ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, April 23, 2009

‘ਮਨਮੋਹਨ ਸਿੰਘ ਸਿੱਖ ਨਹੀਂ’

ਬਾਦਲ ਦਲ ਮਗਰ ਤੁਰੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ
ਹੁਸ਼ਿਆਰਪੁਰ : ਕਾਂਗਰਸ ਵਲੋਂ ਸਿੱਖ ਪ੍ਰਧਾਨ ਮੰਤਰੀ ਦੇ ਨਾਂ ਹੇਠ ਮਨਮੋਹਨ ਸਿੰਘ ਮੁੜ ਤੋਂ ਪ੍ਰਧਾਨ ਮੰਤਰੀ ਵਜੋਂ ਪ੍ਰਾਜੈਕਟ ਕੀਤੇ ਜਾਣ ਅਤੇ ਡਾ. ਮਨਮੋਹਨ ਸਿੰਘ ਦੀ ਇਕ ਬੇਦਾਗ ਸਿੱਖ ਵਾਲੀ ਦਿੱਖ ’ਤੇ ਕਿੰਤੂ ਕਰਦਿਆਂ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਮਨਮੋਹਨ ਸਿੰਘ ਸਿੱਖ ਨਹੀਂ ਹਨ। ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਜਥੇਦਾਰ ਅਵਤਾਰ ਸਿੰਘ ਮੱਕੜ ਹੁਸ਼ਿਆਰਪੁਰ ਵਿਚ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਨ ਸਮੇਂ ਹਾਜ਼ਰੀ ਪਰਨ ਆਏ ਸਨ। ਇਸ ਮੌਕੇ ਕੀਤੀ ਚੋਣ ਰੈਲੀ ਦੌਰਾਨ ਜਥੇਦਾਰ ਮੱਕੜ ਨੇ ਕਿਹਾ ਕਿ ‘ਮਨਮੋਹਨ ਸਿੰਘ ਸਮੇਤ ਕੋਈ ਵੀ ਸਿੱਖ ਜਿਹੜਾ ਕਾਂਗਰਸ ਦੀ ਮੱਦਦ ’ਤੇ ਖੜਾ ਹੈ ਉਹ ਸੱਚਾ ਸਿੱਖ ਹੀ ਨਹੀਂ ਹੈ।’ ਉਨਾਂ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਦਰਬਾਰਾ ਸਿੰਘ ਅਤੇ ਹੁਣ ਅਮਰਿੰਦਰ ਸਿੰਘ ਵਰਗੇ ਸਾਰੇ ਹੀ ਤੁਹਾਡੇ ਸਾਹਮਣੇ ਹਨ। ਜਥੇਦਾਰ ਮੱਕੜ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਸਿੱਖਾਂ ਦੀਆਂ ਮੰਗਾਂ ਨਹੀਂ ਮੰਨੀਆਂ।
ਦੂਜੇ ਪਾਸੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਥੇਦਾਰ ਮੱਕੜ ਨੂੰ ਮੋੜਵਾਂ ਜਵਾਬ ਦਿੱਤਾ ਕਿ ਡਾ. ਮਨਮੋਹਨ ਸਿੰਘ ਨੂੰ ਸਿੱਖ ਹੋਣ ਜਾਂ ਨਾ ਹੋਣ ਬਾਰੇ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ, ਉਨਾਂ ਦੇ ਕਿਰਦਾਰ ਬਾਰੇ ਦੁਨੀਆਂ ਜਾਣਦੀ ਹੈ। ਉਨਾਂ ਕਿਹਾ ਕਿ ਸਿੱਖ ਭਾਈਚਾਰਾ ਡਾ. ਮਨਮੋਹਨ ਸਿੰਘ ਦੇ ਨਾਲ ਖੜਾ ਹੈ। ਖਹਿਰਾ ਨੇ ਕਿਹਾ ਕਿ ਭਾਰਤ ਦੀ ਅਗਵਾਈ ਕਰ ਰਹੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਾਰੇ ਅਜਿਹੀ ਮੰਦਭਾਗੀ ਟਿਪਣੀ ਕਰਨ ’ਤੇ ਜਥੇਦਾਰ ਮੱਕੜ ਨੂੰ ਡਾ. ਸਿੰਘ ਤੋਂ ਮੁਆਫੀ ਮੰਗਣੀ ਚਾਹੀਂਦੀ ਹੈ। ਉਨਾਂ ਨੇ ਇਹ ਵੀ ਖਦਸ਼ਾ ਜਾਹਰ ਕੀਤਾ ਕਿ ਇਕ ਗਿਣੀ ਮਿਥੀ ਪਲਾਨਿੰਗ ਤਹਿਤ ਜਥੇਦਾਰ ਮੱਕੜ ਇਕ ਉਚ ਸਿੱਖ ਸੰਸਥਾ ਨੂੰ ਰਾਜਨੀਤਕ ਹਿੱਤਾਂ ਲਈ ਇਸਤੇਮਾਲ ਕਰਕੇ ਮਨਮੋਹਨ ਸਿੰਘ ਅਤੇ ਕਾਂਗਰਸ ਵਿਰੁਧ ਅਪਣੇ ਰੁਤਬੇ ਨੂੰ ਵਰਤ ਰਹੇ ਹਨ।

No comments:

Post a Comment