ਦਿੱਲੀ ’ਚ ਸੋਨੀਆ ਦੇ ਬੰਗਲੇ ਸਾਹਮਣੇ ਸਿੱਖਾਂ ਵੱਲੋਂ ਰੋਸ ਮੁਜ਼ਾਹਰਾ ਮੰਗਲ਼ਵਾਰ ਨੂੰ
ਨਵੀਂ ਦਿੱਲੀ/ਚੰਡੀਗੜ੍ਹ : 1984 ਦੇ ਦਿੱਲੀ ਦੰਗਿਆਂ ਦੇ ਪ੍ਰਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਵੱਲੋਂ ਬਰੀ ਕਰਾਰ ਦਿੱਤੇ ਜਾਣ ਖ਼ਿਲਾਫ਼ ਸਿੱਖ ਕੌਮ ਦਾ ਰੋਹ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਤਤਕਾਲੀਨ ਪ੍ਰਧਾਨ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ’ਚ ਭੜਕੇ ਦੰਗਿਆਂ ਦੌਰਾਨ ਮਾਰੇ ਹਜ਼ਾਰਾਂ ਸਿੱਖਾਂ ਦੇ ਪਰਿਵਾਰਾਂ ਨੂੰ ਇਹ ਦੁਖਾਂਤ ਵਾਪਰਨ ਦੇ 25 ਸਾਲਾਂ ਮਗਰੋਂ ਹਾਲ਼ੇ ਤੱਕ ਵੀ ਇਨਸਾਫ਼ ਨਹੀਂ ਮਿਲ਼ਿਆ। ਉਪਰੋਂ ਇਸ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਬਰੀ ਆਖ ਕੇ ਪੀੜਤਾਂ ਦੇ ਜ਼ਖ਼ਮਾਂ ਨੂੰ ਛੇੜਨ ਦੀ ਕੋਸ਼ਿਸ਼ ਹੀ ਕੀਤੀ ਗਈ ਹੈ। ਹੁਣ 1984 ਦੇ ਸਿੱਖ ਦੰਗਾ ਪੀੜਤਾਂ ਵੱਲੋਂ ਬਣਾਈ ਗਈ ‘ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ’ ਨਾਂਅ ਦੀ ਜਥੇਬੰਦੀ ਨੇ ਇਹ ਮਾਮਲਾ ਸੰਯੁਕਤ ਰਾਸ਼ਟਰ ਤੱਕ ਲਿਜਾਣ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰਕੇ 1984 ਦੇ ਦੰਗਾ ਪੀੜਤ ਇਨਸਾਫ਼ ਦੀ ਮੰਗ ਕਰਨਗੇ। ਅਨੇਕਾਂ ਦੰਗਾ ਪੀੜਤਾਂ ਨੇ ਕੱਲ੍ਹ ਐਤਵਾਰ ਨੂੰ ਪਟਿਆਲ਼ਾ ਦੇ ਨਾਭਾ ਰੋਡ ਵਿਖੇ ਟਾਈਟਲਰ ਨੂੰ ਕਲੀਨ ਚਿਟ ਦੇਣ ਵਿਰੁੱਧ ਇੱਕ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ. ਮਨਜੀਤ ਸਿੰਘ ਰੰਧਾਵਾ ਨੇ ਕਿਹਾ ਇਸ ਮਾਮਲੇ ’ਤੇ ਸਮੁੱਚੇ ਵਿਸ਼ਵ ’ਚ ਇੱਕ ਮੁਹਿੰਮ ਚਲਾਈ ਜਾਵੇਗੀ ਅਤੇ ਹੋਰਨਾਂ ਦੇਸ਼ਾਂ ਨੂੰ ਵੀ ਸਿੱਖਾਂ ਨਾਲ਼ ਹੋਈਆਂ ਵਧੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲ਼ੇ ਤੱਕ ਅਜਿਹਾ ਕੋਈ ਉਦਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਮੂਹ ਸਿੱਖ ਕੌਮ ਨੂੰ ਇੱਕਜੁਟ ਹੋਣਾ ਹੋਵੇਗਾ।

No comments:
Post a Comment