੇ ਦੰਗੇ ਭੜਕਾਉਣ ਵਿਚ ਸੱਜਣ ਕੁਮਾਰ ਦਾ ਹੱਥ ਹੋਣ ਬਾਰੇ ਕੇਸ ਦਾਇਰ ਕੀਤਾ ਹੋਇਆ ਹੈ। ਪੜਤਾਲ ਤੋਂ ਬਾਅਦ ਸਬੂਤਾਂ ਦੀ ਛਾਣਬੀਣ ਕੀਤੀ ਗਈ ਹੈ ਅਤੇ ਮੁਕੱਦਮਾ ਚਲਾਉਣ ਦਾ ਫੈਸਲਾ ਡਾਇਰੈਕਟਰ ਦੇ ਪੱਧਰ ’ਤੇ ਲਿਆ ਗਿਆ ਹੈ। ਸੀਨੀਅਰ ਵਕੀਲ ਅਤੇ ਮਨੁੱਖੀ ਹੱਕਾਂ ਬਾਰੇ ਸਰਗਰਮ ਵਰਕਰ ਐਚਐਸ ਫੂਲਕਾ ਨੇ ਕਿਹਾ ਹੈ ਕਿ ਸੀਬੀਆਈ ਵਲੋਂਬਿਆਨ ਕਲਮਬੰਦ ਕੀਤੇ ਹਨ। ਬਹੁਤ ਸਾਰੇ ਗਵਾਹਾਂ ਨੇ ਜ਼ਾਬਤਾ ਫੌਜਦਾਰੀ ਦੀ ਦਫ਼ਾ 164 ਤਹਿਤ ਆਪਣੇ ਬਿਆਨ ਦਰਜ ਕਰਵਾਏ ਹਨ। ਇਹ ਅਦਾਲਤ ਵਿਚ ਮੰਨੇ ਜਾਣ ਯੋਗ ਸੀ। ਸ. ਫੂਲਕਾ ਨੇ ਇਲਜ਼ਾਮ ਲਾਇਆ ਕਿ ਜਾਣ ਬੁਝ ਕੇ ਸੱਜਣ ਕੁਮਾਰ ਖਿਲਾਫ਼ ਕੇਸ ਲਟਕਾਇਆ ਜਾ ਰਿਹਾ ਹੈ।
ਬੰਨੀ ਨੇ ਅਕਾਲੀ ਦਲ ਛੱਡਣ ਦਾ ਫ਼ੈਸਲਾ ਵਾਪਸ ਲਿਆ
ਜਸਜੀਤ ਸਿੰਘ ਬੰਨੀ ਦੀ ਅਕਾਲੀ ਦਲ ’ਚ ਵਾਪਸੀ ਮਗਰੋਂ ਵੀ ਸਿਆਸੀ ਹਲਚਲ ਜਾਰੀ
ਚੰਡੀਗੜ : ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੇ ਚੰਦ ਦਿਨਾਂ ਵਿਚ ਹੀ ਅਕਾਲੀ ਦਲ ਵਿਚੋਂ ਬਾਗੀ ਹੋ ਕੇ ਆਜ਼ਾਦ ਚੋਣ ਲੜਣ ਦਾ ਫੈਸਲਾ ਵਾਪਸ ਲੈ ਲਿਆ। ਜਸਜੀਤ ਸਿੰਘ ਬੰਲੀ ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਨਾ ਹੀ ਅਕਾਲੀ ਦਲ ਛੱਡੇਗਾ ਅਤੇ ਨਾ ਹੀ ਪਟਿਆਲੇ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ ਲੜੇਗਾ। ਉਸ ਨੇ ਇਹ ਵੀ ਕਿਹਾ ਹੈ ਕਿ ਉਹ ਅਕਾਲੀ ਦਲ ਅਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਹਰ ਹੁਕਮ ਮੰਨੇਗਾ ਅਤੇ ਜੋ ਵੀ ਉਹ ਕਹਿਣਗੇ, ਉਸ ਅਨੁਸਾਰ ਹੀ ਚੱਲੇਗਾ। ਉਸ ਨੇ ਇਹ ਵੀ ਕਿਹਾ ਕਿ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਵੀ ਜੋ ਪਾਰਟੀ ਫ਼ੈਸਲਾ ਕਰੇਗੀ, ਉਹੀ ਉਹ ਅਤੇ ਉਸ ਦਾ ਪਰਿਵਾਰ ਮੰਨੇਗਾ। ਇਸ ਫੈਸਲੇ ਦਾ ਸ. ਬਾਦਲ ਨੇ ਸਵਾਗਤ ਕੀਤਾ ਹੈ। ਹਾਲਾਂਕਿ ਬੰਨੀ ਵਲੋਂ ਚੰਡੀਗੜ ਦੇ ਪ੍ਰੈਸ ਕਲੱਬ ਵਿਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਜਾਦ ਚੋਣ ਲੜਣ ਦੇ ਐਲਾਨ ਤੋਂ ਅਗਲੇ ਦਿਨ ਹੀ ਉਸਦੇ ਠੰਢੇ ਪੈਣ ਦੇ ਚਰਚੇ ਸ਼ੁਰੂ ਹੋ ਗਏ ਸਨ ਪਰ ਜਸਜੀਤ ਸਿੰਘ ਨੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿਚ ਮੁੜ ਅਪਣੇ ਐਲਾਨ ’ਤੇ ਕਾਇਮ ਰਹਿਣ ਦੇ ਕੀਤੇ ਐਲਾਨ ਨਾਲ ਸਿਆਸਤ ਵਿਚ ਉਬਾਲ ਆ ਗਿਆ ਸੀ।
ਆਪਣੀ ਰਿਹਾਇਸ਼ ’ਤੇ ਲਗਭਗ 100 ਦੇ ਕਰੀਬ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਉਸ ਨੇ ਇਹ ਐਲਾਨ ਕੀਤਾ ਕਿ ਉਹ ਸੰਗਤ ਦੇ ਫ਼ੈਸਲੇ ਨੂੰ ਮੰਨਦਿਆਂ ਅਕਾਲੀ ਦਲ ਤੋਂ ਬਾਗੀ ਹੋਣ ਦਾ ਆਪਣਾ ਨਿਰਣਾ ਵਾਪਸ ਲੈਂਦੇ ਹਨ। ਇਸ ਮੌਕੇ ਉਸ ਦੇ ਸਮਰਥਕਾਂ ਨੇ ‘ਬੰਨੀ ਜਿੰਦਾਬਾਦ ਅਤੇ ਕੈਪਟਨ ਕੰਵਲਜੀਤ ਸਿੰਘ ਅਮਰ ਰਹੇ’ ਦੇ ਨਾਅਰੇ ਵੀ ਲਾਏ। ਇਸ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬੰਨੀ ਨੇ ਕਿਹਾ ਕਿ ਉਸ ਨੇ ਪਹਿਲਾਂ ਅਜ਼ਾਦ ਚੋਣ ਲੜਨ ਅਤੇ ਪਾਰਟੀ ਛੱਡਣ ਦਾ ਫ਼ੈਸਲਾ ਆਪਣੀ ਅੰਤਰ-ਆਤਮਾ ਦੀ ਅਵਾਜ਼ ’ਤੇ ਲਿਆ ਸੀ, ਜਦੋਂਕਿ ਹੁਣ ਸੰਗਤ ਦਾ ਹੁਕਮ ਮੰਨਿਆ ਹੈ। ਉਸ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੇ ਸਮਰਥਕ ਸੰਗਤ ਦੇ ਰੂਪ ਵਿਚ ਉਸ ਕੋਲ ਆਏ ਸਨ। ਬਉਸਦੀ ਦੀ ਇਹ ਭਾਵਨਾ ਸੀ ਕਿ ਮੈਂ ਪਾਰਟੀ ਵਿਚ ਹੀ ਰਹਿਕੇ ਕੰਮ ਕਰਾਂ। ਸਿੱਟੇ ਵਜੋਂ ਮੈਂ ਸੰਗਤ ਦੇ ਹੁਕਮ ਅੱਗੇ ਆਪਣਾ ਸਿਰ ਝੁਕਾਇਆ। ਕਿਹਾ ਕਿ ਬਾਦਲ ਸਾਹਿਬ ਮੇਰੇ ਪਿਤਾ ਦੇ ਸਮਾਨ ਹਨ। ਪਾਰਟੀ ਦੀ ਸ਼ਾਨ ਬਰਕਰਾਰ ਰਹੇ, ਇਹੀ ਮੇਰੀ ਇੱਛਾ ਹੈ। ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਪਾਰਟੀ ਵਿਚ ਕਿਸੇ ਸ਼ਰਤ ਅਧੀਨ ਸ਼ਾਮਲ ਹੋ ਰਹੇ ਹਨ ਤਾਂ ਉਸ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਹੀ ਅਕਾਲੀ ਦਲ ਵਿਚ ਵਾਪਸ ਜਾ ਰਿਹਾ ਹੈ।
Wednesday, April 8, 2009
ਸਿੱਖ ਪੱਤਰਕਾਰ ਵਲੋਂ ਚਿਦੰਬਰਮ ਨੂੰ ਮਾਰੇ ਜੁੱਤੇ ਦੀ ਸੱਟ ਕਾਂਗਰਸ ਨੂੰ ਲੱਗੀ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਬਰਮ ’ਤੇ ਕਾਂਗਰਸ ਹੈਡਕੁਆਟਰ ਵਿਚ ਭਰੀ ਪ੍ਰੈਸ ਕਾਨਫਰੰਸ ਦੌਰਾਨ ‘ਜੁੱਤਾ’ ਮਾਰ ਕੇ ਸਨਸਨੀ ਫੈਲਾਉਣ ਵਾਲੇ ਸਿੱਖ ਪੱਤਰਕਾਰ ਜਰਨੈਲ ਸਿੰਘ ਨੂੰ ਬਗੈਰ ਮਾਮਲਾ ਦਰਜ ਕੀਤੇ ਰਿਹਾਅ ਕਰ ਦਿੱਤਾ ਗਿਆ। ਲੇਕਿਨ ਕਾਂਗਰਸ ਪਾਰਟੀ ਵਿਚ ਇਸ ਘਟਨਾ ਨੂੰ ਲੈ ਕੇ ਹਲਚਲ ਪੈਦਾ ਹੋ ਗਈ ਹੈ ਅਤੇ ਸਿੱਖਾਂ ਦੀ ਨਾਰਾਜ਼ਗੀ ਪਾਰਟੀ ਨੂੰ ਸਤਾਉਣ ਲੱਗੀ ਹੈ। ਕਾਂਗਰਸ ਅਤੇ ਗ੍ਰਹਿ ਮੰਤਰੀ ਨੇ ਇਸ ਭਾਵੁਕ ਹੋਏ ਪੱਤਰਕਾਰ ਨੂੰ ਮੁਆਫ ਕੀਤੇ ਜਾਣ ਕਾਰਨ ਉਸ ਨੂੰ ਅੱਧੇ ਘੰਟੇ ਬਾਅਦ ਹੀ ਛੱਡ ਦਿੱਤਾ ਗਿਆ।
Monday, April 6, 2009
ਜਗਦੀਸ਼ ਟਾਈਟਲਰ ਖ਼ਿਲਾਫ਼ ਸਿੱਖ ਦੰਗਾ ਪੀੜਤ ਜਾਣਗੇ ਸੰਯੁਕਤ ਰਾਸ਼ਟਰ
ਨਵੀਂ ਦਿੱਲੀ/ਚੰਡੀਗੜ੍ਹ : 1984 ਦੇ ਦਿੱਲੀ ਦੰਗਿਆਂ ਦੇ ਪ੍ਰਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਵੱਲੋਂ ਬਰੀ ਕਰਾਰ ਦਿੱਤੇ ਜਾਣ ਖ਼ਿਲਾਫ਼ ਸਿੱਖ ਕੌਮ ਦਾ ਰੋਹ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਤਤਕਾਲੀਨ ਪ੍ਰਧਾਨ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ’ਚ ਭੜਕੇ ਦੰਗਿਆਂ ਦੌਰਾਨ ਮਾਰੇ ਹਜ਼ਾਰਾਂ ਸਿੱਖਾਂ ਦੇ ਪਰਿਵਾਰਾਂ ਨੂੰ ਇਹ ਦੁਖਾਂਤ ਵਾਪਰਨ ਦੇ 25 ਸਾਲਾਂ ਮਗਰੋਂ ਹਾਲ਼ੇ ਤੱਕ ਵੀ ਇਨਸਾਫ਼ ਨਹੀਂ ਮਿਲ਼ਿਆ। ਉਪਰੋਂ ਇਸ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਬਰੀ ਆਖ ਕੇ ਪੀੜਤਾਂ ਦੇ ਜ਼ਖ਼ਮਾਂ ਨੂੰ ਛੇੜਨ ਦੀ ਕੋਸ਼ਿਸ਼ ਹੀ ਕੀਤੀ ਗਈ ਹੈ। ਹੁਣ 1984 ਦੇ ਸਿੱਖ ਦੰਗਾ ਪੀੜਤਾਂ ਵੱਲੋਂ ਬਣਾਈ ਗਈ ‘ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ’ ਨਾਂਅ ਦੀ ਜਥੇਬੰਦੀ ਨੇ ਇਹ ਮਾਮਲਾ ਸੰਯੁਕਤ ਰਾਸ਼ਟਰ ਤੱਕ ਲਿਜਾਣ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰਕੇ 1984 ਦੇ ਦੰਗਾ ਪੀੜਤ ਇਨਸਾਫ਼ ਦੀ ਮੰਗ ਕਰਨਗੇ। ਅਨੇਕਾਂ ਦੰਗਾ ਪੀੜਤਾਂ ਨੇ ਕੱਲ੍ਹ ਐਤਵਾਰ ਨੂੰ ਪਟਿਆਲ਼ਾ ਦੇ ਨਾਭਾ ਰੋਡ ਵਿਖੇ ਟਾਈਟਲਰ ਨੂੰ ਕਲੀਨ ਚਿਟ ਦੇਣ ਵਿਰੁੱਧ ਇੱਕ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ. ਮਨਜੀਤ ਸਿੰਘ ਰੰਧਾਵਾ ਨੇ ਕਿਹਾ ਇਸ ਮਾਮਲੇ ’ਤੇ ਸਮੁੱਚੇ ਵਿਸ਼ਵ ’ਚ ਇੱਕ ਮੁਹਿੰਮ ਚਲਾਈ ਜਾਵੇਗੀ ਅਤੇ ਹੋਰਨਾਂ ਦੇਸ਼ਾਂ ਨੂੰ ਵੀ ਸਿੱਖਾਂ ਨਾਲ਼ ਹੋਈਆਂ ਵਧੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲ਼ੇ ਤੱਕ ਅਜਿਹਾ ਕੋਈ ਉਦਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਮੂਹ ਸਿੱਖ ਕੌਮ ਨੂੰ ਇੱਕਜੁਟ ਹੋਣਾ ਹੋਵੇਗਾ।
Sunday, April 5, 2009
ਮਰਹੂਮ ਕੈਪਟਨ ਕੰਵਲਜੀਤ ਸਿੰਘ ਨੂੰ ਹਜ਼ਾਰਾਂ ਲੋਕਾਂ ਵੱਲੋਂ ਸ਼ਰਧਾਂਜਲੀਆਂ
ਅਸੰਬਲੀ ਹਲਕਾ ਬਨੂੜ ਤੋਂ ਮਾਤਾ ਸਰਬਜੀਤ ਕੌਰ ਵੀ ਆਜ਼ਾਦ ਚੋਣ ਲੜਣਗੇ
ਛੱਤ (ਜ਼ੀਰਕਪੁਰ)/ਗੌਤਮ ਰਿਸ਼ੀ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਨੂੰ ਅੱਜ ਉਨਾਂ ਦੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿਚ ਸ਼ਰਧਾਂਜਲੀਆਂ ਭੇਟ ਕੀਤੀਆਂ। ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀ ਮੌਜੂਦਗੀ ਅਤੇ ਕੈਪਟਨ ਕੰਵਲਜੀਤ ਸਿੰਘ ਦੇ ਵੱਡੀ ਗਿਣਤੀ ਸਮਰਥਾਂ ਦੀ ਹਾਜ਼ਰੀ ਉਨਾਂ ਵੱਲੋਂ ਜਿਉਂਦੇ ਜੀਅ ਲੋਕਾਂ ਨਾਲ ਪਾਏ ਮੋਹ ਮੁਹੱਬਤ ਦਾ ਅਹਿਸਾਸ ਕਰਵਾ ਰਹੀ ਸੀ। ਤਕਰੀਬਨ ਹਰ ਇਕ ਸਿਆਸੀ ਪਾਰਟੀ ਅਤੇ ਸੂਬੇ ਦੇ ਹੋਰ ਆਗੂਆਂ ਨੇ ਕੈਪਟਨ ਕੰਵਲਜੀਤ ਸਿੰਘ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਮਰਹੂਮ ਕੈਪਟਨ ਦੇ ਚਲਾਣੇ ਨਾਲ ਨਾ ਸਿਰਫ ਅਕਾਲੀ ਦਲ ਨੂੰ ਬਲਕਿ ਸਮੁੱਚੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ।
ਪੂਰੇ ਸਮਾਗਮ ਦੌਰਾਨ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਵੱਲੋਂ ਪਿਛਲੇ ਦਿਨਾਂ ਤੋਂ ਬਾਦਲ ਪਰਿਵਾਰ ਨਾਲ ਚੱਲੇ ਆ ਰਹੇ ਮੱਤਭੇਦ ਨੂੰ ਲੈ ਕੇ ਸਿਆਸੀ ਅਟਕਲਾਂ ਬਣੀਆਂ ਰਹੀਆਂ, ਉਥੇ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਜਸਜੀਤ ਸਿੰਘ ਬੰਨੀ ਨੇ ਸਮਾਗਮ ਦੇ ਅਖੀਰ ਵਿਚ ਜਦੋਂ ਧੰਨਵਾਦੀ ਸ਼ਬਦ ਬੋਲੇ ਤਾਂ ਸ. ਬੰਨੀ ਨੇ ਮੁੜ ਐਲਾਨ ਕਰ ਦਿੱਤਾ ਕਿ ਉਹ ਪਟਿਆਲਾ ਲੋਕ ਸਭਾ ਹਲਕੇ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜਣ ਦੇ ਫੈਸਲੇ ’ਤੇ ਅਜੇ ਵੀ ਡਟੇ ਹੋਏ ਹਨ। ਪਟਿਆਲਾ ਤੋਂ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਮੀਦਵਾਰ ਬਣਾਇਆ ਹੋਇਆ ਹੈ। ਨਾਲ ਹੀ ਉਨਾਂ ਨੇ ਐਲਾਨ ਕੀਤਾ ਕਿ ਉਨਾਂ ਦੀ ਮਾਂ ਸਰਬਜੀਤ ਕੌਰ (ਸੁਪਤਨੀ ਮਰਹੂਮ ਕੈਪਟਨ ਕੰਵਲਜੀਤ ਸਿੰਘ) ਬਨੂੜ ਹਲਕੇ ਦੀ ਜ਼ਿਮਨੀ ਚੋਣ ਲੜਣਗੇ। ਸ. ਬੰਨੀ ਨੇ ਆਖਿਆ ਕਿ ਉਹ ਪਰਖਣਾ ਚਾਹੁੰਦੇ ਹਨ ਕਿ ਕੈਪਟਨ ਕੰਵਲਜੀਤ ਸਿੰਘ ਦੇ ਅਸਲ ਵਿਚ ਕਿੰਨੇ ਕੁ ਕਦਰਦਾਨ ਲੋਕ ਹਨ। ਉਨਾਂ ਕਿਹਾ ਕਿ ਸਾਡੇ ਪਰਿਵਾਰ ਦੇ ਫੈਸਲੇ ਨੂੰ ਗਲਤੀ ਨਾ ਮੰਨਿਆ ਜਾਵੇ। ਉਨਾਂ ਕਿਹਾ ਕਿ ਜੇ ਕੁਝ ਲੋਕ ਮੇਰੇ ਇਸ ਨਿਰਣੇ ਨੂੰ ਗਲਤੀ ਸਮਝਦੇ ਹਨ ਤਾਂ ਫਿਰ ਵੀ ਮੈਂ ਇਹ ਗਲਤੀ ਕਰਨਾ ਚਾਹੁੰਦਾ ਹਾਂ। ਬਸ ਏਨਾ ਕਹਿਣ ਦੀ ਦੇਰ ਸੀ ਕਿ ਹਜ਼ਾਰਾਂ ਦੀ ਤਾਦਾਦ ਵਿਚ ਹਾਜ਼ਰ ਸਮਰਥਕਾਂ ਨੇ ਉਚੀ ਆਵਾਜ਼ ਵਿਚ ‘ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ’ ਅਤੇ ‘ਕੈਪਟਨ ਕੰਵਲਜੀਤ ਸਿੰਘ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਗੂੰਜਣੇ ਸ਼ੁਰੂ ਹੋ ਕੇ। ਉਸ ਵੇਲੇ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਸਮਰਥਾਂ ਦੇ ਇਹ ਨਾਅਰਿਆਂ ਵਿਚੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਣੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਢਿੱਲੇ ਮੂੰਹ ਲੈ ਕੇ ਵਾਪਸ ਮੁੜਣਾ ਪਿਆ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਕਿਹਾ ਕਿ ਜਸਜੀਤ ਬੰਨੀ ਨੂੰ ਅਪਣੇ ਪਿਤਾ ਦੀ ਵਿਰਾਸਤ ਨੂੰ ਪਾਰਟੀ ਵਿਚ ਰਹਿ ਕੇ ਹੀ ਅੱਗੇ ਤੋਰਨਾ ਚਾਹੀਂਦਾ ਹੈ। ਸ਼੍ਰੋਮਣੀ ਅਕਾਲੀ ਦਲ ਮਾਨ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਸ. ਬੰਨੀ ਨੂੰ ਕਿਹਾ ਕਿ ਉਨਾਂ ਨੂੰ ਅਪਣੇ ਮਰਹੂਮ ਪਿਤਾ ਦੇ ਜ਼ਮੀਰ ਦੀ ਆਵਾਜ਼ ਨੂੰ ਜਿਉਂਦੇ ਰੱਖਣਾ ਚਾਹੀਂਦਾ ਹੈ। ਸੁਰਜੀਤ ਸਿੰਘ ਬਰਨਾਲਾ ਨੇ ਅਪਣੀ ਵਜਾਰਤ ਵਿਚ ਕੈਪਟਨ ਕੰਵਲਜੀਤ ਸਿੰਘ ਦੇ ਗ੍ਰਹਿ ਮੰਤਰੀ ਬਣਨ ਅਤੇ ਕੈਪਟਨ ਦੇ ਪਿਤਾ ਮਰਹੂਮ ਦਾਰਾ ਸਿੰਘ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ, ਉਥੇ ਪ੍ਰਕਾਸ਼ ਸਿੰਘ ਬਾਦਲ ਨੂੰ ਉਨਾਂ ਦੇ ਕਿਹਾ ਕਿ ਮਰਹੂਮ ਕੰਵਲਜੀਤ ਸਿੰਘ ਦਾ ਪੁੱਤਰ ਸਿਆਸੀ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਪੁੱਤਰ ਹੈ, ਸੋ ਉਸ ਦੇ ਸਿਰ ’ਤੇ ਉਨਾਂ ਨੂੰ ਅਪਣਾ ਹੱਥ ਰੱਖਣਾ ਚਾਹੀਂਦਾ ਹੈ।
ਮਹਾਰਾਣੀ ਪਰਨੀਤ ਕੌਰ ਨੇ ਬੜੇ ਹੀ ਚੋਣਵੇਂ ਸ਼ਬਦਾਂ ਅਤੇ ਸਲੀਕੇ ਵਿਚ, ਬਿਨਾ ਕੋਈ ਸਿਆਸੀ ਗੱਲ ਕਹੇ ਅਪਣੇ ਪਰਿਵਾਰ, ਹਲਕੇ ਦੇ ਲੋਕਾਂ ਅਤੇ ਕਾਂਗਰਸ ਵੱਲੋਂ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ, ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਮੱਕੜ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ, ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਭਾਜਪਾ ਪ੍ਰਧਾਨ ਰਜਿੰਦਰ ਭੰਡਾਰੀ, ਕਾਂਗਰਸ ਆਗੂ ਅਵਤਾਰ ਸਿੰਘ ਬਰਾੜ, ਸਾਬਕਾ ਮੁਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਵਿਧਾਇਕ ਸੰਨੀ ਬਰਾੜ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ ਵੀ ਸ਼ਾਮਲ ਸਨ। ਇਨਾਂ ਤੋਂ ਇਲਾਵਾ ਅਕਾਲੀ ਭਾਜਪਾ ਸਰਕਾਰ ਦੇ ਕਈ ਮੰਤਰੀ, ਵਿਧਾਇਕ, ਐਮਪੀ ਅਤੇ ਹੋਰ ਆਗੂ ਵੀ ਹਾਜ਼ਰ ਸਨ।
Saturday, April 4, 2009
ਰਾਜਬੀਰ ਸਿੰਘ ਪਡਿਆਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਸੁਖਬੀਰ ਕੌਰ ਪਾਹੜਾ ਅਤੇ ਬਲਵਿੰਦਰ ਸਿੰਘ ਸੈਫਦੀਪੁਰ ਕਾਂਗਰਸ ਵਿੱਚ ਸ਼ਾਮਲ
ਬੰਨੀ ਕੰਵਲਜੀਤ ਦਾ ਅਸਲ ਵਾਰਸ : ਪ੍ਰਕਾਸ਼ ਸਿੰਘ ਬਾਦਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮਰਹੂਮ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਦੀ ਪੰਜਾਬ ਪੰਥ ਅਤੇ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ ਅਤੇ ਸਾਨੂੰ ਇਸ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ। ਉਨ੍ਹਾਂ ਦੇ ਬੇਟੇ ਜਸਜੀਤ ਸਿੰਘ ਬੰਨੀ ਆਪਣੇ ਪਿਤਾ ਦੇ ਅਸਲ ਵਾਰਸ ਹਨ ਤੇ ਸਾਨੂੰ ਇਸ ਘੜੀ ਵਿੱਚ ਉਨ੍ਹਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੀ ਅਚਾਨਕ ਮੌਤ ਇੱਕ ਬਹੁਤ ਵੱਡਾ ਸਦਮਾ ਹੈ। ਉਹ ਮੇਰੇ ਨਾਲ ਥੰਮ੍ਹ ਬਣਕੇ ਖੜੇ ਰਹਿੰਦੇ ਸਨ ਅਤੇ ਅਸੀਂ ਉਨ੍ਹਾਂ ਦਾ ਅਹਿਸਾਨ ਕਦੇ ਨਹੀਂ ਦੇ ਸਕਦੇ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਪਰਿਵਾਰ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਾਂ।
Friday, April 3, 2009
ਕੈਪਟਨ ਕੰਵਲਜੀਤ ਸਿੰਘ ਦੇ ਵਾਰਿਸ ਜਸਜੀਤ ਸਿੰਘ ਬੰਨੀ ਨੇ ਅਕਾਲੀ ਦਲ ਛੱਡਿਆ
ਚੰਡੀਗੜ/ਗੌਤਮ ਰਿਸ਼ੀ
ਇਕ ਅਹਿਮ ਸਿਆਸੀ ਘਟਨਾਕ੍ਰਮ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਸ਼ਰਧਾਜਲੀ ਸਮਾਗਮ ਤੋਂ ਦੋ ਦਿਨ ਪਹਿਲਾਂ ਉਨਾਂ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੇ ਅਕਾਲੀ ਦਲ ਬਾਦਲ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਸ. ਬੰਨੀ ਨੇ ਚੰਡੀਗੜ ਪ੍ਰੈਸ ਕਲੱਬ ਵਿਚ ਬੜੀ ਕਾਹਲੀ ਨਾਲ ਸੱਦੀ ਕਾਨਫਰੰਸ ਦੌਰਾਨ ਪਹਿਲਾਂ ਤੋਂ ਹੀ ਲਿਖ ਕੇ ਲਿਆਂਦੇ ਇਕ ਨੋਟ ਨੂੰ ਪੜਦਿਆਂ ਐਲਾਨ ਕੀਤਾ ਕਿ ਉਹ ਅਕਾਲੀ ਦਲ ਨੂੰ ਛੱਡ ਰਹੇ ਹਨ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣਗੇ। ਸ. ਬੰਨੀ ਜਿਹੜੇ ਪ੍ਰੇਸ਼ਾਨੀ ਵਿਚ ਨਜ਼ਰ ਆ ਰਹੇ ਸਨ ਸ. ਬੰਨੀ ਨੇ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਸਤਿਕਾਰ ਕਰਦੇ ਹਨ। ਜਸਜੀਤ ਸਿੰਘ ਨੇ ਕਿਹਾ ਕਿ ਉਹ ਪਟਿਆਲਾ ਤੋਂ ਚੋਣ ਲੜਣਾ ਚਾਹੁੰਦੇ ਸਨ ਪਰ ਅਕਾਲੀ ਦਲ ਦੇ ਪ੍ਰਧਾਨ ਨੇ ਕਹਿ ਦਿੱਤਾ ਹੈ ਕਿ ਕਿਸੇ ਵੀ ਸੀਟ ਨੂੰ ਬਦਲਿਆ ਨਹੀਂ ਜਾਵੇਗਾ। ਇਸ ਕਰਕੇ ਉਹ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਕੁੱਦਣਗੇ। ਬੰਨੀ ਪੱਤਰਕਾਰਾਂ ਨੂੰ ਬਹੁਤੇ ਸਵਾਲ ਨਾ ਪੁੱਛਣ ਦੀ ਗੱਲ ਕਹਿ ਰਹੇ ਸਨ। ਇਸ ਦੌਰਾਨ ਉਹਨਾ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿਚ ਇਕ ਸ਼ਬਦ ਵੀ ਨਹੀਂ ਬੋਲਿਆ।
Thursday, April 2, 2009
ਜਗਦੀਸ਼ ਟਾਈਟਲਰ ਸੀਬੀਆਈ ਦੀ ਨਜ਼ਰ ’ਚ ‘ਦੁੱਧ ਧੋਤਾ’
ਨਵੀਂ ਦਿੱਲੀ : ਭਾਰਤ ਦੀ ਨਾਮੀਂ ਜਾਂਚ ਏਜੰਸੀ ਸੀਬੀਆਈ ਨੇ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਉਸਦੇ ਖਿਲਾਫ ਦਰਜ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਲੀਨ ਚਿਟ ਦੇ ਦਿੱਤੀ ਹੈ। ਨਾਲ ਹੀ ਸੀਬੀਆਈ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਇਹ ਮਾਮਲਾ ਬੰਦ ਕਰ ਦਿੱਤਾ ਜਾਵੇ। ਸੀਬੀਆਈ ਨੇ ਅਪਣੀ ਆਖਰੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਫੈਸਲੇ ਤੋਂ ਨਾਰਾਜ਼ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਪੀੜਤਾਂ ਵਿਚ ਰੋਸ ਦੀ ਲਹਿਰ ਹੈ। ਪੀੜਤ ਪਰਿਵਾਰਾਂ ਅਤੇ ਜਥੇਬੰਦੀਆਂ ਨੇ ਅਦਾਲਤ ਦੇ ਬਾਹਰ ਰੋਸ ਮੁਜਾਹਰਾ ਕੀਤਾ।
ਇਕ ਪਾਸੇ ਜਿੱਥੇ ਪੀੜਤ ਪਰਿਵਾਰ ਅਤੇ ਸਮਰਥਕ ਕਲੀਨ ਚਿਟ ਦੇ ਮਾਮਲੇ ਦੀ ਆਲੋਚਨਾ ਕਰਦੇ ਹੋਏ ਦੁੱਖ ਜਾਹਰ ਕਰ ਰਹੇ ਸਨ ਅਤੇ ਇਸ ਕਾਰਵਾਈ ਨੂੰ ਸ਼ਰਮਨਾਕ ਦੱਸਿਆ। ਉਥੇ ਜਗਦੀਸ਼ ਟਾਈਟਲਰ ਖੁਸ਼ ਵਿਖਾਈ ਦੇ ਰਿਹਾ ਸੀ ਅਤੇ ਉਸਨੇ ਕਿਹਾ ਕਿ ਸੱਚਾਈ ਇਕ ਵਾਰ ਫਿਰ ਸਾਹਮਣੇ ਆ ਗਈ ਹੈ।
ਬੀਰਦਵਿੰਦਰ ਨੇ ਕਾਂਗਰਸ ਛੱਡੀ
ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਵਿਧਾਨ ਸਭਾ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ 1984 ਦੇ ਕਤਲੇਆਮ ਵਿੱਚ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਖਿਲਾਫ਼ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਮੁਹਾਲੀ ਵਿਚ ਇੱਕ ਨਿਜ਼ੀ ਟੈਲੀਵਿਜ਼ਨ ਨਾਲ ਗੱਲਬਾਤ ਦੌਰਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ। ਇਸ ਲਈ ਉਹ ਪਾਰਟੀ ਛੱਡਣ ਦਾ ਐਲਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਥਾਂ ਨਵੀਂ ਦਿੱਲੀ ਵਿਚ ਜਾ ਕੇ ਜਗਦੀਸ਼ ਟਾਈਟਲਰ ਖਿਲਾਫ਼ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਆਪਣੇ ਸਾਥੀਆਂ ਨਾਲ ਉਹ ਦਿੱਲੀ ਪਹੁੰਚ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੇਂਦਰ ਤੱਕ ਪਹੁੰਚਾਉਣਗੇ।