ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, April 10, 2009

ਜਗਦੀਸ਼ ਟਾਈਟਲਰ ਸਿੱਖਾਂ ਤੋਂ ਮੁਆਫੀ ਮੰਗੇਗਾ, ਕਿਹਾ ‘84 ਦੇ ਦੰਗਿਆਂ ਲਈ ਨਰਸਿਮਹਾ ਰਾਓ ਜਿੰਮੇਵਾਰ ਸੀ’

ਟਿਕਟਾਂ ਕੱਟੇ ਜਾਣ ’ਤੇ ਪੰਜਾਬ ਦੇ ਕਾਂਗਰਸੀਆਂ ਨੇ ਸੁਖ ਦਾ ਸਾਹ ਲਿਆ
ਨਵੀਂ ਦਿੱਲੀ : ਜਗਦੀਸ਼ ਟਾਈਟਲਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਉਸਨੇ ’84 ਦੇ ਸਿੱਖ ਕਤਲੇਆਮ ਦਾ ਸਾਰੀ ਜਿੰਮੇਵਾਰੀ ਨਰਸਿਮਹਾ ਰਾਓ ’ਤੇ ਸੁੱਟ ਦਿੱਤੀ ਹੈ। ਟਾਈਟਲਰ ਨੇ ਕਿਹਾ ਕਿ ਮਨਮੋਹਨ ਸਿੰਘ ਕਮਜੋਰ ਪ੍ਰਧਾਨ ਮੰਤਰੀ ਨਹੀਂ ਬਲਕਿ ਐਡਜਸਟ ਕਰਨ ਵਾਲੇ ਪ੍ਰਧਾਨ ਮੰਤਰੀ ਹਨ। ਫਿਰ ਉਸਨੇ ਬਾਅਦ ਵਿਚ ਜੋ ਕਿਹਾ ਉਹ ਕਾਂਗਰਸ ਨੂੰ ਹੋਰ ਮੁਸੀਬਤ ਵਿਚ ਪਾ ਸਕਦਾ ਹੈ। ਟਾਈਟਲਰ ਨੇ ਕਿਹਾ ਕਿ ਦੰਗਿਆਂ ਦੇ ਲਈ ਗ੍ਰਹਿ ਮੰਤਰੀ ਨਰਸਿਮਹਾ ਰਾਓ ਜਿੰਮੇਵਾਰ ਸੀ। ਟਾਈਟਲਰ ਨੇ ਕਿਹਾ ਕਿ ਉਹ ਦੰਗਿਆਂ ਨੂੰ ਰੋਕਣ ਲਈ ਨਾਕਾਮ ਰਿਹਾ ਅਤੇ ਉਸਦੀ ਨਾਕਾਮੀ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ। ਟਾਈਟਲਰ ਨੇ ਕਿਹਾ ਕਿ ਦੰਗਿਆਂ ਦੌਰਾਨ ਸਿੱਖਾਂ ਦੇ ਹੋਏ ਕਤਲੇਆਮ ਲਈ ਉਹ ਸਮੁੱਚੇ ਭਾਈਚਾਰੇ ਤੋਂ ਮੁਆਫੀ ਵੀ ਮੰਗੇਗਾ।
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਅਪਣੀ ਪਾਰਟੀ ਦੇ ਵੱਖ ਵੱਖ ਆਗੂਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਪਾਏ ਜਾ ਰਹੇ ਦਬਾਅ ਅਤੇ ਵਿਰੋਧ ਦੇ ਵਿਚ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ। ਉਹ ਦੋਵੇਂ ਦਿੱਲੀ ਤੋਂ ਚੋਣ ਲੜ ਰਹੇ ਸਨ। ਇਸ ਕਾਰਵਾਈ ਨਾਲ ਪੰਜਾਬ ਦੇ ਕਾਂਗਰਸੀ ਜਿਹੜੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਟਿਕਟਾਂ ਦੇਣ ਦੇ ਫੈਸਲੇ ਨੂੰ ਮਾੜਾ ਦੱਸ ਰਹੇ ਸਨ, ਹੁਣ ਸੁਖ ਦਾ ਸਾਹ ਲੈ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਇਸ ਕਾਰਵਾਈ ਨੂੰ ਦਲੇਰਾਨਾ ਫੈਸਲਾ ਦੱਸਿਆ ਹੈ। ਜਦਕਿ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਇਸਨੂੰ ਗਿਣਿਆ ਮਿਥਿਆ ਤਮਾਸ਼ਾ ਕਰਾਰ ਦਿੱਤਾ ਹੈ।

No comments:

Post a Comment