ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, April 16, 2009

ਲਾਲ ਕ੍ਰਿਸ਼ਨ ਆਡਵਾਨੀ ’ਤੇ ਵੀ ਵੱਜੀ ਜੁੱਤੀ

ਅਸਲੀ ਜੁੱਤੀ : ਭਾਜਪਾ ਦਾ ਹੀ ਆਗੂ ਨੇ ਐਨਡੀਏ ਦੇ ਮੁਖੀ ਵੱਲ ਲੱਕੜ ਦੀ ਖੜਾਮ ਵਗਾਹ ਮਾਰੀ
ਕਟਨੀ (ਮੱਧ ਪ੍ਰਦੇਸ਼) : ਬਗਦਾਦ ਤੋਂ ਭਾਰਤ ਹੁੰਦਾ, ਜੁੱਤਾ ਹੁਣ ਐਨਡੀਏ ਦੀ ਤਰਫੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਆਡਵਾਨੀ ਦੇ ਜਾ ਵੱਜਿਆ ਹੈ। ਇਹ ਘਟਨਾ ਭਾਜਪਾ ਦੀ ਅਗਵਾਈ ਵਾਲੇ ਸੂਬੇ ਮੱਧ ਪ੍ਰਦੇਸ਼ ਦੇ ਦੇ ਕਸਬਾ ਕਟਨੀ ਵਿਚ ਵਾਪਰੀ ਹੈ। ਹੋਰ ਦਿਲਚਸਪ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਆਡਵਾਨੀ ਵੱਲ ਸਟੇਜ ’ਤੇ ਲੱਕੜ ਦੀ ਖੜਾਮ ਵੱਗਾਹ ਕੇ ਮਾਰੀ ਹੈ ਉਹ ਵੀ ਭਾਜਪਾ ਦਾ ਹੀ ਜਿਲ ਪੱਧਰ ਦਾ ਸਰਗਰਮ ਵਰਕਰ ਹੈ। ਪਾਵਸ ਅੱਗਰਵਾਲ ਨੇ ਆਡਵਾਨੀ ਵੱਲ ਉਸ ਸਮੇਂ ਅਪਣੀ ਲੱਕੜ ਦੀ ਖੜਾਮ ਉਤਾਰ ਕੇ ਵਗਾਹ ਮਾਰੀ ਜਦੋਂ ਆਡਵਾਨੀ ਹਾਲੇ ਸਟੇਜ ’ਤੇ ਚੜ•ੇ ਹੀ ਸਨ ਅਤੇ ਲੋਕਾਂ ਦੇ ਸਵਾਗਤ ਨੂੰ ਹੱਥ ਹਿਲਾ ਕੇ ਕਬੂਲ ਕਰ ਰਹੇ ਸਨ। ਸਟੇਜ ’ਤੇ ਖੜਾਮ ਵੱਜਣ ਦੇ ਨਾਲ ਹੀ ਹਲਚਲ ਹੋ ਗਈ ਅਤੇ ਖੜਾਮ ਸੁੱਟਣ ਵਾਲੇ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ। ਚੱਪਲ ਦੀ ਘਟਨਾ ਮੀਡੀਆ ਰਾਹੀਂ ਪਲਾਂ ਵਿਚ ਹੀ ਦੇਸ਼ ਭਰ ਵਿਚ ਫੈਲ ਗਈ ਪਰ ਇਸ ਦੇ ਬਾਵਜੂਦ ਆਡਵਾਨੀ ਇਸ ਰੈਲੀ ਵਿਚ ਸ਼ਾਂਤ ਅਤੇ ਬੇਰੋਕ ਡਟੇ ਰਹੇ। ਖੜਾਮ ਵੇਖ ਕੇ ਆਡਵਾਨੀ ਦੇ ਚਿਹਰੇ ’ਤੇ ਆਈ ਸ਼ਿਕਨ ਪਲਾਂ ਵਿਚ ਹੀ ਹਲਕੀ ਮੁਸਕਰਾਹਟ ਦੇ ਰੂਪ ਵਿਚ ਬਦਲ ਗਈ। ਹਾਲਾਂਕਿ ਮੰਚ ’ਤੇ ਹਾਜ਼ਰ ਹੋਰ ਆਗੂ ਆਖਰ ਤੱਕ ਲਾਲ ਪੀਲੇ ਹੁੰਦੇ ਵਿਖਾਈ ਦਿੱਤੇ।
ਕਾਂਗਰਸ ਦੇ ਆਗੂ ਪੀ ਚਿਦੰਬਰਮ ਅਤੇ ਨਵੀਨ ਜਿੰਦਲ ਵੱਲ ਜੁੱਤੇ ਵੱਜਣ ਤੋਂ ਬਾਅਦ ਭਾਜਪਾ ਦੇ ਕਿਸੇ ਆਗੂ ’ਤੇ ਜੁੱਤਾ ਸੁੱਟੇ ਜਾਣ ਦੀ ਇਹ ਪਹਿਲੀ ਘਟਨਾ ਹੈ। ਕਾਂਗਰਸ ਨੇ ਆਡਵਾਨੀ ’ਤੇ ਜੁੱਤਾ ਸੁੱਟੇ ਜਾਣ ਨੂੰ ਮੰਦਭਾਗਾ ਦੱਸਿਆ ਅਤੇ ਇਸ ਦੀ ਨਿੰਦਾ ਕੀਤੀ ਹੈ।

No comments:

Post a Comment