ਪਰ ਕੇਂਦਰੀ ਏਜੰਸੀ ਨੇ ਇਸ ਮਾਮਲੇ ਦੇ ਇਕ ਹੋਰ ਮੁਲਜ਼ਮ ਸੱਜਣ ਕੁਮਾਰ ਖਿਲਾਫ਼ ਕਾਫ਼ੀ ਸਬੂਤ ਇਕੱਠੇ ਕਰ ਲਏ ਹਨ। 1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਹੋਏ ਦਿੱਲੀ ਦੰਗਿਆਂ ਵਿਚ, ਇਨ•ਾਂ ਨੇਤਾਵਾਂ ਉਪਰ ਸਾਜਿਸ਼ ਦਾ ਇਲਜ਼ਾਮ ਹੈ। ਸੀਬੀਆਈ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰਖਦਿਆਂ ਇਹ ਇੰਕਸ਼ਾਫ਼ ਕੀਤਾ ਹੈ ਕਿ ਕੇਂਦਰੀ ਏਜੰਸੀ ਸੱਜਣ ਕੁਮਾਰ ਖਿਲਾਫ਼ ਦੋਸ਼ ਤੈਅ ਕਰਨ ਦੀ ਤਿਆਰੀ ਕਰ ਰਹੀ ਹੈ। ਕਿਹਾ ਕਿ ਸੱਜਣ ਕੁਮਾਰ ਖਿਲਾਫ਼ ਮੁਕੱਦਮਾ ਚਲਾਉਣ ਲਈ ਕਾਫੀ ਸਬੂਤ ਮੌਜੂਦ ਹਨ।ਸੀਬੀਆਈ ਦੀ ਸਪੈਸ਼ਲ ਕਰਾਈਮ ਬਰਾਂਚ ਦੀਆਂ ਇਸ ਮਾਮਲੇ ਦੀ ਪੜਤਾਲ ਕਰ ਰਹੀਆਂ 2 ਯੂਨਿਟਾਂ ਨੇ ਸੁਲਤਾਨਪੁਰ ਅਤੇ ਮੰਗਲੋਪੁਰੀ ਇਲਾਕਿਆਂ ਵਿਚ ਬੇਕਸੂਰ ਅਤੇ ਨਿਹੱਥੇ ਸਿੱਖਾਂ ਨੂੰ ਕਤਲ ਕਰਨ ਵਿਚ ਅਤੇ ਦੰਗੇ ਭੜਕਾਉਣ ਵਿਚ ਸੱਜਣ ਕੁਮਾਰ ਦਾ ਹੱਥ ਹੋਣ ਬਾਰੇ ਕੇਸ ਦਾਇਰ ਕੀਤਾ ਹੋਇਆ ਹੈ। ਪੜਤਾਲ ਤੋਂ ਬਾਅਦ ਸਬੂਤਾਂ ਦੀ ਛਾਣਬੀਣ ਕੀਤੀ ਗਈ ਹੈ ਅਤੇ ਮੁਕੱਦਮਾ ਚਲਾਉਣ ਦਾ ਫੈਸਲਾ ਡਾਇਰੈਕਟਰ ਦੇ ਪੱਧਰ ’ਤੇ ਲਿਆ ਗਿਆ ਹੈ। ਸੀਨੀਅਰ ਵਕੀਲ ਅਤੇ ਮਨੁੱਖੀ ਹੱਕਾਂ ਬਾਰੇ ਸਰਗਰਮ ਵਰਕਰ ਐਚਐਸ ਫੂਲਕਾ ਨੇ ਕਿਹਾ ਹੈ ਕਿ ਸੀਬੀਆਈ ਵਲੋਂਬਿਆਨ ਕਲਮਬੰਦ ਕੀਤੇ ਹਨ। ਬਹੁਤ ਸਾਰੇ ਗਵਾਹਾਂ ਨੇ ਜ਼ਾਬਤਾ ਫੌਜਦਾਰੀ ਦੀ ਦਫ਼ਾ 164 ਤਹਿਤ ਆਪਣੇ ਬਿਆਨ ਦਰਜ ਕਰਵਾਏ ਹਨ। ਇਹ ਅਦਾਲਤ ਵਿਚ ਮੰਨੇ ਜਾਣ ਯੋਗ ਸੀ। ਸ. ਫੂਲਕਾ ਨੇ ਇਲਜ਼ਾਮ ਲਾਇਆ ਕਿ ਜਾਣ ਬੁਝ ਕੇ ਸੱਜਣ ਕੁਮਾਰ ਖਿਲਾਫ਼ ਕੇਸ ਲਟਕਾਇਆ ਜਾ ਰਿਹਾ ਹੈ।
No comments:
Post a Comment