ਮੁੰਬਈ : ਸਲੱਮਡੌਗ ਮਿਲੀਨੇਅਰ ਫਿਲਮ ਦੀ ਮਸ਼ਹੂਰ ਬਾਲ ਕਲਾਕਾਰ ਰੂਬੀਨਾ ਅਲੀ ਨੂੰ ਉਸ ਦੇ ਬਾਪ ਨੇ ਵੇਚ
ਣ ਦੀ ਕੋਸ਼ਿਸ਼ ਕੀਤੀ. ਲਡਨ ਦੀ ਇਕ ਵੈਬਸਾਈਟ ਨੇ ਇਹ ਖੁਲਾਸਾ ਕੀਤਾ ਹੈ। ਵੈਬਸਾਈਟ ਨੇ ਇਕ ਸਿਟਿੰਗ ਅਪ੍ਰੇਸ਼ਨ ਰਾਹੀਂ ਰੂਬੀਨਾ ਦੇ ਪਿਤਾ ਨੂੰ ਰੰਗੇ ਹੱਥੀਂ ਕੈਮਰੇ ਵਿਚ ਕੈਦ ਕੀਤਾ ਹੈ। ਵੈਬਸਾਈਟ ਦਾ ਦਾਅਵਾ ਹੈ ਕਿ ਰੂਬੀਨਾ ਦੇ ਪਿਤਾ ਰਫੀਕ ਨੇ 2 ਲੱਖ ਪੌਂਡ ਯਾਨੀ ਕਿ ਕਰੀਬ 1 ਕਰੋੜ 80 ਲੱਖ ਰੁਪਏ ਦੀ ਮੰਗ ਕੀਤੀ ਹੈ। ਵੈਬਸਾਈਟ ਮੁਤਾਬਕ ਰਫੀਕ ਨੇ ਸਿਟਿੰਗ ਅਪ੍ਰੇਸ਼ਨ ਦੌਰਾਨ ਵਾਰ ਵਾਰ ਕਿਹਾ ਹੈ ਕਿ ਇਸ ਦੇ ਲਈ ਹਾਲੀਵੁੱਡ ਦੇ ਡਾਇਰੈਕਟਰ ਜ਼ਿੰਮੇਵਾਰ ਹਨ। ਇਸ ਕਲਿਪ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰੂਬੀਨਾ ਦੇ ਪਿਤਾ ਦੇ ਨਾਲ ਉਸ ਦੇ ਚਾਚਾ ਵੀ ਇਸ ਡੀਲ ਵਿਚ ਹਿੱਸਾ ਲੈ ਰਹੇ ਹਨ। ਇਸ ਵੈਬਸਾਈਟ ਨਿਊਜ਼ ਆਫ਼ ਦ ਵਰਲਡ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਸ ਦੇ ਰਿਪੋਰਟ ਦੁਬਈ ਦੇ ਸ਼ੇਖ ਬਣਕੇ ਰੂਬੀਨਾ ਦੇ ਪਿਤਾ ਨੂੰ ਮਿਲੇ ਅਤੇ ਰੂਬੀਨਾ ਨੂੰ ਗੋਦ ਲੈਣ ਦੀ ਗੱਲ ਕੀਤੀ।
No comments:
Post a Comment