ਬੌਲੀਵੁੱਡ ਨੂੰ ਦਰਜਨਾਂ ਹਿੱਟ ਫਿਲਮਾਂ ਦੇਣ ਵਾਲੇ ਫਿਲਮ ਅਭਿਨੇਤਾ ਨਿਰਮਾਤਾ ਫਿਰੋਜ ਖਾਨ ਚੱਲ ਵੱਸੇ, ਉਹ ਪਿਛਲੇ ਇੱਕ ਸਾਲ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ੍ਹਨ ਰਹੇ ਸਨ. ਜਦੋਂ ਉਹਨਾਂ ਨੇ ਬੈਂਗਲੌਰ ਵਿਖੇ ਆਪਣੀ ਰਿਹਾਇਸ਼ ਉੱਤੇ ਅੰਤਿਮ ਸਾਹ ਲਿਆ, ਉਹ 70 ਸਾਲਾਂ ਦੇ ਸੀ. ਫਿਰੋਜ ਖਾਨ ਵੱਡੇ ਪਰਦੇ ਉੱਤੇ ਹਿੱਟ ਫਿਲਮ ਵੈਲਕਮ ਦੇ ਵਿੱਚ ਨਜਰ ਆਏ, ਉਹਨਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ. ਫਰਵਰੀ ਮਹੀਨੇ ਦੇ ਦੌਰਾਨ ਉਹਨਾਂ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਕੁੱਝ ਦਿਨਾਂ ਦੇ ਲਈ ਭਰਤੀ ਵੀ ਰੱਖਿਆ ਗਿਆ.
ਉਹਨਾਂ ਦੇ ਪੁੱਤਰ ਫਰਦੀਨ ਖਾਨ ਆਪਣੇ ਕੰਮ ਦੇ ਨਾਲ ਨਾਲ ਆਪਣੇ ਪਿਤਾ ਦੀ ਦੇਖਭਾਲ ਵੀ ਪੂਰੇ ਤਨ ਮਨ ਨਾਲ ਕਰ ਰਹੇ ਸਨ. ਜਿਕਰਯੋਗ ਹੈ ਕਿ ਫਿਰੋਜ ਖਾਨ ਦੀ ਪਹਿਲੀ ਵੱਡੀ ਹਿੱਟ ਉੱਚੇ ਲੋਗ ਸੀ, ਜੋ 1965 ਦੇ ਵਿੱਚ ਰਿਲੀਜ ਹੋਈ, ਅਤੇ ਉਹਨਾਂ ਦੀ ਆਖ਼ਰੀ ਫਿਲਮ ਵੈਲਕਮ ਵੀ ਹਿੱਟ ਰਹੀ ਹੈ.

No comments:
Post a Comment