ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Tuesday, March 31, 2009

ਸੰਜੇ ਦੱਤ ਨਹੀਂ ਲੜ ਸਕੇਗਾ ਚੋਣ

ਨਵੀਂ ਦਿੱਲੀ : ਭਾਰਤ ਦੀ ਸੁਪਰੀਮ ਕੋਰਟ ਨੇ ਲੋਕ ਸਭਾ ਚੋਣ ਲੜਨ ਲਈ ਅਦਾਕਾਰ ਸੰਜੇ ਦੱਤ ਵੱਲੋਂ ਪੇਸ਼ ਕੀਤੀ ਗਈ ਪਟੀਸ਼ਨ (ਅਰਜ਼ੀ) ਨੂੰ ਖਾਰਜ ਕਰ ਦਿੱਤਾ ਹੈ। ਉਚ ਅਦਾਲਤ ਨੇ 1993 ਦੇ ਮੁੰਬਈ ਧਮਾਕਿਆਂ ਦੇ ਮਾਮਲੇ ਵਿੱਚ ਸ੍ਰੀ ਦੱਤ ਦੀ ਸਜ਼ਾ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲੇ ’ਚ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਉਹ ਸੰਜੇ ਦੱਤ ਨੂੰ ਸੁਣਾਈ ਸਜ਼ਾ ਰੱਦ ਕਰਨ ਦੇ ਹੱਕ ਵਿੱਚ ਨਹੀਂ ਹਨ। ਅਦਾਲਤ ਨੇ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮੁੰਬਈ ਦੀ ਟਾਡਾ ਅਦਾਲਤ ਨੇ ਹਥਿਆਰ ਕਾਨੂੰਨ ਤਹਿਤ ਸੰਜੇ ਦੱਤ ਨੂੰ ਦੋਸ਼ੀ ਠਹਿਰਾਇਆ ਹੈ। ਇਸ ਲਈ ਇਸ ਮਾਮਲੇ ਦੀ ਤੁਲਨਾ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਕੀਤੀ ਜਾ ਸਕਦੀ। ਬੈਂਚ ਨੇ ਕਿਹਾ ਕਿ ਸ੍ਰੀ ਦੱਤ ਜਨ ਪ੍ਰਤੀਨਿਧੀਤਵ ਕਾਨੂੰਨ ਤਹਿਤ ਚੋਣ ਲੜਨ ਲਈ ਅਯੋਗ ਹੈ ਕਿਉਂਕਿ ਇਸ ਕਾਨੂੰਨ ਤਹਿਤ 2 ਜਾਂ ਇਸ ਤੋਂ ਵਧ ਸਾਲ ਤੱਕ ਕੈਦ ਹੋ ਸਕਦੀ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜਾਂ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਚੋਣ ਲੜਨ ਦੀ ਇਜਾਜ਼ਤ ਦੇਣ ਲਈ ਉਸ ਦੀ ਸਜ਼ਾ ਨੂੰ ਰੱਦ ਕਰਨ ਦੇ ਅਧਿਕਾਰ ਦੀ ਵਰਤੋਂ ਵਿਸ਼ੇਸ਼ ਕੇਸਾਂ ਵਿੱਚ ਹੀ ਕੀਤੀ ਜਾਂਦੀ ਹੈ।

ਸੰਤ ਦਾਦੂਵਾਲ ਸਮਰਥਕਾਂ ਸਮੇਤ ਰਿਹਾਅ

ਫਿਰੋਜ਼ਪੁਰ : ਸਿੱਖ ਸੰਗਠਨਾਂ ਦੇ ਦਬਾਅ ਹੇਠ ਪੰਜਾਬ ਸਰਕਾਰ ਵੱਲੋਂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਦੋ ਸਮਰਥਕਾਂ ਸਮੇਤ ਰਿਹਾਅ ਕਰ ਦਿੱਤਾ ਗਿਆ। ਜਦੋਂ ਕਿ 6 ਸਮਰਥਕਾਂ ਨੂੰ ਕੁਝ ਦਿਨ ਪਹਿਲਾਂ ਹੀ ਮਾਮਲੇ ਵਿੱਚ ਬੇਕਸੂਰ ਦੱਸਦੇ ਹੋਏ ਛੱਡ ਦਿੱਤਾ ਗਿਆ ਸੀ ਸੰਤਾਂ ਦੇ ਵਕੀਲ ਕੁਲਵਿੰਦਰ ਸਿੰਘ ਸੇਖੋਂ ਤੇ ਰਾਜਦੇਵ ਸਿੰਘ ਖਾਲਸਾ ਬਰਨਾਲਾ (ਸਾਬਕਾ ਐਮਪੀ) ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤ ਦਾਦੂਵਾਲ 8 ਸਮਰਥਕਾਂ ਖਿਲਾਫ਼ ਬਾਜਾਖਾਨਾ ਵਿਖੇ ਪੁਲਿਸ ਨਾਲ ਕਰਾਸ ਫਾਇਰਿੰਗ ਤੇ ਪੁਲਿਸ ਅਧਿਕਾਰੀਆਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਸਿੱਖ ਸੰਗਠਨਾਂ ਦੇ ਦਬਾਅ ਦੇ ਚੱਲਦੇ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਦੇ ਹੋਏ ਇਸ ਕੇਸ ਨੂੰ ਨਰਮ ਬਣਾਉਂਦਿਆਂ ਇਰਾਦਾ-ਏ-ਕਤਲ ਦੀ ਧਾਰਾ 307 ਆਈਪੀਸੀ ਹਟਾ ਦਿੱਤੀ, ਜਿਸ ਦੇ ਚਲਦੇ ਸੰਤ ਦਾਦੂਵਾਲ ਅਤੇ ਸਮਰਥਕਾਂ ਦੀ ਰਿਹਾਈ ਦਾ ਰਾਹ ਸਾਫ ਹੋ ਗਿਆ। ਪੁਲਿਸ ਵੱਲੋਂ ਇਸ ਕੇਸ ’ਚ ਸ਼ਾਮਲ ਸੰਤ ਬਲਜੀਤ ਸਿੰਘ ਦਾਦੂਵਾਲ, ਅਤੇ 2 ਸਾਥੀਆਂ ਨੂੰ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਅਮਰਿੰਦਰ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਕਤ ਤਿੰਨਾਂ ਨੂੰ ਪੇਸ਼ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ। ਅਦਾਲਤ ਵਿੱਚ ਸੰਤ ਦਾਦੂਵਾਲ ਅਤੇ 2 ਸਾਥੀਆਂ ਨੂੰ ਪੇਸ਼ ਕਰਨ ਮੌਕੇ ਅਦਾਲਤੀ ਕੰਪਲੈਕਸ ਦੇ ਬਾਹਰ ਭਾਰੀ ਗਿਣਤੀ ਵਿੱਚ ਪੰਚ ਪ੍ਰਧਾਨੀ ਆਗੂ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ। ਅਦਾਲਤ ਵਿੱਚ ਪੇਸ਼ ਹੋਣ ਉਪਰੰਤ ਸੰਤ ਦਾਦੂਵਾਲ ਨੇ ਕਿਹਾ ਕਿ ਡੇਰਾਵਾਦ ਅਤੇ ਪਾਖੰਡਵਾਦ ਦੇ ਖਿਲਾਫ਼ ਜਾਗਰੂਕਤਾ ਮੁਹਿੰਮ ਜਾਰੀ ਰਹੇਗੀ ਅਤੇ ਅੱਜ ਅਦਾਲਤ ਵਿੱਚ ਸਰਕਾਰ ਦੇ ਝੂਠੇ ਪੁਲੰਦਿਆਂ ਦਾ ਪਰਦਾਫਾਸ਼ ਹੋ ਗਿਆ ਅਤੇ ਖੁਦ ਪੁਲਿਸ ਨੇ ਹੀ ਮੰਨ ਲਿਆ ਕਿ ਉਨ•ਾਂ ਨੂੰ ਕੋਈ ਸਬੂਤ ਅਤੇ ਗਵਾਹ ਨਹੀਂ ਮਿਲਿਆ ਹੈ। ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਖਿਲਾਫ ਸੰਗਤ ਨੂੰ ਲਾਮਬੰਦ ਕਰਨ ਦਾ ਕੰਮ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਪੰਚ ਪ੍ਰਧਾਨੀ ਆਗੂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਮੋਹਕਮ ਸਿੰਘ, ਸੁਖਦੇਵ ਸਿੰਘ ਡੋਡ, ਮੇਜਰ ਸਿੰਘ ਧਾਲੀਵਾਲ, ਰਾਜਪਾਲ ਸਿੰਘ ਹਰਦਿਆਲੇਆਣਾ, ਸੁਖਮੰਦਰ ਸਿੰਘ ਪਿਪਲੀ ਤੇ ਗੁਰਪ੍ਰੀਤ ਸਿੰਘ, ਰਘਬੀਰ ਸਿੰਘ, ਬਲਵਿੰਦਰ ਸਿੰਘ, ਤਰਨਜੀਤ ਸਿੰਘ, ਗੋਰਾ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ, ਸੰਤ ਬਾਬਾ ਅਵਤਾਰ ਸਿੰਘ ਝੋਕ ਹਰੀਹਰ, ਸੰਤ ਬਾਬਾ ਬੋਹੜ ਸਿੰਘ ਆਦਿ ਹਾਜ਼ਰ ਸਨ।

ਨੈਣਾ ਦੇਵੀ ਤੋਂ ਵਾਪਸ ਆਉਂਦਾ ਸ਼ਰਧਾਲੂਆਂ ਦਾ ਟਰੱਕ ਪਲਟਿਆ, 25 ਮੌਤਾਂ

ਮਰਨ ਵਾਲਿਆਂ ’ਚ ਜ਼ਿਆਦਾਤਰ ਪਰਵਾਸੀ ਮਜਦੂਰ
ਆਨੰਦਪੁਰ ਸਾਹਿਬ : ਨੈਣਾ ਦੇਵੀ ਸੜਕ ’ਤੇ ਦੇਰ ਰਾਤ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 25 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 75 ਦੇ ਕਰੀਬ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ 28 ਮਾਰਚ ਨੂੰ ਉਕਤ ਪਿੰਡ ਦੀ ਸੰਗਤ ਟਰੱਕ ’ਚ ਸਵਾਰ ਹੋ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈ ਸੀ। ਉੁਕਤ ਸੰਗਤ ਵੱਲੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ਬਾਬਾ ਪੀਰ ਨਿਗਾਹਾ ਤੇ ਬਾਬਾ ਬਾਲਕ ਨਾਥ ਦੇ ਦਰਸ਼ਨ ਕੀਤੇ ਗਏ। ਇਸ ਤੋਂ ਬਾਅਦ 30 ਮਾਰਚ ਦੀ ਸ਼ਾਮ ਨੂੰ ਸੰਗਤ ਪ੍ਰਸਿੱਧ ਧਾਰਮਿਕ ਸਥਾਨ ਨੈਣਾਂ ਦੇਵੀ ਦੇ ਦਰਸ਼ਨ ਕਰਨ ਲਈ ਪਹੁੰਚੀ। ਨੈਣਾ ਦੇਵੀ ਦੇ ਦਰਸ਼ਨ ਕਰਨ ਉਪਰੰਤ ਡਬਲ ਛੱਤ ਬਣਾ ਕੇ ਸੰਗਤਾਂ ਨਾਲ ਭਰਿਆ ਟਰੱਕ ਜਦੋਂ ਪਿੰਡ ਰਾਮਪੁਰ ਝੱਜਰ ਕੋਲ ਪਹੁੰਚਿਆ ਤਾਂ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਤੇਜ਼ ਰਫ਼ਤਾਰ ਟਰੱਕ ਇੱਕ ਵੱਡੇ ਦਰੱਖ਼ਤ ਨਾਲ ਵੱਜਣ ਉਪਰੰਤ ਪਲਟ ਗਿਆ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਵਿੱਚ ਸਵਾਰ ਲੋਕਾਂ ਦੇ ਸਿਰ-ਬਾਹਾਂ ਆਦਿ ਧੜ ਤੋਂ ਵੱਖ ਹੋ ਗਏ। ਜ਼ਖ਼ਮੀਆਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦਿੱਤੀ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਸਿਵਲ ਹਪਸਤਾਲ ਆਨੰਦਪੁਰ ਸਾਹਿਬ ਲਿਆਂਦਾ। ਸੂਤਰਾਂ ਮੁਤਾਬਕ 21 ਵਿਅਕਤੀਆਂ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦੋਂ ਕਿ 10 ਗੰਭੀਰ ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ• ਰੈਫ਼ਰ ਕੀਤਾ ਗਿਆ, 2 ਜ਼ਖ਼ਮੀਆਂ ਦੀ ਰਾਹ ਵਿੱਚ ਹੀ ਮੌਤ ਹੋ ਗਈ ਤੇ ਦੋਹਾਂ ਦੀ ਹਸਪਤਾਲ ’ਚ। ਜ਼ਖ਼ਮੀਆਂ ਦਾ ਇਹ ਵੀ ਕਹਿਣਾ ਸੀ ਕਿ ਟਰੱਕ ਦੇ ਡਰਾਇਵਰ ਨੇ ਸ਼ਰਾਬ ਪੀਤੀ ਹੋਈ ਸੀ। ਹਾਦਸੇ ਦੇ ਸ਼ਿਕਾਰ ਜ਼ਿਆਦਾਤਰ ਪਿੰਡ ਘੁਮਾਣਾ ਵਿੱਚ ਮਜ਼ਦੂਰੀ ਕਰਦੇ ਪਰਵਾਸੀ ਮਜ਼ਦੂਰ ਹਨ ਜੋ ਬਿਹਾਰ ਤੇ ਨੇਪਾਲ ਨਾਲ ਸਬੰਧਤ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

ਚੰਦੂਮਾਜਰਾ ਪੈਸੇ ਲੈ ਕੇ ਕੈਪਟਨ ਕੰਵਲਜੀਤ ਸਿੰਘ ਖਿਲਾਫ਼ ਬੋਲਦਾ ਰਿਹਾ : ਅਮਰਿੰਦਰ ਸਿੰਘ

ਜਥੇਦਾਰ ਰਾਜਲਾ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ
ਸਮਾਣਾ : ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੇਰੇ ਤੋਂ ਪੈਸੇ ਲੈ ਕੇ ਅਕਾਲੀ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਖਿਲਾਫ਼ ਬੋਲਦਾ ਸੀ ਅਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ 1957 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ। ਕਿਹਾ ਕਿ ਸ. ਬਾਦਲ ਨੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੀ ਇੱਕ ਨਿੱਜੀ ਕੰਪਨੀ ਬਣਾ ਲਿਆ ਹੈ, ਜੋ ਪੰਜਾਬ ਵਿੱਚ ਲੋਕਾਂ ’ਤੇ ਰਾਜ ਨਹੀਂ ਸੇਵਾ ਦੇ ਨਾਮ ’ਤੇ 307 ਦੀਆਂ ਕਾਰਵਾਈਆਂ ਕਰਵਾ ਕੇ ਗੁੰਡਾ ਰਾਜ ਕਰ ਰਿਹਾ ਹੈ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਪੂਰੀ ਤਰ•ਾਂ ਫੇਲ• ਦੱਸਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਨਾ ਦੇ ਕੇ ਬੇਰੁਜ਼ਗਾਰੀ ਵਿੱਚ ਰਿਕਾਰਡ ਵਾਧਾ ਕਰ ਰਹੀ ਹੈ।
ਇਸ ਰੈਲੀ ਵਿੱਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ, ਜਿਨ•ਾਂ ਦਾ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪਰਨੀਤ ਕੌਰ ਅਤੇ ਹੋਰ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪੁਰਾਣੇ ਟਕਸਾਲੀ ਅਕਾਲੀ ਆਗੂ ਬਾਦਲ ਦੀਆਂ ਪਰਿਵਾਰਵਾਦ ਵਾਲੀਆਂ ਨੀਤੀਆਂ ਤੋਂ ਦੁਖੀ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਜਲਦੀ ਹੀ ਅਕਾਲੀ ਦਲ ਦੇ ਹੋਰ ਆਗੂ ਵੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਉਨ•ਾਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਰਾਜ ਤੋਂ ਜੇਕਰ ਛੁਟਕਾਰਾ ਪਾਉਣਾ ਹੈ ਤਾਂ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾਓ ਤਾਂ ਕਿ ਕੇਂਦਰ ਵਿੱਚ ਫੇਰ ਦੁਬਾਰਾ ਕਾਂਗਰਸੀ ਸਰਕਾਰ ਬਣਾ ਕੇ ਲੋਕ ਪੱਖੀ ਕੰਮ ਹੋ ਸਕਣ। ਦਾਅਵਾ ਕੀਤਾ ਕਿ ਜੇਕਰ ਕਾਂਗਰਸ ਪੰਜਾਬ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਦੀ ਹੈ ਤਾਂ ਅਕਾਲੀ-ਭਾਜਪਾ ਸਰਕਾਰ 15 ਦਿਨਾਂ ਦੇ ਅੰਦਰ-ਅੰਦਰ ਟੁੱਟ ਜਾਵੇਗੀ। ਅਮਰਿੰਦਰ ਸਿੰਘ ਨੇ ਇਸ ਮੌਕੇ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ’ਚ ਹੋਈ ਮੌਤ ਦੀ ਜਾਂਚ ਸੀਬੀਆਈ ਜਾਂ ਕਿਸੇ ਹੋਰ ਨਿਰਪੱਖ਼ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ।

ਲਾਹੌਰ ’ਤੇ ਤਾਲਿਬਾਨ ਦਾ ਹਮਲਾ

11 ਅਧਿਕਾਰੀਆਂ ਸਮੇਤ 27 ਪੁਲਿਸ ਮੁਲਾਜ਼ਮਾਂ ਦੀ ਮੌਤ
ਲਾਹੌਰ : ਵਾਹਘਾ ਸਰਹੱਦ ਨਜ਼ਦੀਕ ਸਥਿਤ ਪਾਕਿਸਤਾਨ ਦੀ ਇਕ ਪੁਲਿਸ ਟਰੇਨਿੰਗ ਅਕਾਦਮੀ ’ਚ ਹਥਿਆਰਬੰਦ ਦਹਿਸ਼ਤਗਰਦਾਂ ਦੇ ਇਕ ਸਮੂਹ ਵੱਲੋਂ ਹਮਲਾ ਕੀਤੇ ਜਾਣ ਨਾਲ 11 ਅਧਿਕਾਰੀਆਂ ਸਮੇਤ 27 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜਦੋਂ ਕਿ ਇਸ ਹਮਲੇ ਦੌਰਾਨ 8 ਦਹਿਸ਼ਤਗਰਦ ਵੀ ਮਾਰੇ ਗਏ। ਹਮਲੇ ਦੌਰਾਨ 100 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਤੇ ਹਮਲਾਵਰਾਂ ਨੇ 1500-2000 ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਲੰਮਾ ਸਮਾਂ ਜਾਰੀ ਰਹੀ ਮੁੱਠਭੇੜ ਤੋਂ ਬਾਅਦ ਪਾਕਿਸਤਾਨੀ ਫ਼ੌਜ ਦੇ ਕਮਾਂਡੋਜ਼ ਨੇ 4 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਅਤੇ 4 ਹੋਰਾਂ ਨੇ ਖ਼ੁਦ ਨੂੰ ਉਡਾ ਲਿਆ। ਜਦੋਂ ਕਿ 6 ਨੂੰ ਜਿਉਂਦਾ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਪੁਸ਼ਟੀ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਹਿਮਾਨ ਮਲਿਕ ਨੇ ਕੀਤੀ। ਕਿਹਾ ਕਿ ਕੁਝ ਦਹਿਸ਼ਤਗਰਦ ਪੁਲਿਸ ਦੀ ਵਰਦੀ ’ਚ ਸਨ ਅਤੇ ਇਸ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦਹਿਸ਼ਤਗਰਦ ਦੀ ਉਮਰ 19-20 ਸਾਲ ਹੈ ਅਤੇ ਉਹ ਪਸ਼ਤੋ ਭਾਸ਼ਾ ਬੋਲਦਾ ਹੈ। ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੰਯੁਕਤ ਜਾਂਚ ਕਮੇਟੀ ਬਣਾ ਦਿੱਤੀ ਹੈ, ਜੋ ਛੇਤੀ ਹੀ ਰਿਪੋਰਟ ਸੌਂਪੇਗੀ। ਇਸੇ ਦੌਰਾਨ ਖਬਰਾਂ ਆਈਆਂ ਹਨ ਕਿ ਇਸ ਹਮਲੇ ਦੀ ਜ਼ਿੰਮੇਵਾਰ ਤਾਲਿਬਾਨ ਦੇ ਆਗੂ ਬੈਤੁੱਲਾ ਨੇ ਲੈ ਲਈ ਹੈ।

Monday, March 30, 2009

ਕੈਪਟਨ ਕੰਵਲਜੀਤ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ

ਲੋਕਾਂ ਦਾ ਇਕੱਠ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚਿਆ
ਚੰਡੀਗੜ੍ਹ : 30 ਮਾਰਚ
ਪੰਜਾਬ ਦੇ ਸਹਿਕਾਰਤਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੈਪਟਨ ਕੰਵਲਜੀਤ ਸਿੰਘ ਦਾ ਸਥਾਨਕ ਸ਼ਮਸ਼ਾਨਘਾਟ ਸੈਕਟਰ-25 ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਐਤਵਾਰ ਨੂੰ ਇਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅੰਤਮ ਸਸਕਾਰ ਮੌਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚਿਆ ਹੋਇਆ ਸੀ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਕੈਪਟਨ ਕੰਵਲਜੀਤ ਸਿੰਘ ਦੀ ਦੇਹ ਨੂੰ ਲਿਜਾਣ ਵਾਲੀ ਗੱਡੀ ਵਿਚ ਬੈਠ ਕੇ ਸ਼ਮਸ਼ਾਨਘਾਟ ਪਹੁੰਚੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਛੜੇ ਨੇਤਾ ਦੇ ਪੁੱਤਰ ਜਸਜੀਤ ਸਿੰਘ ਬੰਨੀ ਦੇ ਨਾਲ ਅਰਥੀ ਨੂੁੰ ਮੋਢਾ ਦਿੱਤਾ।
ਇਸ ਮੌਕੇ ਕੈਪਟਨ ਕੰਵਲਜੀਤ ਸਿੰਘ ਦੀ ਦੇਹ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੀਆਂ ਉਘੀਆਂ ਸ਼ਖ਼ਸੀਅਤਾਂ ਵਿਚ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਾਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸ੍ਰੀਮਤੀ ਰਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ ਪੀ, ਬੀ ਜੇ ਪੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਪ੍ਰੋ.’ ਰਜਿੰਦਰ ਭੰਡਾਰੀ, ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਵਿੱਤ ਅਤੇ ਯੋਜਨਾ ਦੇ ਕੇਂਦਰੀ ਰਾਜ ਮੰਤਰੀ ਪਵਨ ਬਾਂਸਲ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੋਸਾਈਂ, ਪੰਜਾਬ ਦੇ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ, ਸਾਬਕਾ ਮੁੱਖ ਮੰਤਰੀ ਹਰਿਆਣਾ ਚੌਧਰੀ ਭਜਨ ਲਾਲ, ਬੀ ਜੇ ਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਲਰਾਮਜੀ ਦਾਸ ਟੰਡਨ, ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ, ਪੰਜਾਬ ਦੇ ਬੀ ਐਸ ਪੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸੀ ਪੀ ਐਮ ਪੰਜਾਬ ਦੇ ਸਕੱਤਰ ਮੰਗਤ ਰਾਮ ਪਾਸਲਾ, ਸਾਰੇ ਕੈਬਨਿਟ ਮੰਤਰੀ ਅਤੇ ਮੁੱਖ ਸੰਸਦੀ ਸਕੱਤਰ ਸ਼ਾਮਿਲ ਸਨ।
ਕੈਪਟਨ ਕੰਵਲਜੀਤ ਸਿੰਘ ਦੇ ਹਜ਼ਾਰਾਂ ਪ੍ਰਸੰਸਕ, ਹਮਾਇਤੀ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਆਗੂ ਅਤੇ ਪਾਰਟੀ ਵਰਕਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਉਨ੍ਹਾਂ ਦੇ ਅੰਤਮ ਸਸਕਾਰ ਮੌਕੇ ਹਾਜ਼ਰ ਸਨ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ, ਸਿੱਖਿਆ ਮਾਹਰਾਂ, ਕਾਨੂੰਨਦਾਨਾਂ ਸਮੇਤ ਵੱਖ-ਵੱਖ ਵਰਗਾਂ ਦੇ ਹਜ਼ਾਰਾਂ ਲੋਕਾਂ ਨੇ ਮਹਾਨ ਸਿਆਸੀ ਚਿੰਤਕ, ਯੋਗ ਪ੍ਰਸ਼ਾਸਕ ਅਤੇ ਸੱਚੇ ਸਟੇਟਸਮੈਨ ਦੀ ਅੰਤਿਮ ਯਾਤਰਾ ਵਿਚ ਹਿੱਸਾ ਲਿਆ। ਇਸੇ ਤਰ੍ਹਾਂ ਪੰਜਾਬ ਆਰਮਡ ਪੁਲਿਸ ਦੇ ਜਵਾਨਾਂ ਨੇ ਹਥਿਆਰ ਪੁੱਠੇ ਕਰਕੇ ਅਤੇ ਸ਼ੋਕ ਧੁਨ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀ ਚਿਖਾ ਨੂੰ ਅੱਗ ਉਨ੍ਹਾਂ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੇ ਵਿਖਾਈ। ਸਿੱਖ ਰੈਜ਼ੀਮੈਂਟ ਵੱਲੋਂ ਵੀ ਕੈਪਟਨ ਕੰਵਲਜੀਤ ਸਿੰਘ ਦੀ ਦੇਹ ‘ਤੇ ਫੁੱਲ ਮਾਲਾ ਰੱਖੀ ਗਈ। ਰਾਜਪਾਲ ਦੇ ਸਕੱਤਰ ਐਮ ਪੀ ਸਿੰਘ ਨੇ ਪੰਜਾਬ ਦੇ ਰਾਜਪਾਲ ਜਨਰਲ (ਸੇਵਾ ਮੁਕਤ ) ਐਸ ਐਫ਼ ਰੌਡਰਿਗਜ਼ ਦੀ ਤਰਫੋਂ ਉਨ੍ਹਾਂ ਦੀ ਦੇਹ ‘ਤੇ ਫੁੱਲ ਭੇਟ ਕੀਤੇ ਜੋ ਕਿ ਇਸ ਸਮੇਂ ਸ਼ਹਿਰ ਵਿਚ ਨਹੀਂ ਸਨ। ਇਸ ਤੋਂ ਪਹਿਲਾਂ ਸਵਰਗੀ ਸਹਿਕਾਰਤਾ ਮੰਤਰੀ ਦੀ ਦੇਹ ਨੂੰ ਇਕ ਜਲੂਸ ਦੀ ਸ਼ਕਲ ਵਿਚ ਉਨ੍ਹਾਂ ਦੇ ਸੈਕਟਰ-9 ਸਥਿਤ ਨਿਵਾਸ ਸਥਾਨ ਤੋਂ ਫੁੱਲਾਂ ਨਾਲ ਸਜਾਈ ਹੋਈ ਇਕ ਗੱਡੀ ਰਾਹੀਂ ਸ਼ਮਸ਼ਾਨਘਾਟ ਲਿਜਾਇਆ ਗਿਆ। ਉਨ੍ਹਾਂ ਦੀ ਦੇਹ ਰਾਸ਼ਟਰੀ ਝੰਡੇ ਵਿਚ ਲਪੇਟੀ ਹੋਈ ਸੀ।
ਅੰਤਿਮ ਸਸਕਾਰ ਤੋਂ ਪਹਿਲਾਂ ਸਵੇਰੇ ਹੀ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨੰਨੀ ਛਾਂ ਟਰੱਸਟ ਦੀ ਚੀਫ਼ ਪੈਟਰਨ ਅਤੇ ਉਪ ਮੁੱਖ ਮੰਤਰੀ ਦੀ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਨਿਵਾਸ ਸਥਾਨ ‘ਤੇ ਜਾ ਕੇ ਵਿੱਛੜੇ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਦੁੱਖ ਵੰਡਾਇਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਸੱਦੀ ਜਿਸ ਵਿਚ ਆਮ ਸਹਿਮਤੀ ਨਾਲ ਪ੍ਰਵਾਨ ਕੀਤੇ ਮਤੇ ਵਿਚ ਸਾਬਕਾ ਸਹਿਕਾਰਤਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੈਪਟਨ ਕੰਵਲਜੀਤ ਸਿੰਘ ਦੀ ਦੁਖਦਾਈ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਮੀਟਿੰਗ ਤਂੋ ਤੁਰੰਤ ਬਾਅਦ ਸ. ਬਾਦਲ ਮੁੜ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਕੈਪਟਨ ਕੰਵਲਜੀਤ ਸਿੰਘ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਦੀ ਅੰਤਮ ਯਾਤਰਾ ਵਿਚ ਸ਼ਾਮਲ ਹੋਣ ਲਈ ਪਹੁੰਚੇ।
ਗ਼ੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਵਿਛੜੇ ਆਗੂ ਦੇ ਸਨਮਾਨ ਵਜੋਂ 7 ਦਿਨਾਂ ਦੇ ਸੋਗ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਦੇ ਸਨਮਾਨ ਵਜੋਂ ਸਰਕਾਰੀ ਇਮਾਰਤਾਂ ‘ਤੇ ਝੰਡੇ ਇਸ ਸਮੇ ਦੌਰਾਨ ਅੱਧੇ ਝੁਕੇ ਰਹਿਣਗੇ। ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਸਮਾਗਮ ਅਤੇ ਸਮਾਰੋਹ ਰੱਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਸਸਕਾਰ ਤੋਂ ਪਹਿਲਾ ਮੰਤਰੀ ਮੰਡਲ ਨੇ ਇਕ ਹੰਗਾਮੀ ਮੀਟਿੰਗ ਬੁਲਾ ਕੇ ਵਿਛੜੇ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮੁੱਚੇ ਮੰਤਰੀ ਮੰਡਲ ਨੇ ਮੀਟਿੰਗ ਦੌਰਾਨ ਮਤਾ ਪਾਸ ਕੀਤਾ ਕਿ ਕੈਪਟਨ ਕੰਵਲਜੀਤ ਸਿੰਘ ਇਕ ਸੱਚੇ ਅਕਾਲੀ ਅਤੇ ਪੰਜਾਬੀ ਸਨ। ਉਨ੍ਹਾਂ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਵਧਾਇਆ ਹੈ। ਮੰਤਰੀ ਮੰਡਲ ਨੇ ਮੀਟਿੰਗ ਦੌਰਾਨ ਪਰਿਵਾਰ ਨੂੰ ਭਾਣਾ ਬਖਸ਼ਣ ਲਈ ਬਲ ਦੇਣ ਵਾਸਤੇ ਵਾਹਿਗੁਰੂ ਜੀ ਅੱਗੇ ਅਰਦਾਸ ਵੀ ਕੀਤੀ।

ਪੰਜਾਬ ਦੇ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ

ਚੰਡੀਗੜ : ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਪਿੰਡ ਖਾਨਪੁਰ (ਖਰੜ-ਲੁਧਿਆਣਾ ਰੋਡ) ਨੇੜੇ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜਿੱਥੇ ਗੱਡੀ ਦਾ ਅੱਧਾ ਹਿੱਸਾ ਚਕਨਾਚੂਰ ਹੋ ਗਿਆ, ਉਥੇ ਮਸਾਂ ਗੱਡੀ ਵਿੱਚੋਂ ਕੱਢਿਆ ਗਿਆ। ਕੈਪਟਨ ਕੰਵਲਜੀਤ ਸਿੰਘ ਦੇ ਸਿਰ ’ਤੇ ਜ਼ਖਮ ਹੋ ਗਏ ਸਨ। ਇਹ ਹਾਦਸਾ ਸ਼ਾਮ 4.30 ਵਜੇ ਦੇ ਕਰੀਬ ਖਾਨਪੁਰ ਪੁਲ ਤੋਂ ਜਾਂਦੇ ਟਰੱਕਾਂ ਅਤੇ ਕੈਪਟਨ ਕੰਵਲਜੀਤ ਸਿੰਘ ਦੀ ਗੱਡੀ ਦੇ ਦਰਮਿਆਨ ਹੋਇਆ। ਉਹ ਲੁਧਿਆਣਾ ਤੋਂ ਚੰਡੀਗੜ ਵੱਲ ਆ ਰਹੇ ਸਨ। ਤੁਰੰਤ ਸਿਵਲ ਹਸਪਤਾਲ ਖਰੜ ਵਿਖੇ ਲਿਆਂਦਾ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਪੀਜੀਆਈ ਦੇ ਡਾਕਟਰਾਂ ਨੇ ਲਗਾਤਾਰ ਸਾਢੇ ਤਿੰਨ ਘੰਟੇ ਬਚਾਉਣ ਦੀ ਕੋਸ਼ਿਸ਼ ਕੀਤੀ। ਅਖ਼ੀਰ 8:30 ਵਜੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਗੰਨਮੈਨ ਪਰਮਿੰਦਰ ਸਿੰਘ ਦੀ ਵੀ ਆਖਰੀ ਖਬਰਾਂ ਮਿਲਣ ਤੱਕ ਹਾਲਤ ਗੰਭੀਰ ਸੀ। ਮੰਦਭਾਗੀ ਖਬਰ ਸੁਣ ਕੇ ਉਨਾਂ ਦੇ ਸ਼ੁਭਚਿੰਤਕਾਂ ਤੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।
ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ, ਬੀਬੀ ਸੁਰਿੰਦਰ ਕੌਰ ਬਾਦਲ, ਡਾ. ਦਲਜੀਤ ਸਿੰਘ ਚੀਮਾ, ਗਗਨਦੀਪ ਸਿੰਘ ਬਰਨਾਲਾ, ਮੁੱਖ ਸਕੱਤਰ ਰਮੇਸ਼ਇੰਦਰ ਸਿੰਘ, ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਅਤੇ ਗਗਨਦੀਪ ਸਿੰਘ ਬਰਾੜ ਸਮੇਤ ਸਾਰੀ ਅਫਸਰਸ਼ਾਹੀ ਉਥੇ ਪਹੁੰਚ ਗਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਕੰਵਲਜੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਹਾਦਸੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਪੂਰਾ ਪੰਜਾਬ ਸੋਗ ਵਜੋਂ ਇਕ ਦਿਨ ਲਈ ਬੰਦ ਰੱਖਣ ਅਤੇ ਸੱਤ ਦਿਨ ਦੇ ਸੂਬਾ ਪੱਧਰੀ ਸੋਗ ਰੱਖਣ ਦਾ ਐਲਾਨ ਕਰ ਦਿੱਤਾ ਗਿਆ।
ਕੈਪਟਨ ਕੰਵਲਜੀਤ ਸਿੰਘ ਦਾ ਜਨਮ 1 ਸਤਬੰਰ 1942 ਨੂੰ ਪਟਿਆਲਾ ਦੇ ਪਿੰਡ ਸਲਾਣਾ (ਨਾਭਾ) ਵਿਖੇ ਮਰਹੂਮ ਸ. ਦਾਰਾ ਸਿੰਘ ਦੇ ਘਰ ਹੋਇਆ। ਉਹ ਚੌਥੀ ਵਾਰ ਬਨੂੜ ਹਲਕੇ ਤੋਂ ਐਮ ਐਲ ਏ ਬਣੇ ਸਨ। ਉਹ ਇੱਕ ਵਾਰੀ ਖ਼ਜ਼ਾਨਾ ਮੰਤਰੀ, ਗ੍ਰਹਿ ਮੰਤਰੀ ਅਤੇ ਹੁਣ ਉਹ ਸਰਕਾਰ ਵਿੱਚ ਸਹਿਕਾਰਤਾ ਮੰਤਰੀ ਸਨ। ਉਹ ਇੱਕ ਬਹੁਤ ਹੀ ਇਮਾਨਦਾਰ ਅਤੇ ਬੇਦਾਗ਼ ਸ਼ਖਸੀਅਤ ਸਨ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਸਿੰਘ ਭੱਠਲ, ਸੀਨੀਅਰ ਅਕਾਲੀ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਅਨੇਕਾਂ ਆਗੂਆਂ ਨੇ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਵੱਖਰੇ ਸ਼ੋਕ ਸੁਨੇਹੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਅਪਣਾ ਕਰੀਬੀ ਦੋਸਤ ਗੁਆ ਦਿੱਤਾ ਹੈ। ਉਨਾਂ ਕਿਹਾ ਕਿ ਉਹ ਇਕੋ ਰੈਜੀਮੈਂਟ ਵਿਚ ਇਕੋ ਅਹੁਦੇ ’ਤੇ ਰਹੇ ਅਤੇ ਕਈ ਦਹਾਕਿਆਂ ਤੋਂ ਉਨਾਂ ਵਿਚ ਪਿਆਰ ਬਰਕਰਾਰ ਰਿਹਾ।

ਸੜਕ ਹਾਦਸੇ ’ਚ ਯੂਥ ਅਕਾਲੀ ਆਗੂ ਸਣੇ 4 ਮੌਤਾਂ
ਮਾਹਿਲਪੁਰ : ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਅੱਡਾ ਜੈਤਪੁਰ ਕੋਲ ਇੱਕ ਜ਼ੈਨ ਕਾਰ ਅਤੇ ਇੱਕ ਟੈਂਪੂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕਾਰ ’ਚ ਸਵਾਰ 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 11 ਕੁ ਵਜੇ ਪਿੰਡ ਲਾਚੋਵਾਲ ਤੋਂ ਯੂਥ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਗੁਰਬਿੰਦਰ ਸਿੰਘ (35), ਪਤਨੀ ਜਸਵਿੰਦਰ ਕੌਰ (30), ਬੇਟੀ ਏਕਮਜੋਤ ਕੌਰ (4) ਅਤੇ ਮਾਤਾ ਕੁਲਦੀਪ ਕੌਰ (55) ਮਾਹਿਲਪੁਰ ਵੱਲ ਨੂੰ ਆਪਣੀ ਕਾਰ ਵਿੱਚ ਆ ਰਹੇ ਸਨ। ਜਦੋਂ ਕਿ ਦੂਜੇ ਪਾਸੇ ਤੋਂ ਇੱਕ ਟੈਂਪੂ, ਜਿਹੜਾ ਕਿ ਦਿੱਲੀ ਤੋਂ ਬੱਲ•ੋਵਾਲ ਵੱਲ ਨੂੰ ਜਾ ਰਿਹਾ ਸੀ, ਕਾਰ ਨਾਲ ਟਕਰਾ ਗਿਆ।
ਟੈਂਪੂ ਵਿੱਚ ਡਰਾਇਵਰ ਸਣੇ 4 ਵਿਅਕਤੀ ਸਵਾਰ ਸਨ। ਟੈਂਪੂ ਵਿੱਚ 4 ਵਿਅਕਤੀ ਜ਼ਖ਼ਮੀ ਹੋ ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ।

ਡੇਰਾ ਸੱਚਾ ਸੌਦਾ ਵਿਰੁਧ ਮੋਰਚਾ ਖੋਲਣ ਵਾਲੇ ਮਰਜੀਵੜਿਆਂ ਦਾ ਦੂਜਾ ਜਥਾ ਵੀ ਗ੍ਰਿਫ਼ਤਾਰ

ਤਲਵੰਡੀ ਸਾਬੋ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਲੈ ਕੇ ਕੁਝ ਪੰਥਕ ਜਥੇਬੰਦੀਆਂ ਵੱਲੋਂ ਡੇਰਾ ਸਿਰਸਾ ਦੇ ਪੰਜਾਬ ਅੰਦਰਲੇ ਡੇਰਿਆਂ ਨੂੰ ਬੰਦ ਕਰਵਾਉਣ ਲਈ ਮਰਜੀਵੜੇ ਭੇਜਣ ਦੇ ਫੈਸਲੇ ਅਨੁਸਾਰ ਐਤਵਾਰ ਨੂੰ 11 ਸਿੰਘਾਂ ਦਾ ਜਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਲਾਬਤਪੁਰਾ ਨੂੰ ਰਵਾਨਾ ਹੋਇਆ, ਜਿਸ ਨੂੰ ਮੌੜ ਮੰਡੀ ਦੇ ਨਜ਼ਦੀਕ ਵੱਡੀ ਨਹਿਰ ਦੇ ਪੁਲ ’ਤੇ ਪੁਲਿਸ ਨੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ।
ਦੱਸਣਾ ਬਣਦਾ ਹੈ ਕਿ ਕੁਝ ਪੰਥਕ ਜਥੇਬੰਦੀਆਂ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਵੀ ਸ਼ਾਮਲ ਸਨ, ਵੱਲੋਂ 8 ਮਾਰਚ ਨੂੰ ਮੀਟਿੰਗ ਕਰਕੇ ਡੇਰਾ ਸਿਰਸਾ ਦੇ ਪੰਜਾਬ ਅੰਦਰਲੇ ਡੇਰੇ ਬੰਦ ਕਰਵਾਉਣ ਦੇ ਲਈ ਹਰ ਹਫ਼ਤੇ 11 ਸਿੰਘਾਂ ਦਾ ਜਥਾ ਸਲਾਬਤਪੁਰਾ ਡੇਰੇ ਵਲ ਰਵਾਨਾ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਤਹਿਤ ਪਹਿਲਾ ਜਥਾ 22 ਮਾਰਚ ਨੂੰ ਪੰਜ ਪਿਆਰਿਆਂ ਨੇ ਰਵਾਨਾ ਕੀਤਾ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਮੌੜ ਮੰਡੀ ਨਜ਼ਦੀਕ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਅੱਜ ਦੂਸਰਾ ਜਥਾ ਤੋਰਨ ਤੋਂ ਪਹਿਲਾਂ ਗੁਰਦੁਆਰਾ ਤਖ਼ਤ ਸਾਹਿਬ ਦੇ ਨਜ਼ਦੀਕ ਇੱਕ ਦੀਵਾਨ ਸਜਾਇਆ ਗਿਆ। ਇਸ ਮੌਕੇ ਸੰਗਤਾਂ ਦੀ ਗਿਣਤੀ ਬਹੁਤ ਘੱਟ ਸੀ, ਜਿਸ ਤੋਂ ਇੰਜ ਜਾਪਦਾ ਸੀ ਕਿ ਸਿੰਘਾਂ ਅੰਦਰ ਜਥਿਆਂ ਪ੍ਰਤੀ ਬਹੁਤੀ ਰੁਚੀ ਨਹੀਂ ਰਹੀ, ਪਰ ਇਸਦੇ ਉਲਟ ਪੰਚ ਪ੍ਰਧਾਨੀ ਦੇ ਕਨਵੀਨਰ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਬਹੁਤੇ ਇਕੱਠ ਜਾਂ ਗਿਣਤੀ-ਮਿਣਤੀ ਬਹੁਤੇ ਮਾਅਨੇ ਨਹੀਂ ਰੱਖਦੀ ਅਸਲ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਸੰਗਤਾਂ ’ਚ ਉਤਸ਼ਾਹ ਪੂਰਾ ਸੂਰਾ ਹੈ। ਇਸ ਮੌਕੇ ਐਲਾਨ ਕੀਤਾ ਗਿਆ ਕਿ ਪਹਿਲੇ ਮਿਥੇ ਪ੍ਰੋਗਰਾਮ ਅਨੁਸਾਰ ਜੇਕਰ ਸੰਤ ਦਾਦੂਵਾਲ ਨੂੰ ਰਿਹਾਅ ਨਾ ਕੀਤਾ ਗਿਆ ਤਾਂ 2 ਅਪ੍ਰੈਲ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੁਲੜ ਕਲਾਂ ’ਚ ਗ੍ਰਿਫ਼ਤਾਰ ਕੀਤੇ ਅਠਾਰਾਂ ਸਿੰਘਾਂ, ਜਿਨ•ਾਂ ਡੇਰਾ ਸਿਰਸਾ ਵਾਲਿਆਂ ਦੀ ਚੁਲੜ ਕਲਾਂ ਵਿਖੇ ਹੋ ਰਹੀ ਨਾਮ ਚਰਚਾ ਦਾ ਵਿਰੋਧ ਕੀਤਾ ਸੀ, ਨੂੰ ਰਿਹਾਅ ਕਰਵਾਉਣ ਦੇ ਲਈ 2 ਤੋਂ ਬਾਅਦ ਅਗਲਾ ਸੰਘਰਸ਼ ਐਲਾਨਿਆ ਜਾਵੇਗਾ। ਇਸ ਤੋਂ ਇਲਾਵਾ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਇੱਕ ਵਿਸ਼ਾਲ ਪੰਥਕ ਕਾਨਫਰੰਸ ਕੀਤੀ ਜਾਵੇਗੀ।

ਸਰਬਜੀਤ ਸਿੰਘ ਪੰਧੇਰ ਪ੍ਰੈਸ ਕਲੱਬ ਚੰਡੀਗੜ ਦੇ ਮੁੜ ਪ੍ਰਧਾਨ ਚੁਣੇ ਗਏ

ਕਾਬਜ ਧਿਰ ਕੋਲ ਅੱਠ ਅਤੇ ਦੂਸਰੇ ਧੜੇ ਨੂੰ ਸਿਰਫ ਇਕ ਸੀਟ ਹੋਈ ਹਾਸਲ ਚੰਡੀਗੜ : ਚੰਡੀਗੜ ਪ੍ਰੈਸ ਕਲੱਬ ਦੀ ਹੋਈ ਸਾਲਾਨਾ ਚੋਣ ਵਿਚ ਮੌਜੂਦਾ ਪ੍ਰਧਾਨ ਸ. ਸਰਬਜੀਤ ਸਿੰਘ ਪੰਧੇਰ (ਹਿੰਦੂ ਅਖ਼ਬਾਰ) ਮੁੜ ਕਲੱਬ ਦੇ ਪ੍ਰਧਾਨ ਚੁਣੇ ਗਏ। ਨਵੀਨ ਗਰੇਵਾਲ ਦੁਬਾਰਾ ਕਲੱਬ ਦੇ ਸਕੱਤਰ ਜਨਰਲ ਚੁਣੇ ਗਏ। ਕਲੱਬ ਦੇ ਰਿਟਰਨਿੰਗ ਅਫਸਰ ਸ੍ਰੀ ਜੀਸੀ ਭਾਰਦਵਾਜ ਅਨੁਸਾਰ ਬਾਕੀ ਚੁਣੇ ਗਏ ਅਹੁਦੇਦਾਰਾਂ ’ਚ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੰਮੂ (ਪੰਜਾਬੀ ਟ੍ਰਿਬਿਊਨ), ਮੀਤ ਪ੍ਰਧਾਨ ਨਲਿਨ ਅਚਾਰਿਆ, ਮੀਤ ਪ੍ਰਧਾਨ (ਬੀਬੀਆਂ ’ਚੋਂ) ਦਵੀ ਦਵਿੰਦਰ ਕੌਰ (ਪੰਜਾਬੀ ਟ੍ਰਿਬਿਊਨ), ਸਕੱਤਰ ਮਨਵੀਰ ਸਿੰਘ ਸੈਣੀ (ਟਾਈਮਜ਼ ਆਫ ਇੰਡੀਆ), ਸੰਯੁਕਤ ਸਕੱਤਰ ਪ੍ਰੀਤਮ ਸਿੰਘ ਰੁਪਾਲ (ਅਕਾਸ਼ਬਾਣੀ) ਤੇ ਜਸਵੰਤ ਸਿੰਘ ਰਾਣਾ (ਹਿੰਦੀ ਟ੍ਰਿਬਿਊਨ) ਤੇ ਖਜ਼ਾਨਚੀ ਇੰਦਰਪ੍ਰੀਤ ਸਿੰਘ (ਦੈਨਿਕ ਭਾਸਕਰ)। ਬਲਵਿੰਦਰ ਸਿੰਘ ਜੰਮੂ ਤੇ ਇੰਦਰਪ੍ਰੀਤ ਸਿੰਘ ਵੀ ਦੁਬਾਰਾ ਚੁਣੇ ਗਏ ਹਨ। ਚੋਣਾਂ ’ਚ ਸਰਬਜੀਤ ਸਿੰਘ ਪੰਧੇਰ ਦੀ ਅਗਵਾਈ ਹੇਠਲੇ ਪੈਨਲ ਨੇ 8 ਅਹੁਦਿਆਂ ’ਤੇ ਜਿੱਤ ਹਾਸਿਲ ਕੀਤੀ ਹੈ, ਜਦੋਂਕਿ ਔਰਤਾਂ ਲਈ ਰਾਖਵੀਂ ਮੀਤ ਪ੍ਰਧਾਨ ਦੀ ਸੀਟ ਵਿਰੋਧੀ ਪੈਨਲ ਦੀ ਝੋਲੀ ’ਚ ਪਈ ਹੈ।

ਵਰੁਣ ਗਾਂਧੀ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਮਾਮਲਾ ਦਰਜ

ਪੀਲੀਭੀਤ : ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਜੇਲ ਭੇਜੇ ਗਏ ਭਾਜਪਾ ਦੇ ਪੀਲੀਭੀਤ ਤੋਂ ਉਮੀਦਵਾਰ ਵਰੁਣ ਗਾਂਧੀ ਦੀਆਂ ਮੁਸ਼ਕਲਾਂ ਐਤਵਾਰ ਨੂੰ ਉਸ ਸਮੇਂ ਹੋਰ ਵਧ ਗਈਆਂ, ਜਦੋਂ ਪੁਲਿਸ ਨੇ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਇੱਕ ਹੋਰ ਐਫ਼ਆਈਆਰ ਦਰਜ ਕਰਵਾ ਦਿੱਤੀ, ਜਦਕਿ ਉਨ•ਾਂ ਦੇ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ।
ਪੁਲਿਸ ਅਧਿਕਾਰੀਆਂ ਮੁਤਾਬਕ ਭਾਜਪਾ ਆਗੂ ਕਲਰਾਜ ਮਿਸ਼ਰਾ ਦੇ ਖਿਲਾਫ਼ ਵੀ ਧਾਰਾ 144 ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅਜੇ ਤੱਕ ਹੰਗਾਮਾ ਕਰਨ ਵਾਲੇ ਵਰੁਣ ਗਾਂਧੀ ਦੇ ਕਿਸੇ ਵੀ ਸਮਰਥਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਗੱਲ ਦੀ ਚਰਚਾ ਹੈ ਕਿ ਅਧਿਕਾਰੀਆਂ ਨੇ ਮਾਮਲੇ ਇਸ ਲਈ ਦਰਜ ਕਰਵਾਏ ਹਨ ਤਾਂ ਜੋ ਚੋਣ ਕਮਿਸ਼ਨ ਨੂੰ ਸਫ਼ਾਈ ਦਿੱਤੀ ਜਾ ਸਕੀ। ਦੂਜੇ ਪਾਸੇ ਪੀਲੀਭੀਤ ਵਿੱਚ ਹਾਲਾਤ ਆਮ ਵਾਂਗ ਨਜ਼ਰ ਆ ਰਹੇ ਹਨ। ਹਾਲਾਂਕਿ ਲੋਕ ਸਹਿਮੇ ਹੋਏ ਹਨ। ਪੀਲੀਭੀਤ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਤਾਇਨਾਤ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਅਤੇ ਵਰੁਣ ਗਾਂਧੀ ਦੇ ਸਮਰਥਕਾਂ ਦਰਮਿਆਨ ਹੋਈਆਂ ਝੜਪਾਂ ਵਿੱਚ ਤਕਰੀਬਨ 50 ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ•ਾਂ ਵਿੱਚੋਂ ਕਈਆਂ ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਪਿੱਛੇ ਤੋਂ ਵਰੁਣ ਗਾਂਧੀ ਨੂੰ ਸਮਰਥਨ ਦਿੰਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਵਰੁਣ ਗਾਂਧੀ ਨੇ ਬੀਤੀ ਸ਼ਨੀਵਾਰ ਨੂੰ ਸਥਾਨਕ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਸੀ, ਇਸ ਤੋਂ ਬਾਅਦ ਉਨ•ਾਂ ਨੂੰ ਜੇਲ• ਭੇਜ ਦਿੱਤਾ ਗਿਆ ਸੀ। ਸੋਮਵਾਰ ਨੂੰ ਸਥਾਨਕ ਅਦਾਲਤ ਵਿੱਚ ਵਰੁਣ ਗਾਂਧੀ ਦੀ ਜ਼ਮਾਨਤ ’ਤੇ ਸੁਣਵਾਈ ਹੋਵੇਗੀ। ਵਰੁਣ ਗਾਂਧੀ ਦਾ ਕਹਿਣਾ ਸੀ ਕਿ ਉਨ•ਾਂ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਵਰੁਣ ਗਾਂਧੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਜਪਾ ਕਾਰਕੁੰਨਾਂ ਨੇ ਬੀਤੀ ਸ਼ਨੀਵਾਰ ਪਥਰਾਅ ਕੀਤਾ ਅਤੇ ਜ਼ਿਲ•ਾ ਜੇਲ• ਦਾ ਘਿਰਾਓ ਵੀ ਕੀਤਾ ਸੀ।

Saturday, March 28, 2009

1984 ਦੇ ਸਿੱਖ ਕਤਲੇਆਮ ਮਾਮਲੇ ’ਚ ਜਗਦੀਸ਼ ਟਾਈਟਲਰ ਨੂੰ ਮੁੜ ਕਲੀਨ ਚਿਟ

ਸੀਬੀਆਈ ਨੇ ਕਿਹਾ, ਗਵਾਹ ਜਸਬੀਰ ਸਿੰਘ ਭਰੋਸੇਯੋਗ ਨਹੀਂ
ਨਵੀਂ ਦਿੱਲੀ : ਸੀਬੀਆਈ ਨੇ ’84 ਦੇ ਸਿੱਖ ਕਤਲੇਆਮ ਮਾਮਲੇ ਵਿਚ ਦੋਸ਼ੀ ਦੱਸੇ ਜਾਂਦੇ ਜਗਦੀਸ਼ ਟਾਈਟਲਰ ਨੂੰ ਮੁੜ ਕਲੀਨ ਚਿਟ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਦਿੱਲੀ ਦੀ ਕੜਕੜਡੂਮਾ ਅਦਾਲਤ ਵਿਚ ਸੀਬੀਆਈ ਵੱਲੋਂ ਸੌਂਪੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਵਾਹ ਜਸਬੀਰ ਸਿੰਘ ਭਰੋਸੇਯੋਗ ਨਹੀਂ ਹੈ। ਸੀਬੀਆਈ ਨੇ ਪਹਿਲਾਂ ਸੌਂਪੀ ਰਿਪੋਰਟ ਵਿਚ ਇਹ ਕਿਹਾ ਸੀ ਕਿ ਜਗਦੀਸ਼ ਟਾਈਟਲਰ ਵਿਰੁਧ ਉਨਾਂ ਕੋਲ ਕੋਈ ਪੁਖਤਾ ਸਬੂਤ ਨਹੀਂ ਹੈ। ਜ਼ਿਕਰਯੋਗ ਹੈ ਕਿ ਟਾਈਟਲਰ ਅਤੇ ਸੱਜਣ ਕੁਮਾਰ ਵਿਰੁਧ ਗਵਾਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਲਤ ਨੇ ਸੀਬੀਆਈ ਨੂੰ ਉਨਾਂ ਦੀਆਂ ਗਵਾਹੀਆਂ ਰਿਕਾਰਡ ਕਰਨ ਨੂੰ ਕਿਹਾ ਸੀ, ਜਿਸ ਲਈ ਸੀਬੀਆਈ ਦੀ ਇਕ ਟੀਮ ਨੇ ਅਮਰੀਕਾ ਪਹੁੰਚ ਕੇ ਗਵਾਹ ਜਸਬੀਰ ਸਿੰਘ ਅਤੇ ਸੁਰਿੰਦਰ ਸਿੰਘ ਦੇ ਬਿਆਨ ਰਿਕਾਰਡ ਕੀਤੇ ਸਨ। ਹੁਣ ਸੀਬੀਆਈ ਨੇ ਪੇਸ਼ ਕੀਤੀ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਜਗਦੀਸ਼ ਟਾਈਟਲਰ ਵਿਰੁਧ ਗਵਾਹ ਜਸਬੀਰ ਸਿੰਘ ਭਰੋਸੇਯੋਗ ਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਤਾਜ਼ਾ ਘਟਨਾਕ੍ਰਮ ਤੋਂ ਉਸ ਵੇਲੇ ਪਰਦਾ ਉਠਿਆ ਹੈ ਜਦੋਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਨੇ ਦਿੱਲੀ ਵਿਚ ਪਾਰਲੀਮੈਂਟ ਚੋਣਾਂ ਲਈ ਟਿਕਟ ਦਿੱਤੀ ਹੈ ਅਤੇ ਸਿੱਖ ਭਾਈਚਾਰਾ ਇਸ ਦਾ ਵਿਰੋਧ ਕਰ ਰਿਹਾ ਹੈ। ਸਿੱਖ ਕਤਲੇਆਮ ਮਾਮਲੇ ਨਾਲ ਜੁੜੇ ਵਕੀਲ ਐਚਐਸ ਫੂਲਕਾ ਨੇ ਕਿਹਾ ਕਿ ਸੀਬੀਆਈ ਨੇ ਤੈਅਸ਼ੁਦਾ ਤਰੀਕੇ ਨਾਲ ਸਿੱਖਾਂ ਦੇ ਕਾਤਲਾਂ ਨੂੰ ਕਲੀਨ ਚਿਟ ਦਿੱਤੀ ਹੈ। ਉਨਾਂ ਦੁਖ ਜਾਹਰ ਕੀਤਾ ਕਿ ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੈ। ਸ. ਫੂਲਕਾ ਨੇ ਸੀਬੀਆਈ ਵੱਲੋਂ ਗਵਾਹਾਂ ਨੂੰ ਗੈਰ ਭਰੋਸੇਯੋਗ ਅਤੇ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਮੁੜ ਕਲੀਨਚਿਟ ਦੇਣ ਨੂੰ ਸ਼ਰਮਨਾਕ ਦੱਸਿਆ ਹੈ।

ਵਰੁਣ ਗਾਂਧੀ ਜੇਲ੍ਹ ਦੀਆਂ ਸਲਾਖਾਂ ਪਿੱਛੇ

ਭਾਜਪਾ ਦੇ ਸਮਰਥਕਾਂ ਨੇ ਖੂਬ ਕੀਤਾ ਹੰਗਾਮਾ, ਪਥਰਾਅ ਤੋਂ ਬਾਅਦ ਲਾਠੀਚਾਰਜ
ਪੀਲੀਭੀਤ (ਯੂਪੀ) : ਭੜਕਾਊ ਭਾਸ਼ਣ ਦੇਣ ਵਾਲੇ ਬੀਜੇਪੀ ਨੇਤਾ ਵਰੁਣ ਗਾਂਧੀ ਨੂੰ ਪੀਲੀਭੀਤ ਦੀ ਇਕ ਅਦਾਲਤ ਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਵਰੁਣ ਨੂੰ ਅਦਾਲਤ ਨੇ 14 ਦਿਨ ਦੀ ਅਦਾਲਤੀ ਹਿਰਾਸਤ ਵਿਚ ਭੇਜਿਆ ਹੈ। ਇਸ ਮਾਮਲੇ ’ਤੇ 30 ਮਾਰਚ ਨੂੰ ਕੋਰਟ ਵਿਚ ਸੁਣਵਾਈ ਹੋਵੇਗੀ, ਜਿਸ ਮੌਕੇ ਵਰੁਣ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਹਿਲਾਂ ਤੋਂ ਹੀ ਤੈਅਸ਼ੁਦਾ ਤਰੀਕੇ ਨਾਲ ਵਰੁਣ ਗਾਂਧੀ ਇਕ ਕਾਫਲੇ ਦੇ ਰੂਪ ਵਿਚ ਪੀਲੀਭੀਤ ਦੀ ਅਦਾਲਤ ਵਿਚ ਪਹੁੰਚਿਆ। ਇਸ ਕਾਫਲੇ ਵਿਚ ਭਾਜਪਾ, ਹਿੰਦੂ ਕੱਟੜ ਜਥੇਬੰਦੀਆਂ ਅਤੇ ਭਾਜਪਾ ਦੇ ਆਗੂ ਤੇ ਕਾਰਕੁੰਨ ਸ਼ਾਮਲ ਸਨ। ਪੁਲਿਸ ਵਲੋਂ ਗ੍ਰਿਫਤਾਰੀ ਦੇ ਬਾਅਦ ਵਰੁਣ ਦੇ ਸਮਰਥਕਾਂ ਨੇ ਪੁਲਿਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੂੰ ਭੀੜ ’ਤੇ ਲਾਠੀਚਾਰਜ ਅਤੇ ਅੱਥਰੂ ਗੈਂਸ ਦੇ ਗੋਲੇ ਦਾਗਣੇ ਪਏ। ਭੀੜ ਨੂੰ ਖਿਡਾਉਣ ਲਈ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਭਾਜਪਾ ਵਲੋਂ ਵਰੁਣ ਨੂੰ ਨੌਜਵਾਨ ਹਿੰਦੂ ਨੇਤਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਉਥੇ ਧਾਰਾ 144 ਲਾਗੂ ਹੋਣ ਦੇ ਬਾਵਜੂਦ ਵਰੁਣ ਦੇ ਸਮਰਥਨ ਵਿਚ ਪਾਰਟੀ ਦੇ ਆਗੂ ਤੇ ਵਰਕਰ ਇਕੱਠੇ ਹੋਏ।

Thursday, March 26, 2009

ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਬਣੀ ਅਕਾਲੀ ਉਮੀਦਵਾਰ

ਬਾਦਲ ਪਰਿਵਾਰ ਨੇ ਆਖਰ ਨੂੰਹ ਰਾਣੀ ਨੂੰ ਹੀ ਉਤਾਰਿਆ ਮੈਦਾਨ ਵਿਚ
ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨਾਲ ਹੋਵੇਗੀ ਕਾਂਟੇ ਦੀ ਟੱਕਰ
ਚੰਡੀਗੜ੍ਹ, ਬਠਿੰਡਾ/ਗੌਤਮ ਰਿਸ਼ੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਸੀਟ ਤੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਨੂੰ ਪਾਰਟੀ ਦੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਕਾਂਗਰਸ ਦੇ ਰਣਇੰਦਰ ਸਿੰਘ ਨਾਲ ਉਸਦੀ ਕਾਂਟੇ ਦੀ ਟੱਕਰ ਹੋਣੀ ਤੈਅ ਹੈ। ਚੰਡੀਗੜ੍ਹ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਦੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ ਦੀ ਨੂੰਹ ਹੀ ਬਠਿੰਡਾ ਤੋਂ ਅਕਾਲੀ ਉਮੀਦਵਾਰ ਹੋਵੇਗੀ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਇਹ ਸਾਫ ਕਰ ਦਿੱਤਾ ਸੀ ਕਿ ਬਠਿੰਡਾ ਤੋਂ ਬਾਦਲ ਪਰਿਵਾਰ ਵਿਚੋਂ ਹੀ ਕੋਈ ਚੋਣ ਲੜੇਗਾ। ਅਕਾਲੀ ਭਾਜਪਾ ਦੀ ਤਰਫੋਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਦੇ ਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਦਲ ਕਾਫੀ ਵਿਚਾਰ ਵਿਟਾਂਦਰੇ ਉਪਰੰਤ ਬਾਦਲ ਪਰਿਵਾਰ ਨੇ ਹਰਸਿਮਰਤ ਨੂੰ ਹੀ ਢੁਕਵੀਂ ਉਮੀਦਵਾਰ ਮੰਨਿਆ ਹੈ।ਦਿਲਚਸਪ ਗੱਲ ਹੈ ਕਿ ਰਣਇੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਲੱਗਭਗ ਹਮਉਮਰ ਹਨ ਅਤੇ ਦੋਵੇਂ ਪਹਿਲੀ ਵਾਰ ਕੋਈ ਸਿਆਸੀ ਚੋਣ ਲੜ ਰਹੇ ਹਨ। ਬਠਿੰਡਾ ਲੋਕ ਸਭਾ ਹਲਕੇ ਨੂੰ ਪੰਜਾਬ ਦੇ ਬੇਹਦ ਸੰਵੇਦਨਸ਼ੀਲ ਹਲਕਿਆਂ ਵਿਚੋਂ ਗਿਣਿਆ ਜਾਂਦਾ ਹੈ ਜਿੱਥੇ ਇਸ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਕਾਰ ਦੀ ਲੜਾਈ ਹੋਣ ਜਾ ਰਹੀ ਹੈ। ਬਠਿੰਡਾ ਵਿਚ 7 ਮਈ ਨੂੰ ਵੋਟਾਂ ਪੈਣਗੀਆਂ। ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਦੇ ਦਬਦਬੇ ਵਾਲੇ ਜਿਲ੍ਹਾ ਬਠਿੰਡਾ ਵਿਚ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਭਾਜਪਾ ਗੱਠਜੋੜ ਦਾ ਸਫਾਇਆ ਹੋ ਗਿਆ ਸੀ ਅਤੇ ਮਾਨਸਾ ਜਿਲ੍ਹੇ ਵਿਚ ਸਿਰਫ ਜੋਗਾ ਸੀਟ ਹੀ ਅਕਾਲੀ ਦਲ ਨੇ ਜਿੱਤੀ ਸੀ। ਨਵੀਂ ਹਲਕਾਬੰਦੀ ਵਿਚ ਬਠਿੰਡਾ ਹਲਕੇ ਅੰਦਰ ਬਾਦਲ ਪਰਿਵਾਰ ਦੇ ਗਿੱਦੜਬਾਹਾ ਵਿਧਾਨ ਸਭਾ ਇਲਾਕੇ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਇਲਾਕੇ ਰਾਮਪੁਰਾ ਫੂਲ ਨੂੰ ਫਰੀਦਕੋਟ ਨਾਲ ਜੋੜਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਹੀ ਇਸ ਇਲਾਕੇ ਵਿਚ ਪੂਰੇ ਸਰਗਰਮ ਹਨ, ਜਦਕਿ ਬਾਦਲ ਸਰਕਾਰ ਬਣਨ ਤੋਂ ਬਾਅਦ ਨੰਨੀ ਛਾਂ ਪ੍ਰੋਜੈਕਟ ਅਧੀਨ ਹਰਸਿਮਰਤ ਕੌਰ ਬਾਦਲ ਵੀ ਇਸ ਇਲਾਕੇ ਵਿਚ ਸਰਗਰਮ ਹੋ ਗਏ ਸਨ। ਇਹ ਪਹਿਲਾਂ ਤੋਂ ਹੀ ਤੈਅ ਹੋ ਗਿਆ ਸੀ ਕਿ ਬਠਿੰਡਾ ਵਿਚ ਮੁਕਾਬਲਾ ਰਣਇੰਦਰ ਸਿੰਘ ਅਤੇ ਹਰਸਿਮਰਤ ਕੌਰ ਦਰਮਿਆਨ ਹੋਵੇਗਾ।


ਪੂਰੀ ਤਨਦੇਹੀ ਨਾਲ ਕਰਾਂਗੀ ਪਾਰਟੀ ਦੀ ਸੇਵਾ : ਹਰਸਿਮਰਤ ਕੌਰ
ਟਿਕਟ ਦੇ ਐਲਾਨ ਦੇ ਨਾਲ ਹੀ ਹਰਸਿਮਰਤ ਕੌਰ ਨੇ ਬਠਿੰਡਾ ਵਿਚ ਅਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ। ਇਕ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਹਰਸਿਮਰਤ ਕੌਰ ਪਿੰਡ ਕਰਾੜਵਾਲਾ ਵਿਚ ਪੁੱਜੀ ਜਿੱਥੇ ਉਸਨੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿਚ ਜਦੋਂ ਹਰਸਿਮਰਤ ਕੌਰ ਹਰੇ ਰੰਗ ਦਾ ਸੁਟ ਪਾਈ ਹਸਦੀ ਹੋਈ ਆਈ ਤਾਂ ਪਹਿਲਾਂ ਤੋਂ ਹੀ ਸਵਾਗਤ ਲਈ ਖੜੇ ਅਕਾਲੀ ਆਗੂਆਂ ਨੇ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਰਸਿਮਰਤ ਕੌਰ ਨੇ ਕਿਹਾ ਕਿ ਉਹ ਹੁਣ ਤੱਕ ਸਮਾਜ ਸੇਵੀ ਕੰਮ ਹੀ ਕਰਦੀ ਆਈ ਹੈ, ਉਸਨੇ ਸੋਚਿਆ ਨਹੀਂ ਸੀ ਕਿ ਉਹ ਸਿਆਸਤ ਵਿਚ ਵੀ ਆਏਗੀ ਅਤੇ ਪਾਰਟੀ ਉਸਨੂੰ ਏਨੀ ਵੱਡੀ ਜਿੰਮੇਵਾਰੀ ਸੌਂਪੇਗੀ। ਉਸਨੇ ਕਿਹਾ ਕਿ ਉਹ ਪੂਰੇ ਜ਼ੋਸ਼ੋ ਖਰੋਸ਼ ਨਾਲ ਚੋਣ ਲੜੇਗੀ ਅਤੇ ਜਿੱਤ ਹਾਰ ਦਾ ਫੈਸਲਾ ਲੋਕਾਂ ਨੇ ਹੀ ਦੇਣਾ ਹੈ।

ਲਾਲੂ, ਮੁਲਾਇਮ ਤੇ ਪਾਸਵਾਨ ਦੀ ਤਿਕੜੀ ਖੇਡੇਗੀ ਫਰੈਂਡਲੀ ਮੈਚ

ਲਾਲੂ ਨੇ ਕਿਹਾ ਅਸੀਂ ਅਜੇ ਵੀ ਯੂਪੀਏ ਦਾ ਹਿੱਸਾ, ਭਾਜਪਾ ਤੇ ਤੀਜੇ ਮੋਰਚੇ ਨੂੰ ਫਿਕਰ ਪਿਆ
ਨਵੀਂ ਦਿੱਲੀ : ਡਾ. ਮਨਮੋਹਨ ਸਿੰਘ ਸਰਕਾਰ ਨੂੰ ਸਮਰਥਨ ਦੇ ਰਹੇ ਤਿੰਨ ਵੱਡੇ ਦਲਾਂ ਨੇ ਰਲ ਕੇ ਇਕ ਮਜ਼ਬੂਤ ਚੌਥਾ ਮੋਰਚਾ ਬਣਾ ਲਿਆ ਹੈ ਜਿਸ ਵਿਚ ਉਹ ਹੋਰ ਦਲਾਂ ਨੂੰ ਰਲਾ ਕੇ ਇਸ ਮੋਰਚੇ ਦਾ ਬਕਾਇਦਾ ਐਲਾਨ ਕਰਨ ਦੇ ਮੂਡ ਵਿਚ ਹਨ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ, ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਤੇ ਅਮਰ ਸਿੰਘ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਨੇ ਰਲ ਕੇ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ਹੈ। ਇਹ ਆਗੂ ਜਿੱਥੇ ਯੂਪੀ, ਬਿਹਾਰ, ਝਾਰਖੰਡ, ਉੱਤਰਾਖੰਡ ਵਰਗੇ ਸੂਬਿਆਂ ਵਿਚ ਰਲ ਕੇ ਚੋਣ ਲੜਣਗੇ, ਉਥੇ ਹੋਰਨਾਂ ਛੋਟੇ ਦਲਾਂ ਨੂੰ ਵੀ ਅਪਣੇ ਖੇਮੇ ਵਿਚ ਕਰਨ ਦੀ ਯੋਜਨਾ ਵਿਚ ਹਨ। ਇਸ ਮੋਰਚੇ ਨੂੰ ਉਮੀਦ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਲੈ ਕੇ ਆਉਣਗੇ। ਅਜਿਹਾ ਹੋਣ ਦੀ ਸੂਰਤ ਵਿਚ ਤਿੰਨੇ ਦਲ ਮੁੜ ਯੂਪੀਏ ਸਰਕਾਰ ਨੂੰ ਹੀ ਹਮਾਇਤ ਜਾਰੀ ਰੱਖਣਗੇ। ਅਸਲ ਵਿਚ ਤਿੰਨੇ ਦਲ ਉੱਤਰੀ ਰਾਜਾਂ ਵਿਚ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਣਾ ਚਾਹੁੰਦੇ ਹਨ, ਤਾਂ ਕਿ ਉਹ ਅਗਲੀ ਸਰਕਾਰ ਵਿਚ ਡਿਪਟੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਅਹੁਦੇ ’ਤੇ ਵੀ ਅਪਣਾ ਹੱਕ ਜਿਤਾ ਸਕਣ।ਅਜਿਹੀ ਲੜਾਈ ਵਿਚ ਕਾਂਗਰਸ ਅਤੇ ਇਹ ਦਲ ਏਨਾ ਜ਼ਰੂਰ ਖਿਆਲ ਰੱਖ ਰਹੇ ਹਨ ਕਿ ਲਾਲੂ ਯਾਦਵ ਸਣੇ ਇਹ ਆਗੂ ਕਾਂਗਰਸ ਨਾਲ ਸੀਟਾਂ ਦੀ ਵੰਡ ਦਾ ਸਮਝੌਤਾ ਸਿਰੇ ਨਾ ਚੜਣ ਪਿੱਛੇ ਹੋਰ ਕਾਂਗਰਸ ਆਗੂਆਂ ’ਤੇ ਗੱਸਾ ਕੱਢ ਰਹੇ ਹਨ, ਜਦਕਿ ਉਹ ਅਗਲੀ ਵਾਰ ਡਾ. ਮਨਮੋਹਨ ਸਿੰਘ ਨੂੰ ਹੀ ਪ੍ਰਧਾਨ ਮੰਤਰੀ ਬਣੇ ਰਹਿਣਾ ਵੇਖਣਾ ਚਾਹੁੰਦੇ ਹਨ ਅਤੇ ਸੋਨੀਆ ਗਾਂਧੀ ਦੀ ਅਗਵਾਈ ’ਤੇ ਵੀ ਹਾਲੇ ਤੱਕ ਉਨਾਂ ਨੇ ਕੋਈ ਕਿੰਤੂ ਨਹੀਂ ਕੀਤਾ ਹੈ। ਜਿੱਥੇ ਕਾਂਗਰਸ ਯੂਪੀ, ਬਿਹਾਰ ਵਰਗੇ ਰਾਜਾਂ ਵਿਚ ਅਪਣੇ ਵੋਟ ਬੈਂਕ ਨੂੰ ਹੋਰ ਵਧਾਉਣਾ ਚਾਹੁੰਦੀ ਹੈ ਅਤੇ ਭਵਿੱਖ ਲਈ ਅਪਣੇ ਰਾਹ ਅੱਗੋਂ ਸੂਬਾਈ ਦਲਾਂ ’ਤੇ ਟੇਕ ਰੱਖਣ ਦੀ ਥਾਂ ਅਪਣਾ ਆਧਾਰ ਮਜ਼ਬੂਤ ਕਰਨਾ ਚਾਹੁੰਦੀ ਹੈ, ਉਥੇ ਇਹ ਦਲ ਹੋਰ ਜ਼ਿਆਦਾ ਸੀਟਾਂ ਲੈ ਕੇ ਕੇਂਦਰੀ ਸਿਆਸਤ ਵਿਚ ਅਪਣਾ ਕੱਦ ਹੋਰ ਵਧਾਉਣ ਦੇ ਫਿਰਾਕ ਵਿਚ ਹਨ। ਅਜਿਹੇ ਹਾਲਾਤ ਵਿਚ ਦੋਵਾਂ ਧਿਰਾਂ ’ਚ ਇਕ ਸਾਂਝੀ ਰਾਏ ਇਹ ਹੈ ਕਿ ਉਹ ਅਗਲੀ ਵਾਰ ਫਿਰ ਯੂਪੀਏ ਦੀ ਸਰਕਾਰ ਬਣਾਉਣ ਦੇ ਹੀ ਸੁਪਨੇ ਵੇਖ ਰਹੇ ਹਨ ਤੇ ਕਿਸੇ ਵੀ ਕੀਮਤ ’ਤੇ ਭਾਰਤ ਦੀ ਵਾਗਡੋਰ ਬੀਜੇਪੀ ਤੇ ਸਹਿਯੋਗੀ ਦਲਾਂ ਦੇ ਹੱਥ ਵਿਚ ਨਹੀਂ ਜਾਣ ਦੇਣਾ ਚਾਹੁੰਦੇ।ਨਵੇਂ ਮੋਰਚੇ ਦਾ ਅਸਰ ਕਾਂਗਰਸ ਦੇ ਉਲਟ ਇਸ ਕਰਕੇ ਜਾਂਦਾ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਇਹ ਰਾਜਾਂ ਵਿਚ ਕਾਂਗਰਸ ਦਾ ਆਧਾਰ ਪਹਿਲਾਂ ਹੀ ਡਾਵਾਂਡੋਲ ਹੈ ਪਰ ਲਾਲੂ, ਮੁਲਾਇਮ ਤੇ ਪਾਸਵਾਨ ਦੀ ਤਿਕੜੀ ਜੇਕਰ ਯੂਪੀ, ਬਿਹਾਰ ਅਤੇ ਝਾਰਖੰਡ ਸਣੇ ਉਤਰੀ ਰਾਜਾਂ ਵਿਚ ਰਲ ਕੇ ਚੋਣ ਲੜੇਗੀ ਤਾਂ ਮਾਇਆਵਤੀ ਜਾਂ ਤੀਜੇ ਮੋਰਚੇ ਨੂੰ ਇਸ ਦਾ ਨੁਕਸਾਨ ਜਰੂਰ ਹੋਣਾ ਸੁਭਾਵਿਕ ਹੈ। ਚੇਤੇ ਰਹੇ ਕਿ ਯੂਪੀ ਅਤੇ ਬਿਹਾਰ ਵਿਚ ਲੋਕ ਸਭਾ ਦੀਆਂ ਕੁੱਲ 120 ਸੀਟਾਂ ਹਨ। ਇਨਾਂ ਵਿਚੋਂ ਸਭ ਤੋਂ ਵੱਧ ਸੀਟਾਂ ਇਨਾਂ ਦਲਾਂ ਕੋਲ ਹੀ ਹਨ।

Tuesday, March 24, 2009

ਕਾਂਗਰਸ ਨੇ ਮਨਮੋਹਨ ਸਿੰਘ ਨੂੰ ਅਗਲਾ ਪ੍ਰਧਾਨ ਮੰਤਰੀ ਪ੍ਰੋਜੈਕਟ ਕੀਤਾ

- ਸੋਨੀਆ ਨੇ ਕਿਹਾ, ਮਨਮੋਹਨ ਸਿੰਘ ਜਿਹਾ ਕੋਈ ਕਾਬਲ ਨਹੀਂ
- ਆਡਵਾਨੀ ਨੇ ਕਿਹਾ, ਮਨਮੋਹਨ ਸਭ ਤੋਂ ਨਿਕੰਮਾ ਪ੍ਰਧਾਨ ਮੰਤਰੀ
ਨਵੀਂ ਦਿੱਲੀ : ਕਾਂਗਰਸ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਲਈ ਮਨਮੋਹਨ ਸਿੰਘ ਨੂੰ ਹੀ ਚੁਣਿਆ ਹੈ। ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਕਿਹਾ ਕਿ ਡਾ. ਮਨਮੋਹਨ ਸਿੰਘ ਜਿਹਾ ਕੋਈ ਵੀ ਕਾਬਲ ਅਤੇ ਇਮਾਨਦਾਰ ਨਹੀਂ ਹੈ। ਸੋਨੀਆ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਕੰਮ ਕਾਜ ਅਤੇ ਨੀਤੀ ਨੂੰ ਧਿਆਨ ਵਿਚ ਰੱਖਕੇ ਪਾਰਟੀ ਅਤੇ ਮਨਮੋਹਨ ਸਿੰਘ ਦੇ ਹੱਕ ਵਿਚ ਫਤਵਾ ਦੇਣ ਦੀ ਮੰਗ ਕੀਤੀ।
ਓਧਰ ਭਾਜਪਾ ਦੇ ਖੇਮੇ ਵਿਚੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਆਡਵਾਨੀ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਸਰਕਾਰ ਨਹੀਂ ਚਲਾਈ ਬਲਕਿ ਕਮਾਂਡ ਸੋਨੀਆ ਦੇ ਹੱਥਾਂ ਵਿਚ ਰਿਹਾ ਹੈ। ਮਨਮੋਹਨ ਸਿੰਘ ਹੁਣ ਤੱਕ ਦੇ ਸਭ ਤੋਂ ਨਿਕੰਮੇ ਪ੍ਰਧਾਨ ਮੰਤਰੀ ਸਾਬਤ ਹੋਏ ਹਨ। ਇਸ ਦੇ ਮੋੜਵੇਂ ਜਵਾਬ ਵਿਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਮਜ਼ੋਰ ਮੈਂ ਨਹੀਂ ਬਲਕਿ ਆਡਵਾਨੀ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਆਡਵਾਨੀ ਦੇ ਗ੍ਰਹਿ ਮੰਤਰੀ ਰਹਿੰਦਿਆਂ ਗੁਜਰਾਤ ਵਿਚ ਕਤਲੇਆਮ ਹੋਇਆ, ਜਿਸ ਆਡਵਾਨੀ ਨੂੰ ਜਿਨਾਹ ਵਿਵਾਦ ਕਰਕੇ ਪ੍ਰਧਾਨਗੀ ਅਹੁਦੇ ਤੋਂ ਹਟਾ ਦਿੱਤਾ ਗਿਆ, ਉਹ ਆਡਵਾਨੀ ਸਿਰੇ ਦਾ ਕਮਜ਼ੋਰ ਹੈ ਜਾਂ ਮੈਂ। ਮਨਮੋਹਨ ਸਿੰਘ ਇਸ ਵਾਰ ਹਰਕਤ ਵਿਚ ਹਨ ਅਤੇ ਸਿਹਤਯਾਬ ਹੁੰਦਿਆਂ ਹੀ ਉਨਾਂ ਨੇ ਸਿਆਸੀ ਕਮਾਂਡ ਸੰਭਾਲ ਲਈ ਹੈ। ਮੰਗਲਵਾਰ ਨੂੰ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਤੋਂ ਬਾਅਦ ਉਹ ਚੋਣ ਮੈਨੀਫੈਸਟੋ ਰਲੀਜ਼ ਕਰਨ ਲਈ ਦਿੱਲੀ ਪੁੱਜੇ। ਭਾਵੇਂ ਭਾਜਪਾ ਵੱਲੋਂ ਪਹਿਲਾ ਵੀ ਮਨਮੋਹਨ ਸਿੰਘ ਨੂੰ ਨਿਕੰਮਾ ਪ੍ਰਧਾਨ ਮੰਤਰੀ ਕਿਹਾ ਜਾਂਦਾ ਰਿਹਾ ਹੈ ਪਰ ਪਰ ਉਨਾਂ ਨੇ ਪਹਿਲੀ ਵਾਰ ਭਾਜਪਾ ਨੂੰ ਮੋੜਵਾ ਜਵਾਬ ਦਿੱਤਾ ਹੈ।

Monday, March 23, 2009

ਫਿਰਕੂ ਭਾਸ਼ਣ ਦੇਣ ਦੇ ਮਾਮਲੇ ’ਚ ਵਰੁਣ ਗਾਂਧੀ ’ਤੇ ਸ਼ਿਕੰਜਾ

ਚੋਣ ਕਮਿਸ਼ਨ ਨੇ ਭਾਜਪਾ ਨੂੰ ਕਿਹਾ ਕਿ ਵਰੁਣ ਨੂੰ ਉਮੀਦਵਾਰ ਨਾ ਬਣਾਓ
ਨਵੀਂ ਦਿੱਲੀ : ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ’ਤੇ ਚੋਣ ਲੜਣ ਤੋਂ ਪਾਬੰਦੀ ਲਾਏ ਜਾਣ ਦੇ ਕਈ ਦਹਾਕੇ ਬਾਅਦ ਭਾਜਪਾ ਦੇ ਆਗੂ ਅਤੇ ਪੀਲੀਭੀਤ ਤੋਂ ਉਮੀਦਵਾਰ ਐਲਾਨੇ ਵਰੁਣ ਗਾਂਧੀ ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਚੋਣ ਕਮਿਸ਼ਨ ਨੇ ਭਾਜਪਾ ਨੂੰ ਵਰੁਣ ਗਾਂਧੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਵਾਪਿਸ ਲੈਣ ਦੀ ਸਲਾਹ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਲਗਪਗ ਦੋ ਦਿਨ ਦੇ ਵਿਚਾਰ-ਵਟਾਂਦਰੇ ਉਪਰੰਤ ਲਿਆ ਗਿਆ। ਇਸ ਮੀਟਿੰਗ ਵਿਚ ਚੋਣ ਕਮਿਸ਼ਨ ਦੇ ਤਿੰਨੇ ਕਮਿਸ਼ਨਰ ਹਾਜ਼ਰ ਸਨ ਤੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਚੋਣ ਕਮਿਸ਼ਨ ਨੇ ਸ੍ਰੀ ਵਰੁਣ ਗਾਂਧੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਉਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀਲੀਭੀਤ ਤੋਂ ਭਾਜਪਾ ਦੇ ਉਮੀਦਵਾਰ ਵਰੁਣ ਗਾਂਧੀ ਵੱਲੋਂ ਕਥਿਤ ਮੁਸਲਿਮ ਵਿਰੋਧੀ ਭਾਸ਼ਨਾਂ ਕਾਰਣ ਦੇਸ਼ ਵਿਆਪੀ ਹੋਈ ਨਿੰਦਾ ਉਪਰੰਤ ਚੋਣ ਕਮਿਸ਼ਨ ਨੇ ਉਸ ਕੋਲੋਂ ਜਵਾਬ ਮੰਗਿਆ ਸੀ। ਸ੍ਰੀ ਵਰੁਣ ਗਾਂਧੀ ਵੱਲੋਂ ਦਿੱਤੇ ਗਏ ਜਵਾਬ ’ਤੇ ਚੋਣ ਕਮਿਸ਼ਨ ਨੇ ਲਗਪਗ ਦੋ ਦਿਨ ਵਿਚਾਰ-ਵਟਾਂਦਰਾ ਕੀਤਾ। ਵਰੁਣ ਗਾਂਧੀ ਨੇ ਚੋਣ ਕਮਿਸ਼ਨ ਨੂੰ ਭੇਜੇ ਆਪਣੇ ਜਵਾਬ ਵਿਚ ਦਾਅਵਾ ਕੀਤਾ ਸੀ ਕਿ ਉਸ ਦੇ ਭਾਸ਼ਨਾਂ ਨੂੰ ਤੋੜਿਆ ਮਰੋੜਿਆ ਗਿਆ ਹੈ। ਇਸ ਉਪਰੰਤ ਮੁੱਖ ਚੋਣ ਕਮਿਸ਼ਨਰ ਐਨ ਗੋਪਾਲਾਸਵਾਮੀ ਨੇ ਕਿਹਾ ਸੀ ਕਿ ਇਹ ਸ੍ਰੀ ਵਰੁਣ ਗਾਂਧੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਬਿਤ ਕਰਨ ਕਿ ਉਹਨਾਂ ਦੇ ਭਾਸ਼ਨਾਂ ਨੂੰ ਤਰੋੜਿਆ ਮਰੋੜਿਆ ਗਿਆ ਹੈ। ਭਾਜਪਾ ਵੱਲੋਂ ਵੀ ਵਰੁਣ ਗਾਂਧੀ ਦੇ ਨਫਰਤ ਫੈਲਾਉਣ ਵਾਲੇ ਭਾਸ਼ਨਾਂ ਤੋਂ ਦੂਰੀ ਬਣਾਉਂਦਿਆਂ ਚੋਣ ਕਮਿਸ਼ਨ ਨੂੰ ਸਪੱਸ਼ਟ ਕੀਤਾ ਸੀ ਕਿ ਵਰੁਣ ਗਾਂਧੀ ਦੀਆਂ ਟਿਪਣੀਆਂ ਨੂੰ ਪਾਰਟੀ ਦੇ ਵਿਚਾਰ ਨਾ ਮੰਨਿਆ ਜਾਵੇ।
ਵਰੁਣ ਗਾਂਧੀ ਨੂੰ ਉਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਪੀਲੀਭੀਤ ਵਿਚ ਇਕ ਜਨਤਕ ਰੈਲੀ ਦੌਰਾਨ ਫਿਰਕੂ ਤੇ ਨਫਰਤ ਫੈਲਾਓ ਭਾਸ਼ਨ ਦੇਣ ਲਈ ਚੋਣ ਕਮਿਸ਼ਨ ਵੱਲੋਂ ਨੋਟਿਸ ਦਿੱਤਾ ਗਿਆ ਸੀ। ਚੋਣ ਕਮਿਸ਼ਨ ਨੇ ਭਾਜਪਾ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਵਰੁਣ ਗਾਂਧੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਨਾ ਬਣਾਵੇ ਕਿਉਂਕਿ ਉਹ ਮੁਸਲਿਮ ਭਾਈਚਾਰੇ ਖਿਲਾਫ ਨਫਰਤ ਭਰੀਆਂ ਟਿਪਣੀਆਂ ਕਾਰਣ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।
ਸੰਜੇ ਗਾਂਧੀ ਤੇ ਮੇਨਕਾ ਗਾਂਧੀ ਦੇ 29 ਸਾਲਾ ਲੜਕੇ ਵਰੁਣ ਗਾਂਧੀ ਖਿਲਾਫ ਚੋਣ ਕਮਿਸ਼ਨ ਨੇ ਆਪਣੇ 10 ਪੰਨਿਆਂ ਦੇ ਹੁਕਮ ਵਿਚ ਕਿਹਾ ਹੈ ਕਿ ਵਰੁਣ ਗਾਂਧੀ ਦੀਆਂ ਵਿਵਾਦਗ੍ਰਸਤ ਟਿਪਣੀਆਂ ਵਿਚ ਬਹੁਤ ਹੀ ਭੜਕਾਊ ਅਤੇ ਗਲਤ ਸ਼ਬਦਾਵਲੀ ਵਰਤੀ ਗਈ ਹੈ ਜੋ ਕਿਸੇ ਇਕ ਭਾਈਚਾਰੇ ਖਿਲਾਫ ਬਿਲਕੁਲ ਹੀ ਸਹਿਣਯੋਗ ਨਹੀਂ।
ਅਜਿਹੀ ਸਥਿਤੀ ਵਿਚ ਚੋਣ ਕਮਿਸ਼ਨ ਇਹ ਮਹਿਸੂਸ ਕਰਦਾ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਇਕ ਉਮੀਦਵਾਰ ਬਣਨ ਦੇ ਯੋਗ ਨਹੀਂ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਕਨੂੰਨ ਮੁਤਾਬਿਕ ਆਪਣੀਆਂ ਸੀਮਾਵਾਂ ਨੂੰ ਸਮਝਦਾ ਹੈ ਤੇ ਅਦਾਲਤ ਵੱਲੋਂ ਜਿਤਨੀ ਦੇਰ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਉਤਨੀ ਦੇਰ ਚੋਣ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਲਈ ਭਾਜਪਾ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਵਰੁਣ ਗਾਂਧੀ ਨੂੰ ਪਾਰਟੀ ਟਿਕਟ ਦੇਣ ਤੋਂ ਇਨਕਾਰ ਕਰ ਦੇਵੇ।

ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤੁਰੇ 11 ਮੈਂਬਰੀ ਸ਼ਹੀਦੀ ਜਥੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

ਤਲਵੰਡੀ ਸਾਬੋ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰੇ ਬੰਦ ਕਰਾਉਣ ਲਈ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਾਸਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤੁਰੇ 11 ਮੈਂਬਰੀ ਸ਼ਹੀਦੀ ਜਥੇ ਨੂੰ ਪੁਲਿਸ ਨੇ ਮੌੜ ਮੰਡੀ ਤੋਂ ਚਾਰ ਕਿਲੋਮੀਟਰ ਪਿਛਾਂਹ ਨੁਕਸੇ ਅਮਨ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀਆਂ 2007 ‘ਚ ਹੋਈਆਂ ਚੋਣਾਂ ਦੌਰਾਨ ਮਾਲਵਾ ਖਿੱਤੇ ‘ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਪਈ ਸੱਟ ਤੋਂ ਬਾਅਦ ਮਾਨਸਾ ਦੇ ਸ਼ਾਹ ਮਸਤਾਨਾ ਚੌਂਕ ਦੀ ਹੋਈ ਭੰਨ-ਤੋੜ ਤੋਂ ਅਕਾਲੀਆਂ ਅਤੇ ਪ੍ਰੇਮੀਆਂ ਦਾ ਜੋ ਕਾਟੋ ਕਲੇਸ਼ ਸ਼ੁਰੂ ਹੋਇਆ ਸੀ, ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਵੱਲੋਂ ਡੇਰਾ ਸਲਾਬਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਛਕਾਏ ਜਾਮ-ਏ-ਇੰਸਾਂ ਨਾਲ ਉਹ ਸਿੱਖ ਬਨਾਮ ਪ੍ਰੇਮੀਆਂ ਦੇ ਟਕਰਾਅ ‘ਚ ਤਬਦੀਲ ਹੋ ਗਿਆ। ਬਲਦੀ ‘ਤੇ ਤੇਲ ਪਾਉਣ ਦਾ ਕੰਮ ਦੋ ਕੁ ਦਿਨ ਬਾਅਦ ਬਠਿੰਡਾ ਵਿਖੇ ਵਾਪਰੀ ਉਸ ਘਟਨਾ ਨੇ ਕਰ ਦਿੱਤਾ, ਜਿਸ ਸਦਕਾ ਸਿੱਖ ਤੇ ਪ੍ਰੇਮੀ ਆਪਸ ‘ਚ ਡਾਂਗੋ-ਸੋਟੀ ਹੋ ਗਏ। ਹਾਲਾਤ ਇਸ ਕਦਰ ਤਣਾਅ ਪੂਰਨ ਬਣ ਗਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਬੁਲਾਏ ਇਕੱਠ ਦੌਰਾਨ ਗਰਮ ਖਿਆਲੀ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਪੰਜ ਸਿੰਘ ਸਹਿਬਾਨ ਨੇ ਨਾ-ਸਿਰਫ਼ ਡੇਰਾ ਮੁਖੀ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਬਾਈਕਾਟ ਸਬੰਧੀ 17 ਮਈ 2007 ਨੂੰ ਹੁਕਮਨਾਮਾ ਜਾਰੀ ਕਰ ਦਿੱਤਾ, ਬਲਕਿ ਪੰਜਾਬ ਦੀ (ਪੰਥਕ) ਸਰਕਾਰ ਨੂੰ ਰਾਜ ਵਿਚਲੇ ਡੇਰੇ ਬੰਦ ਕਰਵਾਉਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਇਕ ਇਕੱਤਰਤਾ ਨੇ ਡੇਰੇ ਬੰਦ ਕਰਵਾਉਣ ਲਈ ਸ਼ਹੀਦੀ ਜਥੇ ਤੋਰਨ ਦਾ ਫੈਸਲਾ ਵੀ ਲੈ ਲਿਆ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਸਾਖੀ ਤੱਕ ਡੇਰੇ ਵਿਰੁੱਧ ਚੱਲ ਰਹੇ ਸੰਘਰਸ਼ਾਂ ਨੂੰ ਮੁਲਤਵੀ ਕਰਨ ਦੀ ਹਦਾਇਤ ਕਰ ਦਿੱਤੀ।
ਹਾਲਾਂਕਿ ਜਥੇਦਾਰ ਸਾਹਿਬ ਦੀ ਹਦਾਇਤ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋ ਚੁੱਕੀ ਸੀ, ਲੇਕਿਨ ਸ਼ਹੀਦੀ ਜਥਾ ਤੋਰਨ ਦੀ ਜਿੱਦ ਦੀ ਵਜ੍ਹਾ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਹਦਾਇਤ ਦਾ ਫੈਕਸ ਸੰਦੇਸ਼ ਤਖਤ ਦਮਦਮਾ ਸਾਹਿਬ ਦੇ ਮੈਨੇਜਰ ਨੇ ਪੰਚ ਪ੍ਰਧਾਨੀ ਅਕਾਲੀ ਦਲ ਦੇ ਪ੍ਰਮੁੱਖ ਭਾਈ ਦਲਜੀਤ ਸਿੰਘ ਬਿੱਟੂ ਨੂੰ ਚਲਦੇ ਸਮਾਗਮ ਦੌਰਾਨ ਜਦ ਸੌਂਪ ਦਿੱਤਾ ਤਾਂ ਉਨ੍ਹਾਂ ਸੰਗਤ ਵੱਲੋਂ ਚੁਣੇ ਪੰਜ ਪਿਆਰਿਆਂ ਨੂੰ ਇਸ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਦੇ ਦਿੱਤਾ। ਪੰਜ ਪਿਆਰਿਆਂ ਨੇ ਜਥੇਦਾਰ ਦੀ ਹਦਾਇਤ ਨੂੰ ਰੱਦ ਕਰ ਦਿੱਤਾ। ਜੈਕਾਰਿਆਂ ਦੀ ਗੂੰਜ ਵਿਚ ਇਕ- ਇਕ ਕਰਕੇ 11 ਮਰਜੀਵੜਿਆਂ ਦੇ ਨਾਂ ਪੜ੍ਹੇ ਗਏ। ਮੰਚ ‘ਤੇ ਪੁੱਜਦਿਆਂ ਹੀ ਪੰਜ ਪਿਆਰਿਆਂ ਨੇ ਉਨ੍ਹਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ, ਤਖ਼ਤ ਸਾਹਿਬ ‘ਤੇ ਅਰਦਾਸ ਉਪਰੰਤ ਸੈਂਕੜਿਆਂ ਦੇ ਹਜੂਮ ਵੱਲੋਂ ਛੱਡੇ ਜੈਕਾਰਿਆਂ ਨਾਲ ਸ਼ਹੀਦੀ ਜਥਾ ਇਕ ਕੁਆਇਲਸ ਗੱਡੀ ਰਾਹੀਂ ਸਲਾਬਤਪੁਰੇ ਵੱਲ ਰਵਾਨਾ ਹੋ ਗਿਆ, ਜਿਸ ਨੂੰ ਮੌੜ ਮੰਡੀ ਤੋਂ ਚਾਰ ਕਿਲੋਮੀਟਰ ਪਿਛਾਂਹ ਲੱਗੇ ਨਾਕੇ ‘ਤੇ ਪੁਲਿਸ ਨੇ ਨੁਕਸੇ ਅਮਨ ਕਾਨੂੰਨ ਤਹਿਤ ਗ੍ਰਿਫਤਾਰ ਕਰ ਲਿਆ।

Thursday, March 19, 2009

ਲੰਡਨ ਵਿਚ ਗੁਰਦੁਆਰਾ ਨਸਲੀ ਵਿਤਕਰੇ ਤਹਿਤ ਅਗਨ ਭੇਂਟ


ਗੁਰੂ ਗ੍ਰੰਥ ਸਾਹਿਬ ਜੀ ਦੇ ਸੱਤ ਪਵਿੱਤਰ ਸਰੂਪ ਅਗਨ ਭੇਂਟ, 50 ਅੱਗ ਬੁਝਾਉਣ ਵਾਲੀਆਂ ਗੱਡੀਆਂ ਨੇ ਅੱਠ ਘੰਟਿਆਂ ’ਚ ਬੁਝਾਈ ਅੱਗ
ਗੁਰਦੁਆਰਾ ਸਾਹਿਬ ਲੰਡਨ ਦੀ ਇਮਾਰਤ 75 ਫੀਸਦੀ ਤੋਂ ਜ਼ਿਆਦਾ ਤਬਾਹ, ਘਟਨਾ ਨੂੰ ਲੈ ਕੇ ਸਿੱਖਾਂ ’ਚ ਰੋਸ
ਲੰਡਨ : ਇੰਗਲੈਂਡ ਦੇ ਮਹੱਤਵਪੂਰਨ ਗੁਰਦੁਆਰਿਆਂ ਦੀ ਗਿਣਤੀ ਵਿਚ ਸ਼ਾਮਲ ਗੁਰਦੁਆਰਾ ਸਿੱਖ ਸੰਗਤ ਵਿਚ ਸੋਮਵਾਰ ਨੂੰ ਕਿਸੇ ਨੇ ਅੱਗ ਲਾ ਦਿੱਤੀ। ਲੰਡਨ ਦੇ ਅਖ਼ਬਾਰਾਂ ਅਤੇ ਉਥੇ ਵਸੇ ਸਿੱਖਾਂ ਅਨੁਸਾਰ ਇਹ ਅਗਨੀਕਾਂਡ ਨਸਲੀ ਹਮਲੇ ਦਾ ਨਤੀਜਾ ਸੀ। ਗੁਰਦੁਆਰੇ ਵਿਚ ਲੱਗੀ ਅੱਗ ਵਿਚ ਸੱਤ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਅੱਗ ਦੀ ਭੇਟ ਚੜ ਗਏ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਪੂਰਬੀ ਲੰਡਨ ਵਿਚ ਸਥਿਤ ਇਸ ਗੁਰਦੁਆਰੇ ਵਿਚ ਅੱਗ ਦੀਆਂ ਲਪਟਾਂ ਉਠਣ ਤੋਂ ਠੀਕ ਪਹਿਲਾਂ ਇਕ ਵਿਅਕਤੀ ਗੁਰਦੁਆਰੇ ਵਿਚ ਵੜਿਆ ਸੀ। ਉਥੇ ਮੌਜੂਦ ਔਰਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿਚ ਸਫ਼ਲ ਰਿਹਾ। ਸੋਮਵਾਰ ਨੂੰ ਦੁਪਹਿਰ ਤੋਂ ਬਾਅਦ ਦੋ ਵਜੇ ਲੱਗੀ ਅੱਗ ’ਤੇ ਕਾਬੂ ਪਾਉਣ ਲਈ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਠ ਘੰਟੇ ਦੀ ਜੱਦੋ ਜਹਿਦ ਕਰਨੀ ਪਈ। ਲੰਡਨ ਫਾਇਰ ਬ੍ਰਿਗੇਡ ਅਨੁਸਾਰ ਅੱਗ ਲੱਗਣ ਕਾਰਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਗਭਗ 75 ਫੀਸਦੀ ਤਬਾਹ ਹੋ ਗਈ ਹੈ। ਮੈਟ੍ਰੋਪਾਲਿਟਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸ਼ੱਕੀ ਹਾਲਤਾਂ ਵਿਚ ਲੱਗੀ ਅੱਗ ਮੰਨ ਕੇ ਪੁਲਿਸ ਜਾਂਚ ਕਰ ਰਹੀ ਹੈਸਥਾਨਕ ਅਖ਼ਬਾਰ ਇਵਨਿੰਗ ਸਟੈਂਡਰਡ ਨੇ ਖ਼ਬਰ ਛਾਪੀ ਹੈ ਕਿ ਘੁਸਪੈਠੀਏ ਨੂੰ ਦੇਖਣ ਦਾ ਦਾਅਵਾ ਕਰਨ ਵਾਲੀਆਂ ਔਰਤਾਂ ਨੇ ਗੁਰੂ ਗੰਥ ਸਾਹਿਬ ਜੀ ਦੇ ਸਥਾਨ ’ਤੇ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਅੱਗ ਬਹੁਤ ਤੇਜ਼ ਸੀ। ਅੱਗ ਲੱਗਣ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ ਹੈ। ਉਥੇ ਮੌਜੂਦ ਔਰਤਾਂ ਬੜੀ ਮੁਸ਼ਕਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਪਵਿੱਤਰ ਸਰੂਪ ਨੂੰ ਬਚਾ ਸਕੀਆਂ। ਇਸ ਗੁਰਦੁਆਰੇ ਦਾ ਨਿਰਮਾਣ 1979 ਵਿਚ ਹੋਇਆ ਸੀ।
ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਕਾਲਾ ਸੀ। ਇਕ ਸ਼ਰਧਾਲੂ ਨੇ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਗੁਰਦੁਆਰਾ ਸਾਹਿਬ ਦੀ ਬਾਹਰਲੀ ਦੀਵਾਰ ’ਤੇ ਨਸਲੀ ਟਿੱਪਣੀ ਵਾਲੇ ਚਿੱਤਰ ਵੀ ਬਣਾਏ ਗਏ ਸਨ। ਲੰਡਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਤੇ ਫਾਇਰ ਇਨਵੈਸਟੀਗੇਟਰ ਲੱਗੀ ਇਸ ਅੱਗ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਇਹ ਇਮਾਰਤ 1854 ਵਿਚ ਯਹੂਦੀਆਂ ਦਾ ਪੂਜਾ ਸਥਾਨ ਅਤੇ ਉਸ ਤੋਂ ਪਹਿਲਾਂ ਪ੍ਰਾਰਥਨਾ ਘਰ ਸੀ। ਗੁਰਦੁਆਰੇ ਵਿਚ ਰੋਜ਼ਾਨਾ ਆਉਣ ਵਾਲੇ ਸ਼ਰਧਾਲੂ ਗੁਰਪਾਲ ਸਿੰਘ ਨੇ ਦੋਸ਼ ਲਾਇਆ ਕਿ ਅੱਗ ਜਾਣ ਬੁੱਝ ਕੇ ਲਾਈ ਗਈ ਹੈ।
ਆਈਟੀ ਕੰਪਨੀ ਵਿਚ ਕੰਮ ਕਰਦੇ ਗੁਰਪਾਲ ਦੇ ਹਵਾਲੇ ਨਾਲ ਇਕ ਬ੍ਰਿਟਿਸ਼ ਅਖ਼ਬਾਰ ਨੇ ਲਿਖਿਆ ਹੈ ਕਿ ਕਿਸੇ ਵਿਅਕਤੀ ਨੇ ਇਹ ਅੱਗ ਜਾਣ ਬੁੱਝ ਕੇ ਲਾਈ ਹੈ। ਇਕ ਆਦਮੀ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਥਾਨ ਕੋਲ ਪਹੁੰਚਿਆ। ਇਕ ਔਰਤ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਪਰ ਉਹ ਦੌੜ ਗਿਆ।ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਔਰਤ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪਵਿੱਤਰ ਸਰੂਪ ਬਚਾ ਲਿਆ ਹੈ, ਪਰ ਹੋਰ ਸੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਨਹੀਂ ਬਚਾ ਸਕੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੜਨ ’ਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਾਨੂੰ ਇੰਝ ਲਗਦਾ ਹੈ ਕਿ ਜਿਵੇਂ ਸਾਡੇ ਕਿਸੇ ਪਰਿਵਰਾਕ ਮੈਂਬਰ ਦੀ ਅੱਗ ਨਾਲ ਸੜ ਕੇ ਮੌਤ ਹੋ ਗਈ ਹੈ। ਸਟਨਫੋਰਡ ਹਿੱਲ ਵਿਚ ਰਹਿਣ ਵਾਲੀ ਕਮਲਜੀਤ ਕੌਰ (24)ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਉਸ ਵੇਲੇ ਉਸ ਦੀ ਚਾਚੀ ਗੁਰਦੁਆਰੇ ਵਿਚ ਸੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਵਿਅਕਤੀ ਕੋਈ ਲੁਟੇਰਾ ਹੈ। ਇਕਦਮ ਭੜਕੀ ਅੱਗ ਦੀਆਂ ਲਪਟਾਂ ਦੇਖਕੇ ਉਹ ਸਾਰੀਆਂ ਉਪਰ ਵੱਲ ਨੂੰ ਦੌੜੀਆਂ।

ਡੇਰੇ ਵਿਰੁਧ ਧਰਮ ਯੁੱਧ ਮੋਰਚਾ ਭਖਿਆ, ਸੰਤ ਦਾਦੂਵਾਲ ਸਮਰਥਕਾਂ ਸਣੇ ਗ੍ਰਿਫ਼ਤਾਰ

ਸੰਤ ਬਲਜੀਤ ਸਿੰਘ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਖ਼ੂਨੀ ਟਕਰਾਅ

ਦੋਵੇਂ ਪਾਸਿਓਂ ਫਾਇਰਿੰਗ, ਕਈ ਜ਼ਖ਼ਮੀ, ਕਈ ਗੱਡੀਆਂ ਦਾ ਵੀ ਨੁਕਸਾਨ
ਬਠਿੰਡਾ : ਬਾਜਾਖਾਨਾ ਵਿਖੇ ਪੁਲਿਸ ਲਾਠੀਚਾਰਜ ਦੀ ਕਾਰਵਾਈ ਦੇ ਵਿਰੋਧ ਵਿਚ ਬਠਿੰਡਾ ਮਾਨਸਾ ਰੋਡ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਾਈ ਬੈਠੇ ਸੰਤ ਸਮਾਜ ਦੇ ਆਗੂ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਉਨਾਂ ਦੇ ਸਮਰਥਕਾਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ। ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਸਾਥੀਆਂ ਨੂੰ ਦੋ ਵੱਖ-ਵੱਖ ਅਦਾਲਤਾਂ ਨੇ ਕ੍ਰਮਵਾਰ 25 ਮਾਰਚ ਤੇ 31 ਮਾਰਚ ਤੱਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ। ਐਸਡੀਐਮ ਬਠਿੰਡਾ ਦੀ ਅਦਾਲਤ ਵੱਲੋਂ ਸੰਤ ਦਾਦੂਵਾਲ ਅਤੇ 14 ਸਾਥੀਆਂ ਨੂੰ ਧਾਰਾ 107/151 ਤਹਿਤ 25 ਮਾਰਚ ਤੱਕ ਜੇਲ ਭੇਜ ਦਿੱਤਾ, ਜਦੋਂ ਕਿ ਜੈਤੋ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਗ੍ਰਿਫ਼ਤਾਰੀ ਉਪਰੰਤ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਸੰਤ ਦਾਦੂਵਾਲ ਅਤੇ 8 ਸਾਥੀਆਂ ਨੂੰ ਇਰਾਦਾ ਕਤਲ ਅਤੇ ਅਸਲ•ਾ ਐਕਟ ਅਧੀਨ 31 ਮਾਰਚ ਤੱਕ ਜੇਲ ਭੇਜਣ ਦੇ ਆਦੇਸ਼ ਦਿੱਤੇ।

ਬਠਿੰਡਾ ਪੁਲਿਸ ਨੇ ਸੰਤ ਦਾਦੂਵਾਲ ਸਮੇਤ ਕੋਈ 87 ਸਿੰਘਾਂ ਨੂੰ ਰਾਤ ਸਮੇਂ ਤਕਰੀਬਨ 10 ਵਜੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਫ਼ਰੀਦਕੋਟ ਪੁਲਿਸ ਵੱਲੋਂ ਸਿੰਘਾਂ ਤੇ ਕੀਤੇ ਲਾਠੀਚਾਰਜ ਦੇ ਖਿਲਾਫ਼ ਇਥੋਂ 10 ਕਿਲੋਮੀਟਰ ਦੂਰ ਪਿੰਡ ਕੋਟਸ਼ਮੀਰ ਚੌਕ ਵਿਚ ਸੜਕਾਂ ’ਤੇ ਸ਼ਾਂਤਮਈ ਧਰਨਾ ਦੇਈ ਬੈਠੇ ਸਨ। ਪੁਲਿਸ ਨੇ ਬਠਿੰਡਾ ਸਦਰ ਸਮੇਤ ਵੱਖ-ਵੱਖ ਥਾਣਿਆਂ ਵਿਚ ਅਮਨ ਭੰਗ ਕਰਨ ਦੇ ਦੋਸ਼ ਹੇਠ ਧਾਰਾ 107/151 ਜ਼ਾਬਤਾ ਫ਼ੌਜਦਾਰੀ ਅਧੀਨ ਕੇਸ ਦਰਜ ਕੀਤੇ ਸਨ।ਬਾਬਾ ਬਲਜੀਤ ਸਿਘ ਤੇ ਸਾਥੀਆਂ ਨੂੰ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਦੀ ਥਾਂ ਕੇਵਲ ਚਾਲਾਨ ਦੇ ਕਾਗਜ਼ ਹੀ ਪੇਸ਼ ਕੀਤੇ, ਜਿਸ ’ਤੇ ਅਦਾਲਤ ਨੇ ਜੇਲ ਭੇਜ ਦਿੱਤਾ। ਇਸ ਮੌਕੇ ਪੰਥਕ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ ਪਰ ਪੁਲਿਸ ਅਦਾਲਤ ਵਿਚ ਲਿਆਉਣ ਦੀ ਥਾਂ ਅਦਾਲਤ ਵੱਲੋਂ ਆਦੇਸ਼ ਜਾਰੀ ਕਰਨ ਦੇ ਬਾਅਦ ਬਠਿੰਡਾ ਜੇਲ ਲੈ ਗਈ। ਸੰਤ ਬਲਜੀਤ ਸਿੰਘ ਦਾਦੂਵਾਲ ਨਾਲ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਬਠਿੰਡਾ ਜੇਲ ਭੇਜਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸ: ਹਰਪਾਲ ਸਿੰਘ ਚੀਮਾ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਏਕਨੂਰ ਖਾਲਸਾ ਫ਼ੌਜ ਦੇ ਪ੍ਰਧਾਨ ਬਲਵਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਸ: ਸੁਖਵਿੰਦਰ ਸਿੰਘ ਆਦਿ ਸ਼ਾਮਿਲ ਹਨ।

ਬਾਜਾਖਾਨਾ ਦੇ ਖੇਡ ਸਟੇਡੀਅਮ ਵਿਚ ਗੁਰਮਤਿ ਸਮਾਗਮ ਵਿਚ ਹਿੱਸਾ ਲੈ ਕੇ ਵਾਪਸ ਆ ਰਹੇ ਸੰਤ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਅਤੇ ਉਨਾਂ ਦੇ ਜਥੇ ਦਾ ਲੋਕਲ ਪੁਲਿਸ ਨਾਲ ਭਿਆਨਕ ਟਕਰਾਅ ਹੋ ਗਿਆ। ਪੁਲਿਸ ਸੰਤ ਦਾਦੂਵਾਲ ਨੂੰ ਡੇਰਾ ਸਿੱਖ ਟਕਰਾਅ ਦੇ ਮੱਦੇਨਜ਼ਰ ਸੁਰੱਖਿਆ ਦੇ ਬਹਾਨੇ ਇਕ ਸਿੱਖ ਸ਼ਰਧਾਲੂ ਦੇ ਘਰ ਜਾਣ ਤੋਂ ਰੋਕ ਰਹੀ ਸੀ। ਇਸ ਦੌਰਾਨ ਸੰਤ ਦਾਦੂਵਾਲ ਦੇ ਜਥੇ ਅਤੇ ਪੁਲਿਸ ਦਰਮਿਆਨ ਝੜਪ ਹੋ ਗਈ, ਜਿਸ ਵਿਚ ਦੋਵੇਂ ਪਾਸਿਓ 70 ਦੇ ਕਰੀਬ ਹਵਾਈ ਫਾਇਰ ਕੀਤੇ ਗਏ। ਮੌਕੇ ’ਤੇ ਜ਼ਬਰਦਸਤ ਪਥਰਾਅ ਵੀ ਹੋਇਆ। ਇਸ ਟਕਰਾਅ ਵਿਚ ਦੋਵਾਂ ਧਿਰਾਂ ਦੇ ਦਰਜਨਾਂ ਲੋਕ ਜ਼ਖਮੀਂ ਹੋ ਗਏ। ਜ਼ਖਮੀਂ ਪੁਲਿਸ ਵਾਲਿਆਂ ਵਿਚ ਐਮਪੀ ਵਿਜੇ ਕੁਮਾਰ ਵੀ ਸ਼ਾਮਲ ਸੀ ਜਦਕਿ ਸੰਤ ਦਾਦੂਵਾਲ ਦੇ ਜਥੇ ਦੇ ਤਕਰੀਬਨ ਇਕ ਦਰਜਨ ਮੈਂਬਰ ਜ਼ਖਮੀਂ ਹੋਏ ਹਨ। ਪੁਲਿਸ ਨੇ ਇਸ ਮੌਕੇ ਲਾਠੀਚਾਰਜ ਵੀ ਕੀਤਾ। ਇਸ ਘਟਨਾਕ੍ਰਮ ਵਿਚ ਪੁਲਿਸ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਸਮੇਤ ਉਨਾਂ ਦੇ ਕੁਝ ਸਮਰਥਕਾਂ ਨੂੰ ਵੀ ਗ੍ਰਿਫਤਾਰ ਕਰਕੇ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ।ਜ਼ਿਕਰਯੋਗ ਹੈ ਕਿ ਬਾਜਾਖਾਨਾ ਵਿਖੇ ਮਰਹੂਮ ਹਰਜੀਤ ਯਾਦਗਾਰੀ ਕਬੱਡੀ ਸਟੇਡੀਅਮ ਵਿਚ ਪਿਛਲੇ ਤਿੰਨ ਦਿਨਾਂ ਤੋਂ ਸੰਤ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆਂ ਦੇ ਧਾਰਮਿਕ ਦੀਵਾਨ ਚੱਲ ਰਹੇ ਸਨ, ਜਿਨ•ਾਂ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਇਸ ਕਸਬੇ ਦੇ ਡੇਰਾ ਪੈਰੋਕਾਰਾਂ ਨੇ ਇਤਰਾਜ਼ ਜਤਾਇਆ ਕਿ ਦੀਵਾਨਾਂ ਦੇ ਦੂਸਰੇ ਦਿਨ ਸੰਤ ਬਲਜੀਤ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਗਲਤ ਪ੍ਰਚਾਰ ਕੀਤਾ ਗਿਆ ਅਤੇ ਉਸ ਵਿਰੁਧ ਗਲਤ ਭਾਸ਼ਾ ਵਰਤੀ। ਡੇਰਾ ਪੈਰੋਕਾਰ ਸੰਤ ਦਾਦੂਵਾਲਿਆ ਵਿਰੁਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਹੁੰਚ ਕਰਨ ਲੱਗੇ। ਜਿਥੇ ਇਹ ਡੇਰਾ ਪੈਰੋਕਾਰਾਂ ਨੇ ਮੀਟਿੰਗ ਕੀਤੀ ਉਸਦੇ ਬਿਲਕੁਲ ਨਜ਼ਦੀਕ ਹੀ ਇਕ ਘਰ ਵਿਚ ਸੰਤ ਬਲਜੀਤ ਸਿੰਘ ਦੇ ਲੰਗਰ ਦਾ ਪ੍ਰੋਗਰਾਮ ਬਣਿਆ ਹੋਇਆ ਸੀ।

Wednesday, March 18, 2009

ਬਾਦਲ ਦੇ ਇਸ਼ਾਰੇ ’ਤੇ ਜਥੇਦਾਰ ਨੰਦਗੜ ਨੇ ਪਲਟੀ ਮਾਰੀ

ਕਿਹਾ, ਡੇਰੇ ਬੰਦ ਕਰਾਉਣ ਦਾ ਪ੍ਰੋਗਰਾਮ ਸਿੱਖ ਜਥੇਬੰਦੀਆਂ ਦਾ, ਨਾ ਕਿ ਮੇਰਾ
ਫਰੀਦਕੋਟ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਜਿਹੜੇ ਸਲਾਬਤਪੁਰਾ ਡੇਰੇ ਨੂੰ ਜਿੰਦਰਾ ਮਾਰਨ ਲਈ ਮਰਜੀਵੜੇ ਭੇਜਣ ਦੇ ਬਿਆਨ ਦਿੰਦੇ ਆ ਰਹੇ ਸਨ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਤੋਂ ਪਹਿਲਾਂ ਅਪਣੀ ਗ੍ਰਿਫਤਾਰੀ ਦੇਣ ਦੀ ਗੱਲ ਕਰਦੇ ਸਨ, ਮੁੱਖ ਮੰਤਰੀ ਬਾਦਲ ਦੇ ਅੰਦਰਖਾਤੇ ਮਿਲੇ ਇਸ਼ਾਰੇ ਤੋਂ ਬਾਅਦ ਠੰਡੇ ਪੈ ਗਏ ਹਨ। ਜਥੇਦਾਰ ਨੰਦਗੜ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਮਰਜੀਵੜੇ ਭੇਜਣ ਦਾ ਪ੍ਰੋਗਰਾਮ ਮੇਰਾ ਨਹੀਂ ਸੀ ਬਲਕਿ ਇਹ ਤਾਂ ਸਿੱਖ ਜਥੇਬੰਦੀਆਂ ਨੇ ਭੇਜਿਆ ਹੈ। ਉਨਾਂ ਨੇ ਕਿਹਾ ਹੈ ਕਿ ਕੁਝ ਅਖ਼ਬਾਰ ਸਿਰਸੇ ਵਾਲ਼ੇ ਦੇ ਡੇਰੇ ਬੰਦ ਕਰਾਉਣ ਦੇ ਸਿੱਖ ਜਥੇਬੰਦੀਆਂ ਦੇ ਪ੍ਰੋਗਰਾਮ ਨੂੰ ਜਥੇਦਾਰ ਦੇ ਨਾਂਅ ਨਾਲ ਜੋੜ ਕੇ ਸੰਗਤਾਂ ਦੇ ਮਨ ਵਿਚ ਭੁਲੇਖੇ ਪੈਦਾ ਕਰਕੇ ਇਹ ਪ੍ਰਭਾਵ ਪੈਦਾ ਕਰ ਰਹੇ ਹਨ ਜਿਵੇਂ ਇਹ ਪ੍ਰੋਗਰਾਮ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਲ਼ੀਕੇ ਹੋਣ। ਸਪਸ਼ਟ ਕੀਤਾ ਸਿੱਖ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਆਪਣੇ ਤੌਰ ’ਤੇ ਉਲੀਕੇ ਹਨ ਤੇ ਜਥੇਬੰਦੀਆਂ ਨੇ ਇਹ ਐਲਾਨ ਵੀ ਕੀਤਾ ਹੋਇਆ ਹੈ ਕਿ ਡੇਰੇ ਬੰਦ ਕਰਾਉਣ ਵਾਲ਼ੇ ਜਥਿਆਂ ਦੀ ਅਗਵਾਈ ਪੰਜ ਪਿਆਰੇ ਕਰਨਗੇ ਇਸ ਲਈ ਜਦ ਪੰਜ ਪਿਆਰਿਆਂ ਦੇ ਰੂਪ ਵਿਚ ਸਿੰਘ ਤਖ਼ਤ ਸਾਹਿਬ ’ਤੇ ਆਉਣ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਕੀਤੀ ਜਾ ਰਹੀ ਕਾਰਵਾਈ ਦੀ ਅਗਵਾਈ ਕਰ ਰਹੇ ਹੋਣ ਤਾਂ ਤਖ਼ਤ (ਸ੍ਰੀ ਦਮਦਮਾ ਸਾਹਿਬ) ’ਤੇ ਸਿਰੋਪਾਓ ਦਿੱਤੇ ਜਾਣੇ ਜ਼ਰੂਰੀ ਤੇ ਮਰਿਆਦਾ ਅਨੁਸਾਰ ਹੀ ਹਨ। ਬਾਜਾਖਾਨੇ ਵਿਚ ਹੋਈ ਘਟਨਾ ਨੂੰ ਅਫ਼ਸੋਸਨਾਕ ਕਰਾਰ ਦਿੰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿਚ ਨਾਜਾਇਜ਼ ਬੰਦੇ ਨਹੀਂ ਬੰਨਣੇ ਚਾਹੀਦੇ।

Saturday, March 14, 2009

ਚਾਂਦ ਮੁਹੰਮਦ ਨੇ ਫਿਜ਼ਾ ਨੂੰ ਫੋਨ ’ਤੇ ਕਿਹਾ, ਤਲਾਕ.. ਤਲਾਕ.. ਤਲਾਕ..

ਮੋਹਾਲੀ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚਾਂਦ ਮੁਹੰਮਦ ਉਰਫ ਚੰਦਰ ਮੋਹਨ ਨੇ ਅਪਣੀ ਦੂਸਰੀ ਪਤਨੀ ਫਿਜ਼ਾ ਉਰਫ ਅਨੁਰਾਧਾ ਬਾਲੀ ਨੂੰ ਸ਼ੁਕਰਵਾਰ ਰਾਤ ਨੂੰ ਫੋਨ ’ਤੇ ਤਲਾਕ ਦੇ ਦਿੱਤਾ। ਦੋਵਾਂ ਦੀ ਹਾਈ ਪ੍ਰੋਫਾਈਲ ਕਹਾਣੀ ਮਹਿਜ 50 ਦਿਨ ਹੀ ਚੱਲ ਸਕੀ ਪਰ ਇਸ ਦੌਰਾਨ ਜਿੱਥੇ ਚਾਂਦ ਮੁਹੰਮਦ ਨੂੰ ਅਪਣੀ ਡਿਪਟੀ ਸੀਐਮ ਦੀ ਕੁਰਸੀ ਤੋਂ ਹੱਥ ਧੋਣਾ ਪਿਆ ਉਥੇ ਇਸ ਪ੍ਰੇਮ ਪ੍ਰਸੰਗ ਨੇ ਫਿਜ਼ਾ ਲਈ ਫਿਲਮਾਂ ਵਿਚ ਅਦਾਕਾਰੀ ਕਰਨ ਲਈ ਰਾਹ ਜਰੂਰ ਖੋਲ ਦਿੱਤੇ ਹਨ।
ਫਿਜ਼ਾ ਨੇ ਸ਼ਨਿੱਚਰਵਾਰ ਨੂੰ ਮੀਡੀਆ ਦੇ ਸਾਹਮਣੇ ਇਸ ਗੱਲ ਦਾ ਖੁਲਾਸਾ ਕੀਤਾ। ਫਿਜ਼ਾ ਦੇ ਮੁਤਾਬਕ ਚਾਂਦ ਮੁਹੰਮਦ ਨੇ ¦ਡਨ ਤੋਂ ਫੋਨ ਕਰਕੇ ਉਸਨੂੰ ਤਲਾਕ.. ਤਲਾਕ.. ਤਲਾਕ.. ਕਿਹਾ ਅਤੇ ਇਹ ਵੀ ਕਿਹਾ ਕਿ ਸਾਡੇ ਦਰਮਿਆਨ ਹੁਣ ਕੋਈ ਰਿਸ਼ਤਾ ਨਹੀਂ ਹੈ। ਚਾਂਦ ਨੇ ਕਿਹਾ ਕਿ ਉਹ ਫਿਜ਼ਾ ਨੂੰ ਗੁਜਾਰਾ ਭੱਤਾ ਦੇਣਗੇ ਅਤੇ ਮੁਸਲਿਮ ਕਾਇਦੇ ਕਾਨੂੰਨ ਮੁਤਾਬਕ ਜੋ ਵੀ ਜਰੂਰੀ ਹੋਵੇਗਾ, ਉਹ ਕਰਨਗੇ। ਪਰ ਫਿਜ਼ਾ ਉਰਫ ਅਨੁਰਾਧਾ ਬਾਲੀ ਨੇ ਗੁਜ਼ਾਰਾ ਭੱਤਾ ਲੈਣ ਤੋਂ ਨਾਂਹ ਕਰ ਦਿੱਤੀ ਹੈ। ਮੀਡੀਆ ਅੱਗੇ ਰੂਬਰੂ ਹੁੰਦਿਆਂ ਫਿਜ਼ਾ ਨੇ ਕਿਹਾ ਕਿ ਚਾਂਦ ਮੁਹੰਮਦ ਨੇ ਉਨਾਂ ਨੂੰ ਤਲਾਕ ਦੇਣ ਤੋਂ ਬਾਅਦ ਇਹ ਵੀ ਕਿਹਾ ਕਿ ਚੋਣਾ ਸਿਰ ’ਤੇ ਹੋਣ ਕਾਰਨ ਉਹ ਕੁਝ ਨਹੀਂ ਕਰ ਰਹੇ। ਜ਼ਿਕਰਯੋਗ ਹੈ ਕਿ ਫਿਜ਼ਾ ਤੇ ਚਾਂਦ ਦਰਮਿਆਨ ਕਲੇਸ਼ ਹੋਣ ਤੋਂ ਬਾਅਦ ਪਹਿਲੀ ਵਾਰ ਫਿਜ਼ਾ ਨਾਲ ਚਾਂਦ ਮੁਹੰਮਦ ਨੇ ਗੱਲ ਕੀਤੀ ਹੈ।

Friday, March 13, 2009

ਤੀਜੇ ਮੋਰਚੇ ਦੀ ਬਣਦੇ ਸਾਰ ਹੀ ਫੂਕ ਨਿੱਕਲਣ ਲੱਗੀ

ਮਾਇਆਵਤੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਮੰਗਿਆ

ਲਖਨਊ : ਕਾਂਗਰਸ ਅਤੇ ਭਾਜਪਾ ਦੇ ਬਦਲ ਵਾਸਤੇ ਤੀਜੇ ਮੋਰਚੇ ਦਾ ਗਠਨ ਕਰ ਰਹੇ ਆਗੂਆਂ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਕੁਰਸੀ ਨੂੰ ਲੈ ਕੇ ਹੀ ਵਿਵਾਦ ਖੜਾ ਹੋ ਗਿਆ ਹੈ। ਤੀਜੇ ਮੋਰਚੇ ਦੇ ਗਠਨ ਦੇ ਐਲਾਨ ਤੋਂ ਅਗਲੇ ਦਿਨ ਹੀ ਇਸ ਅਹੁਦੇ ਨੇ ਸਮੁੱਚੇ ਗੱਠਜੋੜ ਵਿਚ ਮਤਭੇਦ ਪੈਦਾ ਕਰ ਦਿੱਤੇ ਹਨ। ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਸੈਕੂਲਰ ਦੇ ਮੁਖੀ ਐਚਡੀ ਦੇਵਗੌੜਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਆਗੂ ਨੂੰ ਉਨਾਂ ਦਾ ਗੱਠਜੋੜ ਪ੍ਰਧਾਨ ਮੰਤਰੀ ਅਹੁਦੇ ਲਈ ਪੇਸ਼ ਨਹੀਂ ਕਰੇਗਾ। ਜਦਕਿ ਤੀਜੇ ਮੋਰਚੇ ਦੇ ਗਠਨ ਮੌਕੇ ਕੀਤੀ ਰੈਲੀ ਵਿਚ ਅਪਣਾ ਪ੍ਰਤੀਨਿਧੀ ਭੇਜਣ ਵਾਲੀ ਬਹੁਜਨ ਸਮਾਜ ਪਾਰਟੀ ਨੇ ਯੂਪੀ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਐਲਾਨਣ ਦੀ ਮੰਗ ਕਰ ਦਿੱਤੀ ਹੈ। ਹਾਲਾਂਕਿ ਮਾਇਆਵਤੀ ਨੇ 15 ਮਾਰਚ ਨੂੰ ਨਵੀਂ ਦਿੱਲੀ ਸਥਿਤ ਅਪਣੇ ਨਿਵਾਸ ’ਤੇ ਖੱਬੇ ਪੱਖੀ ਆਗੂਆਂ, ਜਨਤਾ ਦਲ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਚੰਦਰਬਾਬੂ ਨਾਇਡੂ ਨੂੰ ਬੁਲਾਇਆ ਹੈ। ਇਥੇ ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਮਾਇਆਵਤੀ ਉਦੋਂ ਤੋਂ ਹੀ ਪ੍ਰਧਾਨ ਮੰਤਰੀ ਬਣਨ ਦੀ ਇਛੁਕ ਹੈ ਜਦੋਂ ਭਰੋਸੇ ਦੇ ਵੋਟ ਪੈਣ ਮੌਕੇ ਕਾਮਰੇਡ ਆਗੂਆਂ ਨੇ ਮਨਮੋਹਨ ਸਿੰਘ ਸਰਕਾਰ ਤੋਂ ਸਮਰਥਨ ਵਾਪਸੀ ਦਾ ਐਲਾਨ ਕੀਤਾ ਸੀ। ਓਧਰ ਦੇਵਗੌੜਾ ਇਸ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਕਿਨਾਰਾ ਕਰਕੇ ਅਗਲੇ ਰਾਸ਼ਟਰਪਤੀ ਬਣਨ ਦੀ ਤਾਕ ਵਿਚ ਦੱਸੇ ਜਾ ਰਹੇ ਹਨ।

‘ਸਲੱਮਡੌਗ ਮਿਲੀਨੇਅਰ’ ਵਾਲੀ ਫ੍ਰੀਡਾ ਪਿੰਟੋ ਬਣ ਸਕਦੀ ਹੈ ਜੇਮਸ ਬੌਂਡ ਦੀ ਹੀਰੋਇਨ

ਨਵੀਂ ਦਿੱਲੀ : ਔਸਕਰ ਐਵਾਰਡ ਜੇਤੂ ਫਿਲਮ ਸਲੱਮਡੌਗ ਮਿਲੀਨੇਅਰ ਦੀ ਅਦਾਕਾਰਾ ਫ੍ਰੀਡਾ ਪਿੰਟੋ ਜੇਮਸ ਬੌਂਡ ਦੀ ਅਗਲੀ ਫਿਲਮ ਵਿਚ ਅਹਿਮ ਰੋਲ ਅਦਾ ਕਰ ਸਕਦੀ ਹੈ। ਜੇਮਸ ਬੌਂਡ ਦੀ ਅਗਲੀ ਫਿਲਮ ਸਪਾਈ ਐਡਵੈਂਚਰ ਵਿਚ ਰੋਲ ਨਿਭਾਉਣ ਲਈ 24 ਸਾਲਾ ਫ੍ਰੀਡਾ ਪਿੰਟੋ ਨੂੰ ਸਕਰੀਨ ਟੈਸਟ ਵਾਸਤੇ ਬੁਲਾਇਆ ਗਿਆ ਸੀ। ਫ੍ਰੀਡਾ ਪਿੰਟੋ ਹੌਲੀਵੁਡ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਪਹਿਲੀ ਫਿਲਮ ਦੇ ਹੀ ਏਨੇ ਸਫਲ ਹੋਣ ਤੋਂ ਬਾਅਦ ਉਹ ਫਿਲਹਾਲ ਮੁੰਬਈ ਦੀ ਵਾਪਸੀ ਨਹੀਂ ਕਰਨਾ ਚਾਹੁੰਦੀ ਅਤੇ ਅਮਰੀਕਾ ਵਿਚ ਹੀ ਅਪਣੀ ਅਦਾ ਦੇ ਜਲਵੇ ਵਿਖਾਉਣਾ ਚਾਹੁੰਦੀ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸਲੱਮਡੌਗ ਮਿਲੀਨੇਅਰ ਦੇ ਡਾਇਰੈਕਟਰ ਡੇਨੀਅਲ ਬੋਇਲ ਨੂੰ ਵੀ ਜੇਮਸ ਬੌਂਡ ਦੀ ਇਸ ਫਿਲਮ ਦਾ ਨਿਰਦੇਸ਼ਨ ਕਰਨ ਦੀ ਔਫਰ ਆਈ ਸੀ।

Thursday, March 12, 2009

ਜੌਰਜ ਬੁਸ਼ ’ਤੇ ਜੁੱਤੇ ਸੁੱਟਣ ਵਾਲੇ ਇਰਾਕੀ ਪੱਤਰਕਾਰ ਨੂੰ ਤਿੰਨ ਸਾਲ ਕੈਦ

ਜੌਰਜ ਬੁਸ਼ ’ਤੇ ਜੁੱਤੇ ਸੁੱਟਣ ਵਾਲੇ ਇਰਾਕੀ ਪੱਤਰਕਾਰ ਮੁੰਤਜ਼ਰ ਅਲ ਜੈਦੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਦਸੰਬਰ ਮਹੀਨੇ ਬੁਸ਼ ਦੀ ਆਖਰੀ ਇਰਾਕ ਫੇਰੀ ਮੌਕੇ ਬਗਦਾਦ ਵਿਚ ਭਰੀ ਪ੍ਰੈਸ ਕਾਨਫਰੰਸ ਵਿਚ ਬੁਸ਼ ਨੂੰ ਦੋ ਜੱਤੇ ਵਗਾਹ ਮਾਰਨ ਵਾਲਾ ਜੈਦੀ ਭਾਵੇਂ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਬੁਸ਼ ਵਿਰੋਧੀਆਂ ਅਤੇ ਮੁਸਲਿਮ ਦੇਸ਼ਾਂ ਵਿਚ ਹੀਰੋ ਦੀ ਤਰ੍ਹਾਂ ਮਸ਼ਹੂਰ ਹੋ ਗਿਆ ਸੀ।

Wednesday, March 11, 2009

ਪਾਕਿਸਤਾਨ ’ਚ ਸਿਆਸੀ ਤਖਤਾ ਪਲਟ ਦੀ ਸੰਭਾਵਨਾ

ਦੇਰ ਰਾਤ ਨੂੰ ਜਰਦਾਰੀ ਵਾਪਸ ਪਾਕਿਸਤਾਨ ਪਹੁੰਚ ਗਏ, ਅਗਲੇ ਰਾਸ਼ਟਰਪਤੀ ਦੇ ਨਾਂ ’ਤੇ ਹੁਣੇ ਤੋਂ ਚਰਚਾ ਛਿੜੀ
ਲਾਹੌਰ : ਪਾਕਿਸਤਾਨ ਵਿਚ ਇਕ ਵਾਰ ਫਿਰ ਸਿਆਸੀ ਤਖਤਾ ਪਲਟਣ ਦੇ ਆਸਾਰ ਬਣ ਗਏ ਹਨ। ਪਾਕਿਸਤਾਨ ਦੀ ਕਮਾਨ ਮੁੜ ਤੋਂ ਪਾਕਿਸਤਾਨ ਦੇ ਸੈਨਾ ਮੁਖੀ ਦੇ ਹੱਥ ਆਉਣ ਦੀ ਸੰਭਾਵਨਾ ਹੈ ਪਰ ਲੱਗਦਾ ਹੈ ਕਿ ਇਸ ਵਾਰ ਸਿੱਧੇ ਹੀ ਸੱਤਾ ਭਾਵੇਂ ਸੈਨਾ ਮੁਖੀ ਕਿਆਨੀ ਦੇ ਹੱਥ ਹੋਵੇਗੀ, ਪਰ ਸਰਕਾਰ ਚਲਾਉਣ ਜਾਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲਾ ਮਖੌਟਾ ਕੋਈ ਹੋਰ ਹੋਵੇਗਾ। ਪਾਕਿਸਤਾਨ ਵਿਚ ਇਸ ਵੇਲੇ ਐਮਰਜੈਂਸੀ ਵਾਲੇ ਹਾਲਾਤ ਹਨ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਮੁਲਕ ਤੋਂ ਬਾਹਰ ਸਨ ਅਤੇ ਉਹ ਇਰਾਨ ਵਿਚ ਦੱਸੇ ਜਾ ਰਹੇ ਸਨ। ਵਿਰੋਧੀ ਆਗੂ ਨਵਾਜ ਸ਼ਰੀਫ ਪਾਕਿਸਤਾਨ ਵਿਚ ਇਹ ਰੌਲਾ ਪਾ ਰਹੇ ਹਨ ਕਿ ਜਰਦਾਰੀ ਦੇਸ਼ ਛੱਡ ਕੇ ਭੱਜ ਨਿਕਲੇ ਹਨ ਅਤੇ ਉਹ ਹੁਣ ਵਾਪਸ ਆਉਣ ਵਾਲੇ ਨਹੀਂ। ਇਸੇ ਦੌਰਾਨ ਦੇਸ਼ ਵਿਚ ਵੱਡੀ ਪਧਰ ’ਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਚੱਲ ਰਿਹਾ ਹੈ। ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਇਮਰਾਨ ਖਾਨ ਦੇ ਘਰ ਵੀ ਛਾਪੇਮਾਰੀ ਹੋਣ ਦੀ ਖਬਰ ਹਨ। ਪਾਕਿਸਤਾਨੀ ਟੀਵੀ ਚੈਨਲਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਕਿਸੇ ਵੀ ਸਮੇਂ ਮੁੜ ਤਖਤਾ ਪਲਟ ਹੋ ਸਕਦਾ ਹੈ। ਓਧਰ ਪਰਵੇਜ਼ ਮੁਸ਼ਰਫ ਵੀ ਪਾਕਿਸਤਾਨ ਦੀ ਸੱਤਾ ਇਕ ਵਾਰ ਫਿਰ ਸੰਭਾਲਣ ਦਾ ਸੰਕੇਤ ਦੇ ਚੁੱਕੇ ਹਨ। ਭਾਰਤ ਦੌਰੇ ਦੌਰਾਨ ਮੁਸ਼ੱਰਫ ਨੇ ਕਿਹਾ ਸੀ ਕਿ ਜੇਕਰ ਤਾਕਤਾਂ ਦੇ ਕੇ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਵੀ ਉਹ ਸੰਭਾਲਣ ਵਿਚ ਨਹੀਂ ਹਿਚਕਚਾਉਣਗੇ। ਸੰਭਾਵੀ ਰਾਸ਼ਟਰਪਤੀ ਦੇ ਰੂਪ ਵਿਚ ਪ੍ਰਧਾਨ ਮੰਤਰੀ ਗਿਲਾਨੀ ਦਾ ਨਾਂ ਵੀ ਉਭਰ ਰਿਹਾ ਹੈ।
ਬੁਧਵਾਰ ਦੇਰ ਰਾਤ ਨੂੰ ਜਰਦਾਰੀ ਵਾਪਸ ਪਾਕਿਸਤਾਨ ਪਹੁੰਚ ਗਏ, ਜਿਸ ਤੋਂ ਬਾਅਦ ਨਵੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਹੋਣ ਦੇ ਆਸਾਰ ਹਨ।

ਹੋਲਾ ਮਹੱਲਾ : ਰੰਗਾਂ ਦੇ ਤਿਓਹਾਰ ’ਚ ਸਿਆਸੀ ਦਲਾਂ ਨੇ ਚਿੱਕੜ ਸੁੱਟਿਆ

ਆਨੰਦਪੁਰ ਸਾਹਿਬ : ਸਿੱਖ ਪੰਥ ਦੀ ਚੜਦੀ ਕਲਾ ਦੇ ਪ੍ਰਤੀਕ ਹੋਲਾ-ਮਹੱਲਾ ਦਾ ਤਿਉਹਾਰ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂਆਂ ਨੇ ਜਿੱਥੇ ਪਵਿੱਤਰ ਸਰੋਵਰਾਂ ਵਿਚ ਇਸ਼ਨਾਨ ਕੀਤੇ ਉਥੇ ਤਖਤ ਸ਼੍ਰੀ ਕੇਸਗੜ ਸਾਹਿਬ ਸਣੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਆਮ ਵਾਂਗ ਇਸ ਵਾਰ ਵੀ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ, ਕਾਂਗਰਸ, ਅਕਾਲੀ ਦਲ ਪੰਚ ਪ੍ਰਧਾਨੀ, ਅਕਾਲੀ ਦਲ ਮਾਨ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਕਰਕੇ ਇੱਕ-ਦੂਜੇ ਨੂੰ ਰਗੜੇ ਲਗਾਏ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਆਯੋਜਿਤ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਰੂਣ ਹੱਤਿਆ ਤੇ ਪਤਿਤਪੁਣਾ ਸਿੱਖ ਪੰਥ ਤੇ ਸਮਾਜ ਲਈ ਇੱਕ ਵੱਡਾ ਖਤਰਾ ਹੈ। ਮੁੱਖ ਮੰਤਰੀ ਨੇ ਭਰੂਣ ਹ੍ਯੱਤਿਆ ਨੂੰ ਗੰਭੀਰ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਭਰੂਣ ਹੱ੍ਯਤਿਆ ਨਾਲ ਸਬੰਧਤ ਕੇਸ ਧਿਆਨ ਵਿੱਚ ਲਿਆਂਦਾ ਹੈ ਤਾਂ ਉਹ ਉਸ ਖਿਲਾਫ਼ ਸਖ਼ਤ ਕਰਨਗੇ। ਅਪੀਲ ਕੀਤੀ ਕਿ ਅਜਿਹੇ ਪਰਿਵਾਰਾਂ ਦਾ ਸਮਾਜਕ ਬਾਈਕਾਟ ਵੀ ਕੀਤਾ ਜਾਵੇ। ਕਾਂਗਰਸ ਪਾਰਟੀ ਨੂੰ ਵਿਕਾਸ ਵਿਰੋਧੀ ਕਰਾਰ ਦਿੰਿਦਆਂ ਕਿਹਾ ਕਿ ਇਸਦੇ ਆਗੂ ਮੌਜ ਮਸਤੀ ਕਰਨ ਵਿੱਚ ਲੱਗੇ ਹੋਏ ਹਨ। ਕਿਹਾ ਕਿ ਪਿਛਲੇ ਮੁੱਖ ਮੰਤਰੀ ਲੋਕਾਂ ਨੂੰ ਤਾਂ ਕੀ ਆਪਣੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਆਪਣਾ ਸਮੁੱਚਾ ਜੀਵਨ ਸਿੱਖ ਪੰਥ ਲਈ ਲੇਖਾ ਲਗਾ ਦਿੱਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਿਆਸੀ ਕਾਨਫਰੰਸ ਦੌਰਾਨ ਪੰਜਾਬ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫ਼ਿਰ ਨਦਾਰਦ ਰਹੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਨੰਦਪੁਰ ਸਾਹਿਬ ਸਮੇਤ ਪੰਜਾਬ ਦੇ ਕਈ ਧਾਰਮਿਕ ਸਥਾਨਾਂ ਨੂੰ ਕਰੋੜਾਂ ਰੁਪਏ ਮੁਹੱਈਆ ਕਰਵਾ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ ਹੈ। ਅਕਾਲੀ-ਭਾਜਪਾ ਸਰਕਾਰ ’ਤੇ ਦੋਸ਼ ਲਗਾਇਆ ਕਿ ਇਹ ਸਰਕਾਰ ਅਫ਼ਸਰਾਂ ਤੋਂ ਗਲਤ ਕੰਮ ਕਰਵਾ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਪੰਥ ਦੀ ਜਿੱਤ ਬੈਨਰ ਹੇਠ ਆਯੋਜਿਤ ਕੀਤੇ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ•ਾਂ ਵਿੱਚ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਤਾਕਤ ਹੈ।
ਰਾਜਿੰਦਰ ਕੌਰ ਭੱਠਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਕਿਹੜੇ ਖਾਲਸਾ ਪੰਥ ਦੀ ਗੱਲਾਂ ਕਰਦੇ ਹਨ ਜਦੋਂ ਕਿ ਅਸਲੀ ਖਾਲਸਾ ਤਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਦਿਲ ਵਿੱਚ ਹਰ ਵੇਲੇ ਪੰਜਾਬ ਰਹਿੰਦਾ ਹੈ। ਅਕਾਲੀ ਤਾਂ ਪੰਥ ਦੇ ਗੱਦਾਰ ਹਨ ਕਿਉਂਕਿ ਉਨੇ ਹੀ ਕਿਸੇ ਵੇਲੇ ਵਿਧਾਨ ਸਭਾ ਦੇ ਸਪੀਕਰ ਦੀ ਪੱਗ ਲਾਹੀ ਸੀ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਅਕਾਲੀ ਸਰਕਾਰ ਪਰਿਵਾਰਵਾਦ ’ਚ ਉਲਝ ਗਈ ਹੈ।
ਸਿਮਰਨਜੀਤ ਸਿੰਘ ਮਾਨ ਨੇ ਹੋਲਾ-ਮਹੱਲਾ ਮੌਕੇ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਖੁਦਗਰਜ਼ ਨੀਤੀਆਂ ਨੇ ਸਿੱਖ ਪੰਥ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਅੱਜ ਪੰਜਾਬ ਦੀ ਸੱਤਾ ’ਤੇ ਅਕਾਲੀ-ਭਾਜਪਾ ਦਾ ਨਹੀਂ ਬਾਦਲ ਪਰਿਵਾਰ ਦਾ ਕਬਜ਼ਾ ਹੈ। ਦੋਸ਼ ਲਗਾਇਆ ਕਿ ਇਹ ਸਰਕਾਰ ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੇ ਮਨੁੱਖਤਾ ਪੱਖੀ ਸਿਧਾਂਤਾਂ ਤੇ ਨਿਯਮਾਂ ਨੂੰ ਖ਼ਤਮ ਕਰਨ ’ਤੇ ਲੱਗੀ ਹੋਈ ਹੈ।ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਕੀਤੀ ਗਈ ਪੰਥਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਚੇਅਰਮੈਨ ਭਾਈ ਦਲਜੀਤ ਸਿੰਘ ਬਿਟੂ ਤੇ ਸਕਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਕੇਂਦਰੀ ਡੇਰੇ ਸਲਾਬਤਪੁਰੇ ਦੀ ਤਾਲਾਬੰਦੀ ਲਈ ਪੰਥ ਵਲੋਂ 22 ਮਾਰਚ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ਹੀਦੀ ਜਥੇ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਹਰ ਪੰਥ ਦਰਦੀ ਨੂੰ ਇਸ ਮੌਕੇ ਪੁਜਣ ਦੀ ਅਪੀਲ ਕੀਤੀ ਹੈ।

ਤੇ ਹੁਣ ਹਰਭਜਨ ਮਾਨ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ?

ਬਿਨਾ ਸਿਰ ਢਕੇ ਸਿਰੋਪਾਓ ਭੇਟ ਕਰਨ ਦਾ ਪੰਥਕ ਵਿਵਾਦ ਉਠਣ ਦੀ ਸੰਭਾਵਨਾ
ਬਠਿੰਡਾ: ਮਸ਼ਹੂਰ ਪੰਜਾਬੀ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ? ਚਰਚਾਵਾਂ ਤਾਂ ਕੁਝ ਅਜਿਹੀਆਂ ਹੀ ਚੱਲ ਰਹੀਆਂ ਸਨ। ਜਦੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਹਰਭਜਨ ਮਾਨ ਨੂੰ ਪਿੰਡ ਪਹੁੰਚ ਕੇ ਸਿਰੋਪਾਓ ਭੇਟ ਕੀਤਾ ਤਾਂ ਚੱਲ ਰਹੀਆਂ ਚਰਚਾਵਾਂ ਨੂੰ ਹੋਰ ਵੀ ਬਲ ਮਿਲਿਆ। ਹਾਲਾਂਕਿ ਹਰਭਜਨ ਮਾਨ ਨੇ ਕਿਸੇ ਵੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਫਿਲਹਾਲ ਇਨਕਾਰ ਕੀਤਾ ਹੈ। ਹਰਸਿਮਰਤ ਕੌਰ ਬਾਦਲ ਸ਼ੁੱਕਰਵਾਰ ਨੂੰ ਖੇਮੂਆਣਾ ਪਿੰਡ ਵਿਚ ਹਰਭਜਨ ਮਾਨ ਦੇ ਘਰ ਪਹੁੰਚੀ। ਚਾਹ ਪਾਣੀ ਪੀਣ ਦੇ ਨਾਲ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਹਰਭਜਨ ਮਾਨ ਨੂੰ ਸਿਰੋਪਾਓ ਭੇਟ ਕੀਤਾ।
ਮੀਡੀਆ ਅਤੇ ਸਿਆਸੀ ਖੇਮਿਆਂ ਵਿਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਓਮ ਪ੍ਰਕਾਸ਼ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਰਭਜਨ ਮਾਨ ਅਤੇ ਉਨ•ਾਂ ਦੇ ਪਰਿਵਾਰ ਨੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਹਰਭਜਨ ਮਾਨ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਬਠਿੰਡਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਵਿਚ ਕਰਵਾਏ ਇਕ ਸਮਾਰੋਹ ਵਿਚ ਹਰਭਜਨ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਸਾਡੇ ਘਰ ਆਈ ਸੀ ਅਤੇ ਅਸੀਂ ਰਸਮਾਂ ਰਿਵਾਜ਼ਾਂ ਨਾਲ ਸਵਾਗਤ ਕੀਤਾ। ਸ. ਮਾਨ ਨੇ ਕਿਹਾ ਕਿ ਲੋਕ ਮੇਰੇ ਗੀਤਾਂ ਨੂੰ ਪਸੰਦ ਕਰਦੇ ਹਨ ਅਤੇ ਮਿਲਣ ਲਈ ਆਉਂਦੇ ਰਹਿੰਦੇ ਹਨ। ਸਾਰਿਆਂ ਨਾਲ ਚੰਗੇ ਸਬੰਧ ਹਨ, ਸੋ ਇਸ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਬਿਨਾ ਸਿਰ ਢਕੇ ਪਤਿਤ ਸਿੱਖ ਨੂੰ ਸਿਰੋਪਾਓ, ਕਿੱਥੇ ਗਈ ਮਰਿਆਦਾ?

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਰਾਣੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਹੁਟੀ ਬੀਬੀ ਹਰਸਿਮਰਤ ਕੌਰ ਵੱਲੋਂ ਭਰੂਣ ਹੱਤਿਆ, ਰੁੱਖ ਲਾਉਣ, ਨਸ਼ਿਆਂ ਨੂੰ ਨਕੇਲ ਪਾਉਣ ਬਾਰੇ ਦਿੱਤੇ ਜਾ ਰਹੇ ਬਿਆਨਾਂ ਦਾ ਬੜੀ ਫੁਰਤੀ ਨਾਲ ਨੋਟਿਸ ਲੈਣ ਵਾਲੇ ਸਿੰਘ ਸਾਹਿਬਾਨ ਕੀ ਹੁਣ ਬੀਬੀ ਹਰਸਿਮਰਤ ਕੌਰ ਵੱਲੋਂ ਪੰਥਕ ਮਰਿਆਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਵੀ ਨੋਟਿਸ ਲੈਣਗੇ?, ਸਵਾਲ ਭਾਵੇਂ ਗੰਭੀਰ ਹੈ, ਪਰ ਲੱਗਦਾ ਨਹੀਂ ਕਿ ਇੰਝ ਹੋਵੇਗਾ। ਸਿੱਖ ਪਰਿਵਾਰ ’ਚ ਜਨਮੇ ਹਰਭਜਨ ਸਿੰਘ ਮਾਨ ਨੂੰ ਬੀਬੀ ਹਰਸਿਮਰਤ ਕੌਰ ਨੇ ਜਦੋਂ ਘਰ ਜਾ ਕੇ ਸਨਮਾਨ ਸਹਿਤ ਸਿਰੋਪਾਓ ਭੇਟ ਕੀਤਾ ਤਾਂ ਹਰਭਜਨ ਮਾਨ ਦਾ ਸਿਰ ਵੀ ਢਕਿਆ ਹੋਇਆ ਨਹੀਂ ਸੀ। ਉਂਝ ਮਰਿਆਦਾ ਤਹਿਤ ਕਿਸੇ ਪਤਿਤ ਸਿੱਖ ਨੂੰ ਸਿਰੋਪਾਓ ਭੇਟ ਕਰਨਾ ਹੀ ਬੱਜਰ ਗਲਤੀ ਮੰਨੀ ਜਾਂਦੀ ਹੈ।

ਆਮਿਰ ਖ਼ਾਨ ਸਰਦਾਰ ਦੀ ਭੂਮਿਕਾ ਵਿਚ !

‘ਸਿੰਘ ਇਜ਼ ਕਿੰਗ’ ਫ਼ਿਲਮ ਵਿਚ ਸਿੱਖ ਨੌਜਵਾਨ ਦੀ ਭੂਮਿਕਾ ਨਿਭਾਅ ਕੇ ਸਿੱਖਾਂ ਪ੍ਰਤੀ ਬਾਲੀਵੁੱਡ ਵਿਚ ਇਕ ਖ਼ਾਸ ਆਕਰਸ਼ਣ ਪੈਦਾ ਕਰਨ ਵਾਲੇ ਅਕਸ਼ੈ ਕੁਮਾਰ ਤੋਂ ਬਾਅਦ ਬਾਲੀਵੁੱਡ ਦੇ ਚੋਟੀ ਦੇ ਸਿਤਾਰਿਆਂ ਵਿਚ ਸਿੱਖ ਦੀ ਭੂਮਿਕਾ ਨਿਭਾਉਣ ਦੀ ਦੌੜ ਲੱਗ ਗਈ ਹੈ। ਹੁਣ ਵਾਰੀ ਹੈ ਆਮਿਰ ਖ਼ਾਨ ਦੀ, ਜੋ ਕਿ ਟਾਟਾ ਕੰਪਨੀ ਦੇ ਸਕਾਈ ਕੇਬਲ ਨੈਟਵਰਕ ਦੀ ਮਸ਼ਹੂਰੀ ਲਈ ਬਣ ਰਹੀ ਇਕ ‘ਮਸ਼ਹੂਰੀ’ ਵਿਚ ਇਕ 60 ਸਾਲਾ ਸਿੱਖ ਸਰਦਾਰ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਆਮਿਰ ਖ਼ਾਨ ਹਾਲਾਂਕਿ ‘ਰੰਗ ਦੇ ਬਸੰਤੀ’ ’ਚ ਇਕ ਪੰਜਾਬੀ ਨੌਜਵਾਨ ਦੀ ਭੂਮਿਕਾ ਨਿਭਾਅ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਉਹ ਇਕ ਸਿੱਖ ਸਰਦਾਰ ਬਣੇ ਹਨ। ਆਪਣੀ ਹਰ ਭੂਮਿਕਾ ਦੇ ਹਿਸਾਬ ਨਾਲ ਆਪਣੀ ਦਿੱਖ ’ਤੇ ਹਮੇਸ਼ਾ ਤੋਂ ਹੀ ਧਿਆਨ ਦੇਣ ਲਈ ਮੰਨੇ ਜਾਂਦੇ ਆਮਿਰ ਖ਼ਾਨ ਨੇ ਸਦਾ ਵਾਂਗ ਆਪਣੀ ਵੱਡੀ ਉਮਰ ਦੇ ਸਰਦਾਰ ਵਜੋਂ ਦਿੱਖ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ 60 ਸਾਲ ਦੇ ਸਿੱਖ ਵਜੋਂ ਦਿੱਖ ਇੰਨੀ ਸਹਿਜ, ਸੁਭਾਵਕ ਅਤੇ ਅਸਲ ਜਾਪਦੀ ਹੈ ਕਿ ਦੇਖਣ ਵਾਲਾ ਹਰ ਵਿਅਕਤੀ ਹੈਰਾਨ ਹੀ ਰਹਿ ਜਾਏਗਾ। ਹਾਲਾਂਕਿ ਕਬੀਰ ਬੇਦੀ, ਅਮਿਤਾਭ ਬੱਚਨ, ਸੰਨੀ ਦਿਉਲ, ਅਜੇ ਦੇਵਗਨ, ਰਾਜ ਬੱਬਰ, ਅਮਰੀਸ਼ ਪੁਰੀ ਆਦਿ ਆਪਣੀਆਂ ਫ਼ਿਲਮਾਂ ਵਿਚ ਸਿੱਖ ਦੀ ਭੂਮਿਕਾ ਨਿਭਾਅ ਚੁੱਕੇ ਸਨ। ਇਸ ਮਗਰੋਂ ਸਲਮਾਨ ਖ਼ਾਨ ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਸਿੱਖ ਦੀ ਭੂਮਿਕਾ ਵਿਚ ਆਉਣ ਦੀ ਦਿਲਚਸਪੀ ਵਿਖਾਈ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਨਗੇ ਐਸਜੀਪੀਸੀ ਦੇ ਮੈਂਬਰ

ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜਾਰੀ ਕੀਤੇ ਹੁਕਮ,
ਵਿਕਾਸ ਦੇ ਕੰਮ ਦੱਸਣਗੇ ਅਤੇ ਕਾਂਗਰਸ ਦਾ ਭਾਂਡਾ ਭੰਨਣਗੇ

ਪਟਿਆਲਾ : ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਐਸਜੀਪੀਸੀ ਮੈਂਬਰਾਂ ਨੂੰ ਆਪਣੇ ਆਪਣੇ ਚੋਣ ਖੇਤਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਨਾਲ ਮਿਲ ਕੇ ਪ੍ਰਚਾਰ ਕਰਨ ਲਈ ਕਿਹਾ ਹੈ। ਐਤਵਾਰ ਨੂੰ ਜਾਰੀ ਕੀਤੇ ਹੁਕਮਾਂ ਵਿਚ ਐਸਜੀਪੀਸੀ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵੱਲੋਂ ਸ਼ੁਰੂ ਕੀਤੀਆਂ ਗਈਆਂ ਵਿਕਾਸ ਯੋਜਨਾਵਾਂ ’ਤੇ ਆਪਣਾ ਧਿਆਨ ਕੇਂਦਰਤ ਕਰਨ। ਨਾਲ ਹੀ ਚੋਣ ਪ੍ਰਚਾਰ ਦੌਰਾਨ ਇਹ ਵੀ ਖੁਲਾਸਾ ਕਰਨ ਲਈ ਕਿਹਾ ਹੈ ਕਿ ਕਿਵੇਂ ਕਾਂਗਰਸ ਪੰਜਾਬ ਅਤੇ ਸਿੱਖਾਂ ਦੇ ਖਿਲਾਫ ਕੰਮ ਕਰ ਰਹੀ ਹੈ। ਕਿਹਾ ਕਿ ਐਸਜੀਪੀਸੀ ਸੰਸਥਾ ਦੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਨਹੀਂ ਕਰ ਰਹੀ। ਜੋ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਜਿੱਤੇ ਹਨ, ਉਨ•ਾਂ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਨ ਲਈ ਕਿਹਾ ਹੈ। ਮੱਕੜ ਨੇ ਕਿਹਾ ਕਿ ਧਰਮ ਅਤੇ ਰਾਜਨੀਤੀ ਨੂੰ ਮਿਲਾਉਣ ਦੀ ਕੋਈ ਗੱਲ ਨਹੀਂ ਹੈ। ਕਿਹਾ ਕਿ ਐਸਜੀਪੀਸੀ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿਚ ਪ੍ਰਚਾਰ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮਰਥਨ ਵਿਚ ਪ੍ਰ੍ਰਚਾਰ ਕਰਨ ਲਈ ਜਲਦੀ ਹੀ ਸਮਾਂ ਸਾਰਣੀ ਵੀ ਜਾਰੀ ਕਰ ਦਿੱਤੀ ਜਾਵੇਗੀ। ਕਾਂਗਰਸ ਛੋਟੀਆਂ ਛੋਟੀਆਂ ਗੱਲਾਂ ’ਤੇ ਸਿੱਖਾਂ ਨੂੰ ਵੰਡਦੀ ਰਹਿੰਦੀ ਹੈ। ਇਹ ਗੱਲ ਵੋਟਰਾਂ ਸਾਹਮਣੇ ਰੱਖੀ ਜਾਵੇਗੀ। ਜਿਸ ਤਰ•ਾਂ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲੇ ਨੂੰ ਉਛਾਲਿਆ ਹੈ, ਉਸ ਤੋਂ ਵੀ ਵੋਟਰਾਂ ਨੂੁੰ ਜਾਣੂ ਕਰਵਾਇਆ ਜਾਵੇਗਾ।

Saturday, March 7, 2009

ਭਾਰਤ-ਨਿਊਜ਼ੀਲੈਂਡ ਕ੍ਰਿਕਟ ਲੜੀ

ਭਾਰਤ ਨੇ ਦੂਸਰੇ ਮੈਚ ਵਿਚ ਵੀ ਕੀਵੀਆਂ ਨੂੰ ਹਰਾਇਆ
ਸਚਿਨ ਤੇਂਦੂਲਕਰ ਦੀ ਸ਼ਾਨਦਾਰ ਪਾਰੀ
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੀ ਜਾ ਰਹੀ ਇਕਰੋਜਾ ਲੜੀ ਦੇ ਤੀਜੇ ਮੈਚ ਵਿਚ ਭਾਰਤ ਤੋਂ ਜਿੱਤ ਦੇ ਲਈ ਮਿਲੇ 393 ਰਨਾਂ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ ਨੇ 334 ਰਨਾਂ ’ਤੇ ਹੀ ਗੋਡੇ ਟੇਕ ਦਿੱਤੇ। ਇਸ ਤਰਾਂ ਭਾਰਤ ਨੇ ਇਹ ਮੈਚ 58 ਰਨਾਂ ਨਾਲ ਜਿੱਤ ਲਿਆ। ਸੀਰੀਜ਼ ਵਿਚ ਭਾਰਤ 2-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਦੇ ਨਾਬਾਦ 163 ਰਨਾਂ ਦੀ ਬਦੌਲਤ ਭਾਰਤੀ ਟੀਮ ਨੇ 4 ਵਿਕੇਟ ਦੇ ਨੁਕਸਾਨ ’ਤੇ 392 ਰਨ ਬਣਾਏ। ਸਚਿਨ ਦੀ ਸ਼ਾਨਦਾਰ 163 ਰਨਾਂ ਦੀ ਪਾਰੀ ਦੇ ਬਾਦ ਯੁਵਰਾਜ 87 ਅਤੇ ਧੋਨੀ 68 ਨੇ ਵੀ ਅਰਧ ਸੈਂਕੜੇ ਲਾਏ। ਕ੍ਰਾਈਸਟ ਚਰਚ ਵਿਚ ਐਮਆਈ ਸਟੇਡੀਅਮ ਵਿਚ ਨਿਊਜ਼ੀਲੈਂਡ ਦੇ ਕਪਤਾਨ ਡੇਨੀਅਲ ਵਿਟੋਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

Friday, March 6, 2009

ਸਰਕਾਰ ਦੀ ਨਾ ਨੁੱਕਰ ਦੇ ਬਾਅਦ ਇੰਡੀਅਨ ਕ੍ਰਿਕਟ ਲੀਗ ਨੂੰ ਮਿਲੀ ਹਰੀ ਝੰਡੀ

ਪਰ ਚੋਣਾਂ ਵਾਲੇ ਦਿਨ ਨਹੀਂ ਹੋਣਗੇ ਮੈਚ

ਮੁੰਬਈ : ਬਿਆਨਬਾਜ਼ੀ ਅਤੇ ਅੜਚਨਾਂ ਦੇ ਬਾਅਦ ਹੁਣ ਸਾਫ ਹੋ ਗਿਆ ਹੈ ਕਿ ਭਾਰਤ ਵਿਚ ਖੇਡੇ ਜਾਣ ਵਾਲੀ ਇੰਡੀਅਨ ਕ੍ਰਿਕਟ ਲੀਗ (ਆਈਪੀਐਲ) ਮੁਕਾਬਲੇ ਚੋਣ ਮਹਾਂਕੁੰਭ ਦੇ ਬਾਵਜੂਦ ਹੋਣਗੇ। ਆਈਪੀਐਲ ਦੀਆਂ ਤਰੀਕਾਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ ਅਤੇ ਹੁਣ ਮੈਚ ਚੋਣਾਂ ਦੀਆਂ ਤਰੀਕਾਂ ਵਾਲੇ ਦਿਨ ਨਹੀਂ ਹੋਣਗੇ। ਆਈਪੀਐਲ ਦੇ ਕਮਿਸ਼ਨਰ ਲਲਿਤ ਮੋਦੀ ਨੇ ਐਲਾਨ ਕੀਤਾ ਹੈ ਕਿ ਚੋਣ ਅਤੇ ਵੋਟਾਂ ਪੈਣ ਦੇ ਦਿਨ ਕੋਈ ਵੀ ਮੈਚ ਨਹੀਂ ਖੇਡਿਆ ਜਾਵੇਗਾ। ਮੋਦੀ ਨੇ ਕਿਹਾ ਕਿ ਮੈਚਾਂ ਦੀ ਸੂਚੀ ਵਿਚ 14 ਸ਼ਹਿਰ ਪਹਿਲਾਂ ਤੋਂ ਹੀ ਸ਼ਾਮਲ ਹਨ ਅਤੇ 8 ਸ਼ਹਿਰ ਹੋਰ ਇਨਾਂ ਵਿਚ ਸ਼ਾਮਲ ਕੀਤੇ ਜਾਣਗੇ।ਗੌਰਤਲਬ ਹੈ ਕਿ ਆਈਪੀਐਲ ਦੀ ਸ਼ੁਰੂਆਤ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ ਲੋਕਸਭਾ ਚੋਣਾਂ ਦੇ ਤਹਿਤ ਪਹਿਲੇ ਪੜਾਅ ਦੀਆਂ ਵੋਟਾਂ 16 ਅਪ੍ਰੈਲ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 17 ਮਈ ਨੂੰ ਆਉਣਗੇ ਜਦਕਿ ਲੀਗ ਦਾ ਫਾਈਨਲ ਮੁਕਾਬਲਾ 24 ਮਈ ਨੂੰ ਖੇਡਿਆ ਜਾਵੇਗਾ।

ਕਿਸੇ ਪਾਰਟੀ ਦਾ ਪ੍ਰਚਾਰ ਨਹੀਂ ਕਰਾਂਗਾ : ਅਮਿਤਾਬ ਬਚਨ

ਮੁੰਬਈ: ਭਾਰਤੀ ਫਿਲਮਾਂ ਦੇ ਸੁਪਰਸਟਾਰ ਇਸ ਵਾਰ ਦੇਸ਼ ਵਿਚ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ ਵਿਚ ਸਟਾਰ ਪ੍ਰਚਾਰਕ ਨਹੀਂ ਹੋਣਗੇ। ਅਮਿਤਾਬ ਨੇ ਸ਼ੁਕਰਵਾਰ ਨੂੰ ਸਪੱਸ਼ਟ ਕੀਤਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਉਹ ਕਿਸੇ ਵੀ ਪਾਰਟੀ ਦਾ ਪ੍ਰਚਾਰ ਨਹੀਂ ਕਰਨਗੇ। ਸ਼੍ਰੀ ਬਚਨ ਮੁੰਬਈ ਵਿਚ ਇੰਟਰਨੈਸ਼ਨਲ ਇੰਡੀਅਨ ਫਿਲਮ ਅਕਾਦਮੀ ਪੁਰਸਕਾਰਾਂ ਦੇ ਲਈ ਅਪਣੀ ਵੋਟ ਪਾਉਣ ਵਾਸਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਜ਼ਿਕਰਯੋਗ ਹੈ ਕਿ ਮੀਡੀਆ ਦੇ ਇਕ ਹਿੱਸੇ ਵਿਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼੍ਰੀ ਬਚਨ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ, ਜਿਸਦੇ ਸਕੱਤਰ ਜਨਰਲ ਅਮਰ ਸਿੰਘ ਹਨ ਤੇ ਬਚਨ ਪਰਿਵਾਰ ਦੇ ਪੱਕੇ ਮਿੱਤਰ ਹਨ, ਦੇ ਲਈ ਪ੍ਰਚਾਰ ਕਰ ਸਕਦੇ ਹਨ। ਸ਼੍ਰੀ ਬਚਨ ਨੇ ਕਿਹਾ ਕਿ ਉਹ ਰਾਜਨੀਤੀ ਵਿਚ ਨਹੀਂ ਹਨ, ਇਸ ਲਈ ਉਹ ਕਿਸੇ ਵੀ ਪਾਰਟੀ ਲਈ ਪ੍ਰਚਾਰ ਨਹੀਂ ਕਰਨਗੇ।

Thursday, March 5, 2009

ਫਿਕਸ ਸੀ ਸ਼੍ਰੀਲੰਕਾ ਟੀਮ ‘ਤੇ ਅੱਤਵਾਦੀ ਹਮਲਾ ?

ਸ਼੍ਰੀਲੰਕਾ ਦੀ ਕ੍ਰਿਕਟ ਟੀਮ ‘ਤੇ ਲਾਹੌਰ ‘ਚ ਅੱਤਵਾਦੀ ਹਮਲਾ

ਲਾਹੌਰ : ਮੰਗਲਵਾਰ ਨੂੰ ਸ਼੍ਰੀਲੰਕਾ ਦੀ ਕ੍ਰਿਕਟ ਟੀਮ ‘ਤੇ ਲਾਹੌਰ ਵਿਚ ਅੱਤਵਾਦੀ ਹਮਲਾ ਹਮਲਾ ਹੋਇਆ ਜਿਸ ਵਿਚ ਟੀਮ ਦੇ 6 ਖਿਡਾਰੀ ਜ਼ਖਮੀਂ ਹੋ ਗਏ ਜਦਕਿ ਉਨਾਂ ਦੀ ਸੁਰੱਖਿਆ ਵਿਚ ਤਾਇਨਾਤ 5 ਕਮਾਂਡੋ ਮਾਰੇ ਗਏ। ਦੁਨੀਆਂ ਇਸ ਹਮਲੇ ਦੀ ਖਬਰ ਸੁਣ ਕੇ ਹੈਰਾਨ ਹੈ। ਹਮਲਾਵਰਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ, ਉਸਨੂੰ ਮੁੰਬਈ ਹਮਲੇ ਨਾਲ ਮਿਲਾ ਕੇ ਵੀ ਵੇਖਿਆ ਜਾ ਰਿਹਾ ਹੈ। ਪਾਕਿਸਤਾਨ ਦੀ ਹੁਕਮਰਾਨ ਧਿਰ ਨੇ ਸ਼੍ਰੀਲੰਕਾ ਤੋਂ ਇਸ ਹਮਲੇ ਦੌਰਾਨ ਸੁਰੱਖਿਆ ਖਾਮੀਆਂ ਦੀ ਭਾਵੇਂ ਮੁਆਫੀ ਮੰਗ ਲਈ ਹੈ ਪਰ ਜਿਸ ਤਰਾਂ ਬੇਖੌਫ 12 ਹਮਲਾਵਰ ਆਏ ਅਤੇ ਬਿਲਕੁਲ ਤੰਦਰੁਸਤ ਹੀ ਗਾਇਬ ਹੋ ਗਏ, ਇਸ ਗੱਲ ਤੋਂ ਵੀ ਦੁਨੀਆ ਭਰ ਵਿਚ ਹੈਰਾਨੀ ਪਾਈ ਜਾ ਰਹੀ ਹੈ। ਘਟਨਾ ਦੇ 15 ਮਿੰਟ ਮਗਰੋਂ ਦੇ ਸੀਸੀਟੀਵੀ ਵੀਡਿਓ ਵਿਚ ਇਹ ਦਹਿਸ਼ਤਗਰਦ ਏਕੇ 47 ਚੁੱਕੀ ਖੁੱਲੇਆਮ ਬਾਜ਼ਾਰਾਂ ਚੋਂ ਲੰਘਦੇ ਵਿਖਾਈ ਦੇ ਰਹੇ ਹਨ, ਜਿਵੇਂ ਕੁਝ ਹੋਇਆ ਹੀ ਨਹੀਂ ਅਤੇ ਉਨਾਂ ਨਾਲ ਲੋਕ ਇਓਂ ਲੰਘ ਰਹੇ ਵਿਖਾਈ ਦਿੰਦੇ ਹਨ ਜਿਵੇਂ ਉਹ ਕੋਈ ਖਿਡਾਉਣੇ ਚੁੱਕੀ ਜਾ ਰਹੇ ਹੋਣ। ਪਾਕਿਸਤਾਨ ਦੇ ਕੁਝ ਆਗੂ ਇਹ ਵੀ ਸੱਕ ਜਾਹਰ ਕਰ ਰਹੇ ਹਨ ਕਿ ਬਦਲੇ ਤਹਿਤ ਭਾਰਤ ਨੇ ਇਹ ਹਮਲਾ ਕਰਵਾਇਆ ਹੋØਇਆ ਹੋ ਸਕਦਾ ਹੈ, ਪਰ ਜਿਸ ਤਰਾਂ ਦਹਿਸ਼ਤਗਰਦ ਬਚ ਨਿੱਕਲੇ ਅਤੇ ਖੁਲੇਆਮ ਬਾਜ਼ਾਰਾਂ ਵਿਚੋਂ ਭੱਜ ਨਿੱਕਲੇ, ਉਸ ਤੋਂ ਮੀਡੀਆ ਇਹ ਵੀ ਸ਼ੱਕ ਜਾਹਰ ਕਰ ਰਿਹਾ ਹੈ ਕਿ ਇਸ ਹਮਲੇ ਵਿਚ ਪਾਕਿਸਤਾਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੀ ਸ਼ਮੂਲੀਅਤ ਹੋ ਸਕਦੀ ਹੈ ਕਿਉਂਕਿ ਹਮਲਾਵਰਾਂ ਨੂੰ ਫੜਣ ਅਤੇ ਮਾਰਨ ਲਈ ਕੋਈ ਅਹਿਮ ਹਰਕਤ ਨਹੀਂ ਵਿਖਾਈ ਗਈ।ਹਮਲੇ ਵਿਚ ਬਚੇ ਸ਼੍ਰੀਲੰਕਾ ਦੇ ਖਿਡਾਰੀ ਇਹ ਕਹਿ ਰਹੇ ਹਨ ਕਿ ਉਥੇ ਉਨਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ ਬਲਕਿ ਉਹ ਖੁਸ਼ਨਸੀਬੀ ਨਾਲ ਬਚ ਕੇ ਆਏ ਹਨ। ਗਧਾਰੀ ਦੇ ਸਟੇਡੀਅਮ ਦੇ ਕੋਲ ਸ਼੍ਰੀਲੰਕਾ ਦੀ ਟੀਮ ਟੈਸਟ ਮੈਚ ਖੇਡਣ ਲਈ ਇਕ ਬੱਸ ਵਿਚ ਸਵਾਰ ਹੋ ਕੇ ਜਾ ਰਹੀ ਸੀ ਜਿਸ ‘ਤੇ ਮੋਟਰਸਾਈਕਲ ‘ਤੇ ਆਏ ਨੌਜਵਾਨ ਹਮਲਾਵਰਾਂ ਨੇ ਅੰਧਾਧੁੰਦ ਗੋਲੀਆਂ ਚਲਾਈਆਂ। ਜਾਣਕਾਰੀ ਮੁਤਾਬਕ 12 ਹਮਲਾਵਰ ਪੂਰੀ ਤਿਆਰੀ ਵਿਚ ਆਏ ਸਨ। ਉਹ ਏਕੇ 47 ਅਤੇ ਰਾਕੇਟ ਲਾਂਚਰ ਨਾਲ ਲੈਸ ਸਨ। ਹਮਲਾਵਰਾਂ ਨੇ ਬੁਲੇਟ ਪਰੂਫ ਜਾਕੇਟਾਂ ਅਤੇ ਮਾਸਕ ਪਹਿਣੇ ਹੋਏ ਸਨ ਜਦਕਿ ਸ਼੍ਰੀਲੰਕਾ ਟੀਮ ਬੁਲੇਟ ਪਰੂਫ ਨਹੀਂ ਸੀ। ਬਚਾਅ ਵਿਚ ਜੁਟੇ ਕਮਾਂਡੋਆਂ ਨੇ ਹਮਲਾਵਰਾਂ ਵੱਲ ਨਿਸ਼ਾਨਾ ਬਣਾਇਆ। ਹਮਲਾਵਰ ਭਾਵੇਂ ਬਚ ਨਿਕਲੇ ਪਰ ਉਹ ਇਸ ਦੌਰਾਨ ਪੰਜ ਕਮਾਂਡੋਆਂ ਨੂੰ ਗੋਲੀਆਂ ਨਾਲ ਮਾਰ ਗਏ। ਜਿਹੜੇ ਖਿਡਾਰੀ ਜ਼ਖਮੀਂ ਹੋਏ ਹਨ ਉਨਾਂ ਵਿਚ ਕਪਤਾਨ ਮਾਹੇਲਾ ਜੈਵਰਧਨੇ, ਥਰੰਗਾ, ਅਜੰਤਾ ਮੇਂਡਿਸ, ਸਮਰਵੀਰਾ, ਸੰਗਕਾਰਾ ਵੀ ਸ਼ਾਮਲ ਹਨ। ਕੁਝ ਖਿਡਾਰੀਆਂ ਨੂੰ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਕੁਝ ਦੇ ਬੱਸ ਦੇ ਸ਼ੀਸ਼ੇ ਵੱਜੇ ਹਨ। ਸੁਰੱਖਿਆ ਵਿਵਸਥਾ ਦੀ ਪੋਲ ਖੁੱਲਣ ਅਤੇ ਹਮਲੇ ਦੇ ਕਾਰਨ ਮੈਚ ਨੂੰ ਰੱਦ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਇਕ ਹੈਲੀਕਾਪਟਰ ਦੇ ਜ਼ਰੀਏ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਵਾਪਸ ਵਤਨ ਭੇਜ ਦਿੱਤਾ ਗਿਆ ਹੈ।

ਆ ਗਈਆਂ ਚੋਣਾਂ..

ਭਾਰਤ ’ਚ ਪਾਰਲੀਮੈਂਟ ਚੋਣਾਂ ਦਾ ਢੋਲ ਵੱਜਿਆ : 16 ਅਪ੍ਰੈਲ ਤੋਂ 13 ਮਈ ਤੱਕ ਪੰਜ ਗੇੜਾਂ ’ਚ ਪੈਣਗੀਆਂ ਵੋਟਾਂ

ਪੰਜਾਬ ’ਚ ਪਹਿਲੀ ਵਾਰ ਦੋ ਗੇੜ ਵਿਚ 7 ਅਤੇ 13 ਮਈ ਨੂੰ ਵੋਟਾਂ ਪੈਣਗੀਆਂ
7 ਮਈ : ਫਿਰੋਜ਼ਪੁਰ, ਸੰਗਰੂਰ, ਬਠਿੰਡਾ ਅਤੇ ਪਟਿਆਲਾ

13 ਮਈ : ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜ¦ਧਰ ਰਿਜ਼ਰਵ, ਹੁਸ਼ਿਆਰਪੁਰ ਰਿਜ਼ਰਵ, ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ ਸਾਹਿਬ ਰਿਜ਼ਰਵ, ਫਰੀਦਕੋਟ ਰਿਜ਼ਰਵ

ਨਵੀਂ ਦਿੱਲੀ : ਭਾਰਤ ਦੇ ਚੋਣ ਕਮਿਸ਼ਨ ਨੇ 15 ਲੋਕ ਸਭਾ ਅਤੇ ਤਿੰਨ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਗਠਨ ਵਾਸਤੇ ਪੰਜ ਗੇੜਾਂ ਵਿਚ ਚੋਣਾਂ ਕਰਵਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪਾਰਲੀਮੈਂਟ ਚੋਣਾਂ ਦਾ ਪਹਿਲਾ ਗੇੜ 16 ਅਪ੍ਰੈਲ ਨੂੰ ਅਤੇ ਅੰਤਿਮ ਗੇੜ 13 ਮਈ ਨੂੰ ਹੋਵੇਗਾ। ਕੁਲ 543 ਹਲਕਿਆਂ ਵਿਚ ਪਈਆਂ ਵੋਟਾਂ ਦੀ ਗਿਣਤੀ ਇਕੋ ਦਿਨ 16 ਮਈ ਨੂੰ ਹੋਵੇਗੀ ਅਤੇ ਇਸੇ ਦਿਨ ਲਗਭਗ ਸਾਰੇ ਨਤੀਜੇ ਆ ਜਾਣਗੇ। ਪੰਜਾਬ ਵਿਚ ਪਹਿਲੀ ਵਾਰ 13 ਲੋਕ ਸਭਾ ਦੀਆਂ ਸੀਟਾਂ ’ਤੇ ਦੋ ਪੜਾਵਾਂ ਵਿਚ ਵੋਟਾਂ ਪੈਣਗੀਆਂ। ਪੰਜਾਬ ਵਿਚ ਹਿੰਸਾ ਦੇ ਦੌਰ ਸਮੇਂ ਵੀ ਦੋ ਗੇੜਾਂ ਵਿਚ ਵੋਟਾਂ ਨਹੀਂ ਸੀ ਪਈਆਂ। ਸੂਤਰਾਂ ਅਨੁਸਾਰ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਡਰ ਜਾਹਰ ਕੀਤਾ ਹੈ ਕਿ ਸੱਤਾਧਾਰੀ ਅਕਾਲੀ ਭਾਜਪਾ ਧਿਰ ਸੂਬੇ ਵਿਚ ਹਿੰਸਾ ਕਰਵਾ ਸਕਦੀ ਹੈ। ਸਿਰਸਾ ਡੇਰਾ ਅਤੇ ਸਿੱਖ ਜਥੇਬੰਦੀਆਂ ਵਿਚ ਤਣਾਅ ਵਾਲੇ ਚਾਰ ਹਲਕਿਆਂ ਬਠਿੰਡਾ, ਸੰਗਰੂਰ, ਫਿਰੋਜ਼ਪੁਰ, ਪਟਿਆਲਾ ਵਿਚ ਵੋਟਾਂ 7 ਮਈ ਨੂੰ ਪੈਣਗੀਆਂ। ਉਮੀਦਵਾਰ ਭਾਵੇਂ ਕੋਈ ਵੀ ਹੋਣ ਪਰ ਪਟਿਆਲਾ ਅਤੇ ਬਠਿੰਡਾ ਹਲਕਿਆਂ ਵਿਚਲੀ ਚੋਣ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਵੱਕਾਰ ਦਾ ਸਵਾਲ ਬਣਾ ਕੇ ਚੋਣ ਲੜਣਗੇ।ਸੋਮਵਾਰ ਨੂੰ ਚੋਣ ਪ੍ਰੋਗਰਾਮ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਐਨ ਗੋਪਾਲਸਵਾਮੀ ਨੇ ਅਪਣੇ ਦੋ ਸਹਿਯੋਗੀਆਂ ਨਵੀਨ ਚਾਵਲਾ ਅਤੇ ਐਨ ਵਾਈ ਕੁਰੈਸ਼ੀ ਦੀ ਮੌਜੂਦਗੀ ਵਿਚ ਕੀਤਾ। ਉਨਾਂ ਕਿਹਾ ਕਿ ਕੇਂਦਰ ਵਿਚ ਸਰਕਾਰ ਦਾ ਗਠਨ 23 ਮਈ ਤੱਕ ਹੋ ਜਾਵੇਗਾ। ਪਹਿਲੀ ਜੂਨ ਨੂੰ ਵਰਤਮਾਨ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਪੂਰਾ ਹੋ ਜਾਵੇਗਾ ਅਤੇ 2 ਜੂਨ ਤੱਕ ਅਗਲੀ ਲੋਕ ਸਭਾ ਦਾ ਗਠਨ ਹੋਣਾ ਸੁਭਾਵਿਕ ਸੀ।ਲੋਕ ਸਭਾ ਚੋਣਾਂ 16 ਅਪ੍ਰੈਲ ਤੋਂ ਸ਼ੁਰੂ ਹੋਕੇ 23 ਅਪ੍ਰੈਲ, 30 ਅਪ੍ਰੈਲ, 7 ਮਈ ਤੇ 13 ਮਈ ਤੱਕ 5 ਪੜਾਵਾਂ ਵਿਚ ਹੋਣਗੀਆਂ ਜਿਸ ਵਿਚ ਪੜਾਵਾਂ ਦੀ ਗਿਣਤੀ ਵੱਖ ਵੱਖ ਸੂਬਿਆਂ ਵਿਚ ਵੱਖੋ ਵੱਖਰੀ ਹੋਵੇਗੀ। ਚੋਣ ਜ਼ਾਬਤਾ ਤੁਰੰਤ ਅਮਲ ਵਿਚ ਆ ਗਿਆ ਹੈ। ਪੰਜਾਬ ਵਿਚ ਵੋਟਾਂ ਦੋ ਪੜਾਵਾਂ ਵਿਚ 7 ਮਈ ਤੇ 13 ਮਈ ਨੂੰ ਪੈਣਗੀਆਂ। ਜਦਕਿ ਚੰਡੀਗੜ• ਵਿਚ ਵੋਟਾਂ 13 ਮਈ ਨੂੰ ਪੈਣੀਆਂ ਹਨ। ਗੋਪਾਲਾਸਵਾਮੀ ਨੇ ਦੱਸਿਆ ਕਿ ਪਹਿਲੀ ਵਾਰ ਹੈ ਕਿ 543 ਵਿਚੋਂ 499 ਹਲਕਿਆਂ ਵਿਚ ਵੋਟਾਂ ਨਵੀਂ ਹੱਦਬੰਦੀ ਅਨੁਸਾਰ ਹੋਣਗੀਆਂ ਤੇ ਪਹਿਲੀ ਵਾਰ 522 ਹਲਕਿਆਂ ਵਿਚ ਫੋਟੋ ਪਛਾਣ ਪੱਤਰਾਂ ਦੀ ਵਰਤੋਂ ਕੀਤੀ ਜਾਵੇਗੀ। ਪਿਛਲੀ ਵਾਰ ਨਾਲੋਂ 4.3 ਕਰੋੜ ਵੋਟਰਾਂ ਦਾ ਇਜ਼ਾਫਾ ਹੋਇਆ ਹੈ। 2004 ਦੀਆਂ ਚੋਣਾਂ ਵਿਚ ਵੋਟਰਾਂ ਦੀ ਗਿਣਤੀ 67.1 ਕਰੋੜ ਸੀ ਜੋ ਕਿ ਹੁਣ ਵਧਕੇ 71.4 ਕਰੋੜ ਹੋ ਗਈ ਹੈ। ਇਸੇ ਤਰਾਂ ਕੋਈ 8 ਲੱਖ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੇ ਅਮਲ ਨੂੰ ਨੇਪਰੇ ਚਾੜ•ਨ ਲਈ ਕਰੀਬ 11 ਲੱਖ ਬਿਜਲਈ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਨਿਰਵਿਘਨ ਅਮਲ ਵਾਸਤੇ 21 ਲੱਖ ਸੁਰੱਖਿਆ ਮੁਲਾਜ਼ਮ ਤੇ 40 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਗੋਪਾਲਾਸਵਾਮੀ ਨੇ ਦੱਸਿਆ ਕਿ ਸਕੂਲ ਪ੍ਰੀਖਿਆਵਾਂ, ਸਥਾਨਕ ਛੁੱਟੀਆਂ, ਤਿਉਹਾਰ ਤੇ ਫਸਲਾਂ ਦੀ ਗਹਾਈ ਵਰਗੇ ਪਹਿਲੂਆਂ ਨੂੰ ਵਿਚਾਰ ਕੇ ਚੋਣ ਮਿਤੀਆਂ ਤੈਅ ਕੀਤੀਆਂ ਗਈਆਂ ਹਨ।
ਹਾਲੇ ਨਹੀਂ ਹੋਵੇਗੀ ਨੂਰਮਹਿਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਦੀ ਉਮੀਦ ਤੋਂ ਉਲਟ ਭਾਰਤੀ ਚੋਣ ਕਮਿਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਜ¦ਧਰ ਜ਼ਿਲ•ੇ ਦੇ ਨੂਰਮਹਿਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ, ਮਈ ਮਹੀਨੇ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਾਲ ਨਹੀਂ ਹੋਵੇਗੀ। ਇਹ ਚੋਣ ਲੋਕ ਸਭਾ ਚੋਣਾਂ ਤੋਂ ਬਾਅਦ ਕਿਸੇ ਵੇਲੇ ਕਰਵਾਈ ਜਾਏਗੀ। ਇਸ ਸਬੰਧੀ ਚੋਣ ਪ੍ਰੋਗਰਾਮ ਵੀ ਬਾਅਦ ਵਿਚ ਹੀ ਐਲਾਨਿਆ ਜਾਵੇਗਾ। ਇਸੇ ਲਈ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਅਤੇ ਕੁਝ ਹੋਰਨਾਂ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦੇ ਨਾਲ ਨੂਰਮਹਿਲ ਹਲਕੇ ਦੀ ਜ਼ਿਮਨੀ ਚੋਣ ਦਾ ਪ੍ਰੋਗਰਾਮ ਨਹੀਂ ਐਲਾਨਿਆ। ਚੇਤੇ ਰਹੇ ਕਿ ਨੂਰਮਹਿਲ ਵਿਧਾਨ ਸਭਾ ਹਲਕੇ ਦੇ ਅਕਾਲੀ ਵਿਧਾਇਕ ਸ: ਗੁਰਦੀਪ ਸਿੰਘ ਭੁੱਲਰ ਦੀ ਮੌਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ।

ਵੋਟਾਂ ਬਾਰੇ

71.4 ਕਰੋੜ ਵੋਟਰ ਪਾਉਣਗੇ ਵੋਟ, 2004 ਵਿਚ ਕੁੱਲ ਵੋਟਰ ਸਨ, 67.1 ਕਰੋੜ, 543 ਵਿਚੋਂ 499 ਸੀਟਾਂ ’ਤੇ ਨਵੀਂ ਹਲਕਾਬੰਦੀ ਦਾ ਅਸਰ, 5 ਸੂਬਿਆਂ ਆਂਧਰਾ ਪ੍ਰਦੇਸ਼, ਅਸਾਮ, ਝਾਰਖੰਡ, ਮਣੀਪੁਰ ਅਤੇ ਨਾਗਾਲੈਂਡ ਵਿਚ ਨਹੀਂ ਹੋਇਆ ਹਲਕਾਬੰਦੀ ਦਾ ਅਸਰ, 522 ਲੋਕ ਸਭਾ ਹਲਕਿਆਂ ਵਿਚ ਹੋਵੇਗਾ ਫੋਟੋ ਇਲੈਕਟ੍ਰੋਲ ਰੋਲ ਦਾ ਇਸਤੇਮਾਲ, ਦੇਸ਼ ਭਰ ਵਿਚ 8.28 ਲੱਖ ਪੋ¦ਿਗ ਸਟੇਸ਼ਨ ਬਣਨਗੇ, 11 ਲੱਖ ਤੋਂ ਵੀ ਵੱਧ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਜ਼ਰੂਰਤ ਪਵੇਗੀ, 40 ਲੱਖ ਅਧਿਕਾਰੀ ਅਤੇ 21 ਲੱਖ ਦੇ ਲਗਭਗ ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣਗੇ


ਇਕ ਨਜ਼ਰ

ਚੋਣ ਪ੍ਰੋਗਰਾਮ

ਚੰਡੀਗੜ• (1) 13 ਮਈ

ਪੰਜਾਬ (13) ਦੋ ਪੜਾਅ

7 ਮਈ ਨੂੰ ਫਿਰੋਜ਼ਪੁਰ, ਸੰਗਰੂਰ, ਬਠਿੰਡਾ ਅਤੇ ਪਟਿਆਲਾ ਵਿਚ ਵੋਟਾਂ ਪੈਣਗੀਆਂ।

13 ਮਈ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜ¦ਧਰ ਰਿਜ਼ਰਵ, ਹੁਸ਼ਿਆਰਪੁਰ ਰਿਜ਼ਰਵ, ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ ਸਾਹਿਬ ਰਿਜ਼ਰਵ, ਫਰੀਦਕੋਟ ਰਿਜ਼ਰਵ ਵਿਚ ਵੋਟਾਂ ਪੈਣਗੀਆਂ।

ਹਰਿਆਣਾ (10) 7 ਮਈ

ਹਿਮਾਚਲ (6) 13 ਮਈ

ਕੈਲੀਫੋਰਨੀਆ ਅਸੰਬਲੀ ’ਚ ਸਿੱਖ ਧਰਮ ਬਾਰੇ ਪੁਲਿਸ ਸਿਖਲਾਈ ਬਿਲ ਪੇਸ਼

ਪੁਲਿਸ ਤੇ ਸੁਰੱਖਿਆਂ ਏਜੰਸੀਆਂ ਦੇ ਮੈਂਬਰਾਂ ਨੂੰ ਕ੍ਰਿਪਾਨ ਬਾਰੇ ਦਿੱਤੀ ਜਾਵੇਗੀ ਜਾਣਕਾਰੀ
ਸੈਕਰਾਮੈਂਟੋ : ਕੈਲੀਫੋਰਨੀਆ ਦੇ ਅਸੰਬਲੀ ਮੈਂਬਰ ਵਾਰੇਨ ਫੁਰੂਟਨੀ ਦੇ ਅਸੈਂਬਲੀ ਵਿਚ ਸਿੱਖ ਧਰਮ, ਜਿਸ ਦੇ ਮੈਂਬਰ ਕਿਰਪਾਨ ਧਾਰਨ ਕਰਦੇ ਹਨ, ਬਾਰੇ ਪੁਲਿਸ ਨੂੰ ਸਿਖਲਾਈ ਅਤੇ ਹਦਾਇਤਾਂ ਦੇਣ ਲਈ ਇਕ ਬਿਲ ਪੇਸ਼ ਕੀਤਾ ਗਿਆ। ਇਸ ਬਿਲ ਦੇ ਪਾਸ ਹੋ ਜਾਣ ਨਾਲ ਕੈਲੀਫੋਰਨੀਆ ਸੂਬੇ ਦੇ ਪੁਲਿਸ ਅਧਿਕਾਰੀਆਂ ਅਤੇ ਸਰੁੱਖਿਆਂ ਏਜੰਸੀਆਂ ਨੂੰ ਸਿੱਖ ਧਰਮ ਅਤੇ ਇਸ ਦੇ ਪੈਰੋਕਾਰਾਂ ਵੱਲੋਂ ਪਹਿਨੀ ਜਾਂਦੀ ਗਾਤਰੇ ਵਾਲੀ ਕਿਰਪਾਨ ਬਾਰੇ ਸਿਖਲਾਈ ਦੇਣੀ ਲਾਜ਼ਮੀ ਹੋ ਜਾਵੇਗੀ। ਡੀ ਲਾਂਗ ਬੀਚ ਤੋਂ ਅਸੈਂਬਲੀ ਮੈਂਬਰ ਵਾਰੇਨ ਨੇ ਬਿਲ ਪੇਸ਼ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਮਿਲਵਰਤਨ, ਅਮਨ ਪਸੰਦ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਹੈ, ਇਸ ਲਈ ਇਸ ਭਾਈਚਾਰੇ ਦੇ ਲੋਕਾਂ ਉਪਰ ਸੁਰੱਖਿਆ ਏਜੰਸੀਆਂ ਦਾ ਖੌਫ਼ ਨਹੀਂ ਹੋਣਾ ਚਾਹੀਦਾ। ਸੁਰੱਖਿਆ ਏਜੰਸੀਆਂ ਅਤੇ ਪੁਲਿਸ ਅਧਿਕਾਰੀ ਕਿਰਪਾਨਧਾਰੀ ਸਿੱਖਾਂ ਪ੍ਰਤੀ ਰੁੱਖਾ ਰਵੱਈਆ ਰੱਖਦੇ ਹਨ।ਵਰਨਣਯੋਗ ਹੈ ਕਿ ਅਮਰੀਕਾ ਵਿਚ ਆਮ ਤਲਾਸ਼ੀਆਂ ਸਮੇਂ ਪੁਲਿਸ ਵੱਲੋਂ ਸਿੱਖਾਂ ਦੀ ਗਾਤਰੇ ਵਾਲੀ ਕਿਰਪਾਨ ਨੂੰ ਇਕ ਛੋਟਾ ਖਤਰਨਾਕ ਹਥਿਆਰ ਤਸਲੀਮ ਕੀਤਾ ਜਾਂਦਾ ਹੈ ਕਿਉਂਕਿ ਉਨ•ਾਂ ਨੂੰ ਇਹ ਪਤਾ ਨਹੀਂ ਕਿ ਇਹ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਧਾਰਨ ਕੀਤੇ ਜਾਂਦੇ ਪੰਜ ਕਕਾਰਾਂ ਵਿਚੋਂ ਇਕ ਹੈ। ਬਿਲ ਪਾਸ ਹੋਣ ਮਗਰੋਂ ਪੁਲਿਸ ਸਿਖਲਾਈ ਵਿਚ ਸਿੱਖ ਧਰਮ ਅਤੇ ਇਸ ਦੇ ਪੈਰੋਕਾਰਾਂ ਦੀ ਪਛਾਣ ਦਾ ਅਧਿਆਇ ਸ਼ਾਮਲ ਕੀਤਾ ਜਾਵੇਗਾ। ਉਨ•ਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਇਸ ਧਰਮ ਦੇ ਲੋਕਾਂ ਨਾਲ ਕਿਸ ਤਰ•ਾਂ ਵਰਤਾਓ ਕਰਨਾ ਹੈ।11 ਸਤੰਬਰ ਦੇ ਦਹਿਸ਼ਤਗਰਦੀ ਹਮਲਿਆਂ ਤੋਂ ਬਾਅਦ ਸਿੱਖਾਂ ਨੂੰ ਦਾੜ•ੀ ਰੱਖੀ ਹੋਣ ਅਤੇ ਪੱਗ ਬੰਨ•ਣ ਕਰਕੇ ਭੁਲੇਖੇ ਨਾਲ ਮੁਸਲਿਮ ਸਮਝ ਲਿਆ ਜਾਂਦਾ ਹੈ। ਸਿੱਖ ਧਰਮ ਹੁਣ ਦੁਨੀਆ ਦਾ ਪੰਜਵਾਂ ਵੱਡਾ ਧਰਮ ਬਣ ਗਿਆ ਹੈ ਅਤੇ ਇਕੱਲੇ ਕੈਲੀਫੋਰਨੀਆ ਸੂਬੇ ਵਿਚ ਇਸ ਦੇ 2 ਲੱਖ ਪੈਰੋਕਾਰ ਹਨ। ਫੁਰੂਟਨੀ ਵੱਲੋਂ ਪੇਸ਼ ਕੀਤੇ ਗਏ ਬਿਲ ਦੇ ਦੋ ਸੈਕਸ਼ਨ ਹਨ, ਜਿਨ•ਾਂ ਵਿਚੋਂ ਪਹਿਲੇ ਸੈਕਸ਼ਨ ਵਿਚ ਸਿੱਖਾਂ ਦੇ ਕਿਰਦਾਰ ਅਤੇ ਸੁਭਾਅ ਬਾਰੇ ਅਤੇ ਅਮਰੀਕਾ ਵਿਚ ਉਨ•ਾਂ ਦੀ ਹੋਂਦ ਬਾਰੇ 6 ਉਪ ਧਾਰਾਵਾਂ ਵਿਚ ਵੇਰਵੇ ਪੂਰਨ ਦਰਸਾਇਆ ਗਿਆ ਹੈ। ਦੂਜੇ ਸੈਕਸ਼ਨ ਵਿਚ 4 ਉਪ ਧਾਰਾਵਾਂ ਹਨ, ਜਿਨ•ਾਂ ਵਿਚ ਪੁਲਿਸ ਏਜੰਸੀਆਂ ਨੂੰ ਕਿਰਪਾਨਧਾਰੀ ਸਿੱਖਾਂ ਨਾਲ ਕਿਸ ਤਰ•ਾਂ ਵਰਤਾਓ ਕਰਨਾ ਹੈ ਇਹ ਦੱਸਿਆ ਗਿਆ ਹੈ।

ਕਵੀਸ਼ਰੀ ਜਗਤ ਦੇ ਬਾਬਾ ਬੋਹੜ ਕਰਨੈਲ ਸਿੰਘ ਪਾਰਸ ਦਾ ‘ਜੱਗ ਜੰਕਸ਼ਨ’ ਤੋਂ ਚਲਾਣਾ

ਮੋਗਾ : ਕੌਮਾਂਤਰੀ, ਸਾਹਿਤਕਾਰ, ਕਵੀਸ਼ਰ ਤੇ ਸੁਤੰਤਰਤਾ ਦੇ ਪਰਵਾਨੇ ਕਰਨੈਲ ਸਿੰਘ ਪਾਰਸ (95) ਦਾ ਸ਼ਨੀਵਾਰ ਦੇਰ ਰਾਤ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਆਪਣੇ ਜੱਦੀ ਪਿੰਡ ਰਾਮੂੰਵਾਲ ਰਹਿੰਦੇ ਸਨ ਤੇ ਦੋ ਚਾਰ ਦਿਨਾਂ ਤੋਂ ਕੁਝ ਬਿਮਾਰ ਵੀ ਸਨ। ਸ. ਪਾਰਸ ਦੇ ਫੇਫੜਿਆਂ ’ਚ ਪਾਣੀ ਭਰ ਗਿਆ ਸੀ। ਪੁੱਤਰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਨੇ ਦੱਸਿਆ ਕਿ ਸ੍ਰੀ ਪਾਰਸ ਦਾ ਸਸਕਾਰ ਕੈਨੇਡਾ ਵਸਦੇ ਪੁੱਤਰਾਂ ਇਕਬਾਲ ਸਿੰਘ, ਰਛਪਾਲ ਸਿੰਘ ਤੇ ਹਰਚਰਨ ਸਿੰਘ ਦੀ ਹਾਜ਼ਰੀ ਵਿਚ ਕੀਤਾ ਜਾਣਾ ਹੈ। ਕਰਨੈਲ ਸਿੰਘ ਪਾਰਸ ਨੇ ਕਵੀਸ਼ਰੀ ਦੇ ਖੇਤਰ ਵਿਚ ਆਪ ਹੀ ਆਪਣੀ ਉਦਾਹਰਣ ਬਣਾਉਣ ਤੋਂ ਇਲਾਵਾ 18 ਕਾਵਿ ਸੰਗ੍ਰਹਿ ਵੀ ਰਚੇ, ਜੋ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ ਤੇ ਸੇਵਾ ਸਿੰਘ ਠੀਕਰੀਵਾਲਾ ਆਦਿ ਬਾਰੇ ਹਨ। ਉਨ•ਾਂ ਵੱਲੋਂ ਲਿਖੇ ਕਿੱਸੇ ‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ’, ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ, ਤੇਰੇ ਹੇਠ ਜੰਡੋਰਿਆ ਮੈਂ ਹੋ ਗਈ ਰੰਡੀ, ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ, ਹੁਣ ਜਾਂਦੀ ਵਾਰੀ ਦੇ ਲਾਂ ਪੂਰਨ ਪੁੱਤ ਨੂੰ ਲੋਰੀ, ਗਈ ਥਲ ’ਚ ਭੜਥਾ ਹੋ ਸੱਸੀ ਪੁਨਣਾ-ਪੁਨਣਾ ਕਰਦੀ, ਦੱਸ ਬੋਲ ਜ਼ਬਾਨੋਂ ਨੀ ਬੱਕੀਏ ਕਿੱਥੇ ਮਿਰਜ਼ਾ ਮੇਰਾ, ਇਸ਼ਕ ਨਹੀਂ ਛੁਪਦਾ ਣੁਪਾਇਆ ਜੱਗ ਤੋਂ ਤੇ ਦਹੂਦ ਬਾਦਸ਼ਾਹ ਆਦਿ ਬਹੁਤ ਮਕਬੂਲ ਹੋਏ। ਉਹ ਸ਼੍ਰੋਮਣੀ ਕਵੀਸ਼ਰ ਤੇ ਭਾਈ ਮੋਹਨ ਸਿੰਘ ਸਨਮਾਨ ਨਾਲ ਵੀ ਨਿਵਾਜੇ ਗਏ। ਸ੍ਰੀ ਪਾਰਸ ਦੀ ਕਿੱਸਾਕਾਰੀ ਤੇ ਸਾਹਿਤਕਾਰੀ ਦੇ ਖੇਤਰ ਸਿੱਖ ਧਰਮ ਤੇ ਭਾਰਤ ਦੀ ਆਜ਼ਾਦੀ ਲਹਿਰ ਨਾਲ ਹੀ ਸਬੰਧਤ ਸੀ। ਕਵੀਸ਼ਰੀ ’ਚ ਉਨ•ਾਂ ਦਾ ਸਾਥੀ ਰਣਜੀਤ ਸਿੰਘ ਸਿੱਧਵਾਂ ਸੀ। ਆਖਰੀ ਸਾਹ ਤੱਕ ਇਕ-ਦੂਜੇ ਦੇ ਸਾਥੀ ਰਹੇ। ਜ਼ਿੰਦਗੀ ਦਾ ਪਿਛਲਾ ਸਮਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਹੰਢਾਇਆ। ਫਿਰ ਉਹ ਆਪਣੀ ਉਮਰ ਨੂੰ ਪੂਰੀ ਹੁੰਦੀ ਵੇਖ ਡੇਢ ਕੁ ਸਾਲ ਪਹਿਲਾਂ ਆਪਣੇ ਪਿੰਡ ਰਾਮੂਵਾਲਾ (ਮੋਗਾ) ਵਿਖੇ ਆ ਗਏ ਸਨ। ਹਸਪਤਾਲ ’ਚ ਇਸ ਮੌਕੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਤੇ ਸ. ਪਾਰਸ ਦੇ ਪੁੱਤਰ ਬਲਵੰਤ ਸਿੰਘ ਰਾਮੂਵਾਲੀਆ ਤੋਂ ਇਲਾਵਾ ਸ.ਪਾਰਸ ਦੀ ਧੀ ਚਰਨਜੀਤ ਕੌਰ ਧਾਲੀਵਾਲ, ਦਾਮਾਦ ਅਮਰਜੀਤ ਸਿੰਘ ਤੇ ਪੋਤਰਾ ਨਵਤੇਜ ਸਿੰਘ ਗਿੱਲ ਵੀ ਮੌਜੂਦ ਸਨ। 3 ਬੇਟੇ ਤੇ ਇਕ ਬੇਟੀ ਕੈਨੇਡਾ ’ਚ ਰਹਿੰਦੇ ਹਨ।95 ਸਾਲਾਂ ਦੀ ਇਸ ਸੰਸਾਰ ਯਾਤਰਾ ਮਗਰੋਂ ਇਸ ਪ੍ਰਸਿੱਧ ਕਵੀਸ਼ਰ ਦੇ ਕੂਚ ਕਰ ਜਾਦ ਨਾਲ ਬੇਸ਼ਕ ਇੱਕ ਖਲਾਅ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਬਾਪੂ ਦੇ ਆਪਣੇ ਪਰਿਵਾਰ ’ਚ ਕੋਈ ਸੋਗ ਵਾਲਾ ਮਾਹੌਲ ਨਹੀਂ। ਮਰਹੂਮ ਪਾਰਸ ਦੇ ਟੋਰਾਂਟੋ ਰਹਿੰਦੇ ਲਿਖਾਰੀ ਅਧਿਆਪਕ ਪੁੱਤਰ ਇਕਬਾਲ ਸਿੰਘ ਰਾਮੂਵਾਲੀਆ ਨੇ ਆਪਣੇ ਬਾਪੂ ਦੀਆਂ ਯਾਦਾਂ ਫਰੋਲਦਿਆਂ ਦੱਸਿਆ ਕਿ ਆਪਣੀ ਸਾਰੀ ਜ਼ਿੰਦਗੀ ਅਤੇ ਅਖੀਰਲੇ ਦਮ ਤੱਕ ਤਰਕਸੀਲ ਰਹੇ ਬਾਪੂ ਪਾਰਸ ਲਈ ਸਵਰਗ ਤੇ ਨਰਕ ਕੁਝ ਨਹੀਂ ਸੀ ਅਤੇ ਉਹ ਰੱਬ ਦੀ ਹੋਂਦ ਤੋਂ ਵੀ ਇਨਕਾਰੀ ਰਿਹਾ। ਕੁਝ ਮਹੀਨੇ ਪਹਿਲਾਂ ਬਾਪੂ ਨਾਲ ਆਪਣੀ ਆਖਰੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਇਕਬਾਲ ਨੇ ਦੱਸਿਆ ਕਿ ਉਨ•ਾਂ ਤਾਕੀਦ ਕੀਤੀ ਸੀ ਕਿ ਉਸ ਦੇ ਚਲਾਣੇ ’ਤੇ ਕੋਈ ਰੋਣਾ ਧੋਣਾ ਨਹੀਂ ਹੋਣਾ ਚਾਹੀਦਾ ਸਗੋਂ ਜਸ਼ਨ ਮਨਾਏ ਜਾਣ।ਇਕਬਾਲ ਰਾਮੂਵਾਲੀਆ ਨੇ ਕਿਹਾ ਕਿ ਬਾਪੂ ਪਾਰਸ ਨੇ ਜ਼ਿੰਦਗੀ ਦਾ ਹਰ ਦੁੱਖ ਸੁੱਖ ਵੇਖਿਆ, ਗਰੀਬੀ ਵੀ ਰੱਜ ਕੇ ਹੰਢਾਈ ਅਤੇ ਅਮੀਰੀ ਨੂੰ ਵੀ ਮਾਣਿਆ। ਉਹ ਇਸ ਸੰਸਾਰ ਤੋਂ ਪੂਰਾ ਸੰਤੁਸ਼ਟ ਹੋ ਕੇ ਗਿਆ ਹੈ, ਫਿਰ ਸੋਗ ਕਿਸ ਗੱਲ ਦਾ। ਪੰਜਾਬੀ ਕਵੀਸ਼ਰੀ ਨੂੰ ਮਾਣ ਦੁਆ ਕੇ ਨਵੀਆਂ ਲੀਹਾਂ ’ਤੇ ਤੋਰਨ ਦਾ ਸਿਹਰਾ ਸਦਾ ਹੀ ਬਾਪੂ ਪਾਰਸ ਸਿਰ ਰਹੇਗਾ ਅਤੇ ਰਹਿੰਦੀ ਦੁਨੀਆਂ ਤੱਕ ਉਹ ਇਕ ਅਮਰ ਕਥਾ ਵਾਂਗ ਪੜਿ•ਆ ਸੁਣਿਆ ਜਾਇਆ ਕਰੇਗਾ।ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉ¤ਘੇ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ•ਾਂ ਦੀ ਮੌਤ ਨਾਲ ਪੰਜਾਬ ਨੂੰ ਸੱਭਿਆਚਾਰਕ ਤੇ ਸਾਹਿਤਕ ਖੇਤਰਾਂ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸਦੇ ਨਾਲ ਹੀ ਮਰਹੂਮ ਕਰਨੈਲ ਸਿੰਘ ਸਿੰਘ ਪਾਰਸ ਦੇ ਚੇਲੇ ਅਤੇ ਕਲਾਕਾਰ ਹਰਭਜਨ ਮਾਨ ਨੇ ਕਿਹਾ ਕਿ ਪਾਰਸ ਜੀ ਸੱਚ ਵਿਚ ਹੀ ਪਾਰਸ ਸਨ। ਉਨ•ਾਂ ਦੀ ਮੌਤ ਨਾਲ ਕਵਿਸ਼ਰੀ ਦੇ ਖੇਤਰ ਵਿਚ ਚਮਕਦਾ ਇਕ ਸੂਰਜ ਹਮੇਸ਼ਾ ਲਈ ਛਿਪ ਪਿਆ। ਸਾਨੂੰ ਮੌਤ ਦਾ ਬਹੁਤ ਦੁੱਖ ਹੈ। ਪਰ ਪਾਰਸ ਜੀ ਵਰਗੇ ਮਹਾਨ ਲੋਕਾਂ ਦੀਆਂ ਰਚਨਾਵਾਂ ਅਤੇ ਵਿਚਾਰ ਸਦੀਆਂ ਤੱਕ ਪੀੜੀ ਦਰ ਪੀੜੀ ਜ਼ਿੰਦਗੀ ਦੀ ਹਕੀਕਤ ਸਮਝਾਉਂਦੇ ਰਹਿਣਗੇ। ਰੱਬ ਨੇ ਸਾਥੋਂ ਇਕ ਚੰਗਾ ਮਾਰਗ ਦਰਸ਼ਕ ਖੋਹ ਲਿਆ ਹੈ।

ਲਲਿਤ ਮਾਕਨ ਕਤਲ ਕੇਸ

‘ਉਮਰ ਕੈਦ ਠੀਕ ਨਹੀਂ’, ਦੋਹਾਂ ਧਿਰਾਂ ਨੇ ਕਿਹਾ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸੀ ਐਮਪੀ ਲਲਿਤ ਮਾਕਨ ਅਤੇ ਪਤਨੀ ਗੀਤਾਂਜਲੀ ਦੇ ਕਤਲ ਕੇਸ ਵਿਚ ਦੋਸ਼ੀ ਠਹਿਰਾਏ ਗਏ ਰਣਜੀਤ ਸਿੰਘ ਉਰਫ ਕੁੱਕੀ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ’ਤੇ ਮੁੱਦਾਲਾ ਅਤੇ ਮੁਦੱਈ ਦੋਹਾਂ ਧਿਰਾਂ ਨੇ ਹੈਰਾਨੀ ਅਤੇ ਨਾਖ਼ੁਸ਼ੀ ਪ੍ਰਗਟ ਕੀਤੀ ਹੈ। ਕੁੱਕੀ ਪਹਿਲਾਂ ਅਮਰੀਕਾ ਦੀ ਜੇਲ ’ਚ 15 ਸਾਲ ਦੀ ਸ਼ਜਾ ਭੁਗਤ ਚੁੱਕਾ ਹੈ। ਕੁੱਕੀ ਨੇ ਕਿਹਾ ਕਿ ਦਿੱਲੀ ਹਾਈਕੋਰਟ ਦੇ ਫੈਸਲੇ ਨਾਲ ਉਸ ਨੂੰ ਝਟਕਾ ਲੱਗਾ ਹੈ ਕਿਉਂਕਿ ਉਸ ਦੀ ਜ਼ਿੰਦਗੀ ’ਤੇ ਫੇਰ ਹਨੇਰਾ ਛਾ ਗਿਆ ਹੈ। ਉਧਰ ਮਕਤੂਲਾ ਲਲਿਤ ਮਾਕਨ ਦੀ ਧੀ ਅਵੰਤਿਕਾ ਨੇ ਵੀ ਕੁੱਕੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਨੂੰ ਬੇਇਨਸਾਫੀ ਦਸਦਿਆਂ ਕਿਹਾ ਕਿ ਇਹ ਸਜ਼ਾ ਬਹੁਤ ਸਖਤ ਹੈ।ਅਵੰਤਿਕਾ ਨੇ ਕਿਹਾ ਕਿ ਇਸ ਕੇਸ ਵਿਚ ਰਣਜੀਤ ਕੁੱਕੀ ਦੀ ਸਹਾਇਤਾ ਕੀਤੀ ਸੀ ਅਤੇ ਉਹ ਸਾਰਾ ਕੁਝ ਭੁੱਲ ਜਾਣਾ ਚਾਹੁੰਦੇ ਸਨ। ਉਸ ਨੇ ਕਿਹਾ ਕਿ ਭਾਵੇਂ ਉਸ ਨੂੰ ਆਪਣੇ ਮਾਪਿਆਂ ਦੇ ਕਤਲ ਦਾ ਬਹੁਤ ਦੁੱਖ ਹੈ ਪਰ ਉਹ ਇਹ ਨਹੀਂ ਚਾਹੁੰਦੀ ਕਿ ਹੁਣ ਕੁੱਕੀ ਦੇ ਮਾਪੇ ਆਪਣੇ ਪੁੱਤਰ ਤੋਂ ਵੱਖ ਹੋਣ।ਰਣਜੀਤ ਕੁੱਕੀ ਨੇ ਕਿਹਾ ਕਿ ਉਸ ਨੇ ਅਵੰਤਿਕਾ ਦੇ ਪਰਿਵਾਰ ਦੀ ਮਦਦ ਨਾਲ ਨਵੇਂ ਸਿਰਿਓਂ ਜ਼ਿੰਦਗੀ ਜਿਉਣ ਦਾ ਸੁਪਨਾ ਲਿਆ ਸੀ। ਇਸੇ ਲਈ ਉਹ ਅਮਰੀਕਾ ’ਚ ਇੰਟਰਪੋਲ ਵੱਲੋਂ ਫੜੇ ਜਾਣ ਮਗਰੋਂ 15 ਸਾਲ ਜੇਲ ਕੱਟਣ ਮਗਰੋਂ ਆਪਣੀ ਮਰਜ਼ੀ ਨਾਲ ਭਾਰਤ ਆਇਆ ਸੀ।

ਪਟਿਆਲੇ ਦਾ ਅਕਾਲੀ ਮੇਅਰ ਕਸੂਤੀ ਸਥਿਤੀ ’ਚ ਫਸਿਆ

ਅਜੀਤਪਾਲ ਸਿੰਘ ਕੋਹਲੀ ਨਾਲ ਅਣਪਛਾਤੀ ਲੜਕੀ ਹੋਣ ਦੇ ਮਾਮਲੇ ਨੇ ਤੂਲ ਫੜਿਆ
ਅੰਮ੍ਰਿਤਸਰ : ਪਟਿਆਲਾ ਦਾ ਅਕਾਲੀ ਮੇਅਰ, ਅਜੀਤਪਾਲ ਸਿੰਘ ਕੋਹਲੀ ਕਸੂਤੀ ਸਥਿਤੀ ਵਿਚ ਫਸ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਫ਼ਸਰ ਨੇ ਵਾਈਸ ਚਾਂਸਲਰ ਨੂੰ ਦਿੱਤੀ ਜਾਂਚ ਰਿਪੋਰਟ ਵਿਚ ਦੋਸ਼ ਲਾਇਆ ਹੈ ਕਿ ਉਹ (ਕੋਹਲੀ) ਸੁਰੱਖਿਆ ਮੁਲਾਜ਼ਮ ਨੂੰ ਰਿਸ਼ਵਤ ਦੇ ਕੇ ਕਿਸੇ ਅਣਪਛਾਤੀ ਕੁੜੀ ਨਾਲ ਆਪਣੀ ਲਾਲ ਬੱਤੀ ਵਾਲੀ ਕਾਰ ਵਿਚ ਬਚ ਨਿਕਲਿਆ ਸੀ। ਇਸ ਕਾਰ ਦੇ ਸ਼ੀਸ਼ੇ ਅਪਾਰਦਰਸ਼ੀ ਸਨ। ਸੰਪਰਕ ਕਰਨ ’ਤੇ ਵਾਈਸ ਚਾਂਸਲਰ ਡਾ. ਜੈਰੂਪ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਸੁਰੱਖਿਆ ਅਫ਼ਸਰ ਐਸਐਸ ਛੀਨਾ ਨੇ ਤਿੰਨ ਸਫਿਆਂ ਦੀ ਰਿਪੋਰਟ ਦਿੱਤੀ ਹੈ। ਕਿਹਾ ਕਿ ਹਾਲੇ ਇਹ ਰਿਪੋਰਟ ਪੜਨੀ ਹੈ। ਯੂਨੀਵਰਸਿਟੀ ਦੇ ਪਿਛਲੇ ਗੇਟ ’ਤੇ ਲਾਏ ਸੁਰੱਖਿਆ ਕੈਮਰਿਆਂ ਦੀ ਵੀਡੀਓ ਦੀ ਰਿਕਾਰਡਿੰਗ ਦੀ ਵੀ ਜਾਂਚ ਕੀਤੀ ਜਾਣੀ ਹੈ। ਸੁਰੱਖਿਆ ਅਫ਼ਸਰ ਨੇ ਸੰਪਰਕ ਕਰਨ ’ਤੇ ਜਾਂਚ ਰਿਪੋਰਟ ਦੇ ਵੇਰਵੇ ਦੇਣੋਂ ਨਾਂਹ ਕਰ ਦਿੱਤੀ। ਓਧਰ ਸ. ਕੋਹਲੀ ਅਤੇ ਉਨਾਂ ਦੇ ਪਰਿਵਾਰ ਨੇ ਸਫਾਈ ਦਿੱਤੀ ਹੈ ਕਿ ਇਹ ਕੁੜੀ ਕੋਈ ਹੋਰ ਨਹੀਂ ਬਲਕਿ ਉਸਦੀ ਵਹੁਟੀ ਸੀ। ਕੁਝ ਆਨਾਕਾਨੀ ਕਰਨ ਮਗਰੋਂ ਕੋਹਲੀ ਨੇ ਮੰਨਿਆ ਹੈ ਕਿ ਉਹ ਆਪਣੀ ਲਗਜ਼ਰੀ ਕਾਰ ਵਿਚ ਯੂਨੀਵਰਸਿਟੀ ਗਿਆ ਸੀ ਪਰ ਉਹ ਨੇ ਰਿਪੋਰਟ ਵਿਚ ਦਰਜ ਅਨੈਤਿਕ ਕੰਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਪਹਿਲਾਂ ਤਾਂ ਉਹ ਨੇ ਪੈਰਾਂ ’ਤੇ ਪਾਣੀ ਹੀ ਨਾ ਪੈਣ ਦਿੱਤਾ, ਉਹ ਇਹੀ ਕਹੀ ਜਾ ਰਿਹਾ ਸੀ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਿਆ ਸੀ, ਇਹ ਉਹਦੇ ਲਈ ਨਵੀਂ ਖਬ²ਰ ਹੈ। ਉਹ ਦੋਸ਼ ਲਾਉਂਦਾ ਰਿਹਾ ਕਿ ਕੋਈ ਉਹਦੇ ਸਿਆਸੀ ਕੈਰੀਅਰ ਨੂੰ ਤਬਾਹ ਕਰਨਾ ਚਾਹੁੰਦਾ ਹੈ।
ਪਾਰਲੀਮੈਂਟ ਚੋਣਾਂ ਨੱਕ ’ਤੇ ਹੋਣ ਕਰਕੇ ਇਹ ਮਾਮਲਾ ਸਿਆਸੀ ਰੰਗ ਫੜ ਰਿਹਾ ਹੈ। ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਨੇ ਲੱਗਦੇ ਹੱਥ ਪਟਿਆਲਾ ਵਿਚ ਰੋਸ ਮੁਜਾਹਰਾ ਕਰਕੇ ਨੌਜਵਾਨ ਮੇਅਰ ’ਤੇ ਚਰਿੱਤਰਹੀਣਤਾ ਦਾ ਦੋਸ਼ ਲਾਇਆ ਹੈ ਅਤੇ ਉਸਤੋਂ ਬਿਨਾਂ ਕਿਸੇ ਸ਼ਰਤ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕਰ ਦਿੱਤੀ ਹੈ। ਰਿਪੋਰਟ ਵਿਚ ਸ੍ਰੀ ਛੀਨਾ ਨੇ ਦੋਸ਼ ਲਾਇਆ ਕਿ ਪਟਿਆਲਾ ਦਾ ਮੇਅਰ 22 ਫਰਵਰੀ ਨੂੰ ਯੂਨੀਵਰਸਿਟੀ ਦੇ ਪਿਛਲੇ ਗੇਟ ਰਾਹੀਂ ਦਾਖ਼ਲ ਹੋਇਆ ਸੀ। ਸੁਰੱਖਿਆ ਗਾਰਡਾਂ ਨੇ ਉਹਦੀ ਸ਼ਨਾਖਤ ਮਗਰੋਂ ਉਹ ਨੂੰ ¦ਘਣ ਦਿੱਤਾ। ਉਹ ਨੇ ਆਪਣੀ ਕਾਰ ਵੀ ਸੀ ਦਫ਼ਤਰ ਅੱਗੇ ਪਾਰਕ ਕਰ ਦਿੱਤੀ। ਵੀਆਈਪੀ ਵਾਹਨ ਵਿਚੋਂ ਜਦੋਂ ਕੋਈ ਨਾ ਉਤਰਿਆ ਤਾਂ ਵੀ ਸੀ ਦਫ਼ਤਰ ਅੱਗੇ ਤਾਇਨਾਤ ਸੁਰੱਖਿਆ ਅਮਲੇ ਨੂੰ ਸ਼ੱਕ ਪਿਆ। ਕਾਰ ਦੇ ਸ਼ੀਸ਼ੇ ਉ¤ਕਾ ਹੀ ਧੁੰਦਲੇ ਹੋਣ ਕਰਕੇ ਇਸ ਵਿਚੋਂ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਅਗਲੀ ਸੀਟ ’ਤੇ ਬੈਠੀ ਕੁੜੀ ਦੀ ਪਛਾਣ ਦੱਸਣੋਂ ਕੋਹਲੀ ਨੇ ਨਾਂਹ ਕਰ ਦਿੱਤੀ। ਸੁਰੱਖਿਆ ਮੁਲਾਜ਼ਮ ਨੇ ਸੁਪਰਵਾਈਜ਼ਰ ਨੂੰ ਬੁਲਾ ਲਿਆ, ਜਿਸ ਨੇ ਆਪਣਾ ਮੋਟਰਸਾਇਕਲ ਉਹ ਨੂੰ ਰੋਕਣ ਦੇ ਅੰਦਾਜ਼ ਵਿਚ ਪਾਰਕ ਕਰ ਦਿੱਤਾ। ਜਦੋਂ ਸੁਰੱਖਿਆ ਮੁਲਾਜ਼ਮ ਡਰਾਇਵਰ ਖਿੜਕੀ ਕੋਲ ਪੁੱਜੇ ਤਾਂ ਕੋਹਲੀ ਨੇ ਫਿਰ ਆਪਣਾ ਸ਼ਨਾਖ਼ਤੀ ਕਾਰਡ ਦਿਖਾਇਆ। ਮਗਰੋਂ ਕੋਹਲੀ ਨੇ ਸੁਰੱਖਿਆ ਮੁਲਾਜ਼ਮ ਰਾਜਬੀਰ ਸਿੰਘ ਨੂੰ ਕਥਿਤ ਤੌਰ ’ਤੇ 1000 ਰੁਪਏ ਦਿੱਤੇ। ਸਮਝਿਆ ਜਾ ਰਿਹਾ ਹੈ ਕਿ ਵੀ ਸੀ ਇਹ ਰਿਪੋਰਟ ਗਵਰਨਰ ਕਮ ਚਾਂਸਲਰ ਨੂੰ ਭੇਜਣ ਲਈ ਲੋੜੀਂਦੀ ਕਾਰਵਾਈ ਕਰ ਰਹੇ ਹਨ।


ਪੂਰਾ ਪਰਿਵਾਰ ਕੋਹਲੀ ਦੇ ਨਾਲ
ਪਿਤਾ ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਕਾਂਗਰਸ ਨੇ ਘੜੀ ਹੈ ਸਾਜ਼ਿਸ਼

ਪਟਿਆਲਾ ਨਗਰ ਨਿਗਮ ਦੇ ਮੇਅਰ ਅਜੀਤਪਾਲ ਕੋਹਲੀ ਦੇ 22 ਫਰਵਰੀ ਦੀ ਰਾਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਿਸੇ ਅਣਪਛਾਤੀ ਲੜਕੀ ਨਾਲ ਹੋਣ ਅਤੇ ਬਾਅਦ ਵਿਚ ਗਾਰਡ ਨੂੰ ਇਕ ਹਜ਼ਾਰ ਰੁਪਏ ਰਿਸ਼ਵਤ ਦੇਣ ਦੇ ਉਠੇ ਮਾਮਲੇ ਨੂੰ ਉਨ•ਾਂ ਦੇ ਪਰਿਵਾਰ ਨੇ ਸਰਾਸਰ ਝੂਠਾ ਦੱਸਿਆ।

ਕਿਉਂ ਅਸਮਾਨ ਸਿਰ ’ਤੇ ਚੁੱਕਿਆ ਹੈ?
ਕਿਸ ਗੱਲ ਦਾ ਰੌਲਾ ਹੈ, ਕਿਉਂ ਅਸਮਾਨ ਸਿਰ ’ਤੇ ਚੁੱਕਿਆ ਹੋਇਆ ਹੈ, ਇਹ ਕਹਿਣਾ ਹੈ ਅਜੀਤਪਾਲ ਸਿੰਘ ਦੇ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ। ਆਪਣੇ ਪੁੱਤਰ ਦੇ ਖਿਲਾਫ਼ ਰੌਲਾ ਪਾ ਰਹੇ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਸੁਰਜੀਤ ਕੋਹਲੀ ਨੇ ਕਿਹਾ ਕਿ ਉਸ ਰਾਤ ਪੂਰਾ ਕੋਹਲੀ ਪਰਿਵਾਰ ਅਜੀਤਪਾਲ ਸਿੰਘ ਦੇ ਨਾਲ ਸੀ। ਅਜੀਤਪਾਲ ਕੋਹਲੀ ਦੇ ਨਾਲ ਕੋਈ ਲੜਕੀ ਨਹੀਂ ਸੀ ਬਲਕਿ ਉਸ ਦੀ ਪਤਨੀ ਸੀ। ਸੁਰੱਖਿਆ ਮੁਲਾਜ਼ਮ ਨੇ ਹੀ ਪਹਿਲਾ ਉਨ•ਾਂ ਨਾਲ ਦੁਰਵਿਵਹਾਰ ਕੀਤਾ ਸੀ। ਇਹ ਕਹਾਣੀ ਕਾਂਗਰਸ ਵੱਲੋਂ ਘੜੀ ਗਈ ਹੈ। ਸੁਰਜੀਤ ਕੋਹਲੀ ਨੇ ਕਿਹਾ ਕਿ ਕਾਂਗਰਸ ਆਪਣੇ ਵੱਲੋਂ ਲਾਏ ਦੋਸ਼ਾਂ ਨੂੰ ਸਾਬਤ ਕਰਕੇ ਦਿਖਾਵੇ।

ਪਰਿਵਾਰ ਨਾਲ ਗਿਆ ਸੀ
ਮਾਮਲਾ ਭਖਣ ਤੋਂ ਅਗਲੇ ਦਿਨ ਅਜੀਤਪਾਲ ਸਿੰਘ ਕੋਹਲੀ ਨੇ ਮੋਬਾਇਲ ਬੰਦ ਰੱਖਿਆ ਅਤੇ ਨਗਰ ਨਿਗਮ ਦਫ਼ਤਰ ਨਹੀਂ ਆਏ। ਘਰ ਸੰਪਰਕ ਕਰਨ ’ਤੇ ਦੱਸਿਆ ਗਿਆ ਕਿ ਪੂਰਾ ਪਰਿਵਾਰ ਗੁਰਦੁਆਰਾ ਨਾਡਾ ਸਾਹਿਬ ਵਿਖੇ ਰਖਵਾਏ ਅਖੰਡ ਪਾਠ ਸਾਹਿਬ ਕਾਰਨ ਉਥੇ ਗਿਆ ਹੋਇਆ ਹੈ। ਦੇਰ ਸ਼ਾਮ ਕੋਹਲੀ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਹ 22 ਫਰਵਰੀ ਨੂੰ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ। ਉਥੋਂ ਗੁਰਦੁਆਰਾ ਛੇਹਰਟਾ ਸਾਹਿਬ ਜਾਂਦਿਆਂ ਜਦੋਂ ਪਰਿਵਾਰ ਨੇ ਯੂਨੀਵਰਸਿਟੀ ਦੇਖਣ ਦੀ ਇੱਛਾ ਪ੍ਰਗਟਾਈ ਤਾਂ ਗੱਡੀ ਮੋੜ ਲਈ। ਉਸ ਸਮੇਂ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮ ਆ ਗਏ ਅਤੇ ਉਨ•ਾਂ ਨਾਲ ਤਕਰਾਰ ਹੋ ਗਈ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਚਲੇ ਗਏ। ਉਨ•ਾਂ ਨੇ ਉਸ ’ਤੇ ਲੱਗੇ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।

ਕਾਂਗਰਸ ਨੇ ਪੁਤਲਾ ਫੂਕਿਆ
ਕਾਂਗਰਸ ਪਾਰਟੀ ਦੇ ਕਾਰਕੁੰਨਾਂ ਨੇ ਬੁੱਧਵਾਰ ਨੂੰ ਕੋਹਲੀ ਦਾ ਪੁਤਲਾ ਫੂਕਿਆ ਅਤੇ ਅਸਤੀਫ਼ਾ ਮੰਗਿਆ। ਪਾਰਟੀ ਨੇ ਕਿਹਾ ਕਿ ਕੋਹਲੀ ਦੀ ਇਸ ਕਰਤੂਤ ਨਾਲ ਸ਼ਹਿਰ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਹਾਲਾਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਬਾਰੇ ਕੁਝ ਨਹੀਂ ਕਿਹਾ। ਉਧਰ ਬਸਪਾ ਦੀ ਪਟਿਆਲਾ ਇਕਾਈ ਦੇ ਉਪ ਪ੍ਰਧਾਨ ਘਣਸ਼ਿਆਮ ਯਾਦਵ ਨੇ ਕਿਹਾ ਕਿ ਲੋਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ ਅਤੇ ਮੇਅਰ ਇਕ ਕੁੜੀ ਨਾਲ ਮੌਜ ਮਸਤੀ ਕਰ ਰਿਹਾ ਹੈ। ਉਨੇ ਕੋਹਲੀ ਨੂੰ ਇਕ ਕ¦ਕ ਦੱਸਿਆ।

‘ਗੁਰੂ ਗ੍ਰੰਥ ਸਾਹਿਬ ਰੱਖਣ ਨਾਲ ਡੇਰਾ ਗੁਰਦੁਆਰਾ ਨਹੀਂ ਬਣ ਜਾਂਦਾ’

ਭਾਰਤ ਦੀ ਸੁਪਰੀਮ ਕੋਰਟ ਨੇ ਐਸਜੀਪੀਸੀ ਵੱਲੋਂ ਇਕ ਉਦਾਸੀਨ ਡੇਰੇ ਨੂੰ ਗੁਰਦੁਆਰਾ ਐਲਾਨਣ ਬਾਰੇ ਦਾਖਲ ਪਟੀਸ਼ਨ ਨੂੰ ਖਾਰਜ ਕੀਤਾ
ਨਵੀਂ ਦਿੱਲੀ : ਪੰਜਾਬ ’ਚ ਸਿੱਖ ਘੱਟ ਗਿਣਤੀ ਹਨ ਜਾਂ ਨਹੀਂ ਇਸ ’ਤੇ ਫ਼ੈਸਲਾ ਹੋਣਾ ਬਾਕੀ ਹੈ ਪਰ ਸੁਪਰੀਮ ਕੋਰਟ ਨੇ ਇਕ ਫ਼ੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ‘ਕਿਸੇ ਡੇਰੇ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੱਖਣ ਨਾਲ ਗੁਰਦਵਾਰਾ ਨਹੀਂ ਬਣ ਜਾਂਦਾ। ਇਸ ਲਈ ਨਿਸ਼ਾਨ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਸੰਗਤ ਦੇ ਨਾਲ ਰੋਜ਼ਾਨਾ ਪ੍ਰਕਾਸ਼, ਨਿਯਮਤ ਗ੍ਰੰਥੀ ਅਤੇ ਗੁਰਦੁਆਰੇ ਦੇ ਪ੍ਰਬੰਧ ’ਤੇ ਸਿੱਖ ਗੁਰਦਵਾਰਾ ਕਮੇਟੀ ਦਾ ਹੱਕ ਹੋਣਾ ਜ਼ਰੂਰੀ ਹੈ।’
ਇਹ ਕਹਿੰਦੇ ਹੋਏ ਭਾਰਤ ਦੀ ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅਪੀਲ ਖਾਰਜ ਕਰ ਦਿਤੀ ਅਤੇ ਪੰਜਾਬ ਦੇ ਮਾਲੇਰਕੋਟਲਾ ਤਹਿਸੀਲ ਸਥਿਤ ਆਸ਼ਰਮ ਨੂੰ ਸਿੱਖ ਗੁਰਦੁਆਰਾ ਐਲਾਨ ਕਰਨ ਦਾ ਗੁਰਦੁਆਰਾ ਟ੍ਰਿਬਿਊਨਲ ਦਾ ਆਦੇਸ਼ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਹ ਗੁਰਦੁਆਰਾ ਨਹੀਂ ਬਲਕਿ ‘ਉਦਾਸੀਨ ਪੰਥ’ ਦਾ ‘ਡੇਰਾ ਭਗਤ ਭਗਵਾਨ’ ਹੈ ਜਿਸ ਦਾ ਸਿੱਖਾਂ ਨਾਲ ਕੋਈ ਮਤਲਬ ਨਹੀਂ ਹੈ। ਜਸਟਿਸ ਤਰੁਣ ਚੈਟਰਜੀ ਅਤੇ ਵੀਐਸ ਸਿਰਪੁਰਕਰ ਦੀ ਬੈਂਚ ਨੇ ਫ਼ੈਸਲਾ ਵਿਚ ਕਿਹਾ ਕਿ ਮਹਿਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੱਖਣ ਨਾਲ ਕੋਈ ਪੂਜੀ ਜਾਂਦੀ ਥਾਂ ਗੁਰਦੁਆਰਾ ਨਹੀਂ ਬਣ ਜਾਂਦੀ।
1665 ਵਿਚ ਪਟਿਆਲਾ ਦੇ ਮਹਾਰਾਜਾ ਵਲੋਂ ਦਿਤੀ ਗਈ 400 ਬਿੱਘਾ ਜ਼ਮੀਨ ’ਤੇ ਫੈਲਿਆ ਡੇਰਾ ਉਦਾਸੀ ਫ਼ਕੀਰ ਸੂਰਤ ਰਾਮ ਨੇ ਸਥਾਪਤ ਕੀਤਾ ਗਿਆ ਸੀ। ਉਸ ਵੇਲੇ ਤੋਂ ਇਸ ਦਾ ਸੰਚਾਲਨ ਬਿਨਾ ਰੁਕੇ ਗੁਰੂ-ਚੇਲਾ ਪਰੰਪਰਾ ਨਾਲ ਹੁੰਦਾ ਆ ਰਿਹਾ ਹੈ ਅਤੇ ਮਹੰਤ ਮੰਗਲ ਦਾਸ ਇਸ ਦੇ ਨੌਵੇਂ ਮਹੰਤ ਹਨ। ਜਦ ਕਿ ਪੰਥਕ ਮਰਿਆਦਾ ਵਿਚ ਗੁਰੂ-ਚੇਲਾ ਪ੍ਰਰੰਪਰਾ ਨਹੀਂ ਮੰਨੀ ਜਾਂਦੀ ਹੈ। ਉਥੇ ਡੇਰੇ ਵਿਚ ਨਿਸ਼ਾਨ ਸਾਹਿਬ ਵੀ ਨਹੀਂ ਸਥਾਪਿਤ ਕੀਤਾ ਗਿਆ, ਜਦਕਿ ਇਹ ਗੁਰਦੁਆਰਿਆਂ ਦਾ ਪ੍ਰਮੁੱਖ ਸੰਕੇਤ ਮੰਨਿਆ ਜਾਂਦਾ ਹੈ। ਜੱਜਾਂ ਦੀ ਬੈਂਚ ਨੇ ਕਿਹਾ ਕਿ ਡੇਰੇ ਵਿਚ ਪਹਿਲਾਂ ਦੇ 8 ਗੁਰੂਆਂ ਦੀਆਂ ਸਮਾਧੀਆਂ ਅਤੇ ਮੂਰਤੀਆਂ ਵੀ ਹਨ।

ਮਾਹੌਲ ਠੀਕ ਰਹਿੰਦਾ ਤਾਂ ਸਰਬਜੀਤ ਵਰਗੇ ਕਈ ਕੈਦੀ ਹੁਣ ਤੱਕ ਰਿਹਾਅ ਹੁੰਦੇ

ਅੰਮ੍ਰਿਤਸਰ : ਪਾਕਿਸਤਾਨੀ ਪੰਜਾਬ ਦੇ ਜੇਲ ਮੰਤਰੀ ਚੌਧਰੀ ਅਬਦੁਲ ਗਫਾਰ ਖਾਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਮਾਹੌਲ ਵਿਚ ਆਏ ਤਣਾਅ ਦਾ ਨੁਕਸਾਨ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜੇਕਰ ਹਾਲਾਤ ਪਹਿਲਾਂ ਵਾਲੇ ਹੁੰਦੇ ਤਾਂ ਸਰਬਜੀਤ ਵਰਗੇ ਕਈ ਕੈਦੀ ਅੱਜ ਆਪਣੇ ਪਰਿਵਾਰਕ ਮੈਂਬਰਾਂ ਵਿਚ ਹੁੰਦੇ। ਫੋਨ ’ਤੇ ਗੱਲਬਾਤ ਕਰਦਿਆਂ ਗਫੂਰ ਖਾਨ ਨੇ ਅਮਰੀਕਾ ਵੱਲ ਉਂਗਲੀ ਕਰਦਿਆਂ ਕਿਹਾ ਕਿ ਸਾਨੂੰ ਦੂਰ ਦੇ ਦੋਸਤਾਂ ਤੋਂ ਜ਼ਿਆਦਾ ਧਿਆਨ ਆਪਣੇ ਪੜੌਸੀਆਂ ’ਤੇ ਹੋਣਾ ਚਾਹੀਦਾ ਹੈ। ਜੇਕਰ ਉਹ ਦੋਸਤ ਹੋਵੇਗਾ ਤਾਂ ਜ਼ਿਆਦਾ ਫਾਇਦੇਮੰਦ ਹੋਵੇਗਾ। ਜੇਕਰ ਕਿਸੇ ਦੇਸ਼ ਵਿਚ ਦਹਿਸ਼ਤਗਰਦੀ ਹਮਲਾ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਇਕ ਸੰਗਠਨ ਜਾਂ ਇਕ ਵਿਅਕਤੀ ਹੁੰਦਾ ਹੈ ਨਾ ਕਿ ਪੂਰਾ ਦੇਸ਼। ਦਹਿਸ਼ਤਵਾਦ ਦਾ ਪਹਿਲਾ ਨਿਸ਼ਾਨਾ ਤਾਂ ਖੁਦ ਪਾਕਿਸਤਾਨ ਬਣ ਰਿਹਾ ਹੈ। ਅਸੀਂ ਇਸ ਨਾਲ ਲਗਾਤਾਰ ਲੜ ਰਹੇ ਹਾਂ।
ਪਿਛਲੇ ਦਿਨੀਂ ਅਸੀਂ ਲਗਾਤਾਰ ਭਾਰਤੀ ਕੈਦੀ ਰਿਹਾਅ ਕੀਤੇ ਹਨ ਅਤੇ ਭਾਰਤ ਨੇ ਇਕ ਇਕ ਕਰਕੇ ਛੇ ਲਾਸ਼ਾਂ ਭੇਜੀਆਂ, ਫਿਰ ਵੀ ਅਸੀਂ ਦਹਿਸ਼ਤਗਰਦੀ ਹਮਲਿਆਂ ਦੇ ਦੋਸ਼ੀ ਸਰਬਜੀਤ ਸਿੰਘ ਦੀ ਰਿਹਾਈ ਲਈ ਸਕਾਰਤਮਕ ਰੁਖ ਅਪਣਾਇਆ। ਹੁਣ ਵੀ ਉਸ ਨੂੰ ਆਮ ਕੈਦੀਆਂ ਵਾਂਗ ਹੀ ਰੱਖਿਆ ਹੋਇਆ ਹੈ ਅਤੇ ਉਹ ਤੰਦਰੁਸਤ ਹੈ।

ਕਿਹਾ ਕਿ ਇਸਲਾਮ ਦੇ ਨਾਂ ’ਤੇ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸਲਾਮ ਕਿਤੇ ਵੀ ਦਹਿਸ਼ਤਗਰਦੀ ਦਾ ਪਾਠ ਨਹੀਂ ਪੜਾਉਂਦਾ। ਇਸ ਨੂੰ ਪਾਪ ਮੰਨਿਆ ਗਿਆ ਹੈ। ਫਿਰ ਜੇਕਰ ਕੋਈ ਇਸ ਤਰ•ਾਂ ਦਾ ਕੰਮ ਕਰਦਾ ਹੈ ਤਾਂ ਉਹ ਸੱਚਾ ਮੁਸਲਮਾਨ ਨਹੀਂ ਹੋ ਸਕਦਾ। ਅੱਜ ਦੇ ਸਮੇਂ ਵਿਚ ਜਾਸੂਸੀ ਦੇ ਦੋਸ਼ ਵਿਚ ਕਿਸੇ ਨੂੰ ਕੈਦ ਕਰਨਾ ਮਜ਼ਾਕ ਬਣ ਕੇ ਰਹਿ ਗਿਆ ਹੈ। ਆਪਣੇ ਘਰ ਤੱਕ ਦੀਆਂ ਫੋਟੋਆਂ ਵੀ ਦੂਸਰੇ ਦੇਸ਼ ਵਿਚ ਬੈਠਾ ਆਮ ਆਦਮੀ ਆਸਾਨੀ ਨਾਲ ਲੈ ਸਕਦਾ ਹੈ।
ਖਾਨ ਨੇ ਕਿਹਾ ਕਿ ਭਾਰਤ ਨੂੰ ਤਾਲਿਬਾਨੀ ਦਹਿਸ਼ਗਰਦਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਪਹਿਲਾ ਮੁਕਾਬਲਾ ਤਾਂ ਸਾਡੇ ਨਾਲ ਹੋਵੇਗਾ ਅਤੇ ਅਸੀਂ ਕਿਸੇ ਵੀ ਕੀਮਤ ’ਤੇ ਅੱਗੇ ਵਧਣ ਨਹੀਂ ਦੇਵਾਂਗੇ। ਹੁਣ ਵੀ ਸਾਡੀ ਫੌਜ ਅਤੇ ਪੁਲਿਸ ਲਗਾਤਾਰ ਮੁਕਾਬਲਾ ਕਰ ਰਹੀ ਹੈ।

ਭਾਰਤ ਵਿਚ ਕਿਤੇ ਵੀ ਗੱਲ ਨਾ ਕਰਨ ਦੀ ਹਦਾਇਤ
ਪਾਕਿਸਤਾਨ ਸਰਕਾਰ ਨੇ ਕਈ ਮਹੱਤਵਪੂਰਨ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਭਾਰਤ ਵਿਚ ਕਿਤੇ ਵੀ ਗੱਲ ਨਾ ਕਰਨ। ਇਸੇ ਦੇ ਮੱਦੇਨਜ਼ਰ ਕੁਝ ਕੁ ਲੋਕਾਂ ਨੇ ਆਪਣੇ ਮੋਬਾਇਲ ਫੋਨ ਨੰਬਰ ਬਦਲ ਲਏ ਹਨ। ਪਾਕਿਸਤਾਨੀ ਸੂਤਰਾਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਭਾਰਤ ਪਾਕਿਤਸਾਨ ਵਿਚ ਬਦਲੇ ਮਾਹੌਲ ਦੇ ਮੱਦੇਨਜ਼ਰ ਸਰਕਾਰ ਵੱਲੋਂ ਅਜਿਹਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।

ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਬਰੀ

ਨੌਕਰਾਣੀ ਨੇ ਲਾਇਆ ਸੀ ਬਲਾਤਕਾਰ ਦਾ ਦੋਸ਼ 0 ਬਾਅਦ ਵਿਚ ਅਦਾਲਤ ’ਚ ਬਿਆਨ ਤੋਂ ਮੁਕਰੀ
ਡੀਐਨਏ ਰਿਪੋਰਟ ਵਿਚ ਵੀ ਨਹੀਂ ਸੀ ਹੋਈ ਬਲਾਤਕਾਰ ਦੀ ਪੁਸ਼ਟੀ

ਚੰਡੀਗੜ/ਅੰਮ੍ਰਿਤਸਰ ਟਾਈਮਜ਼ ਬਿਊਰੋ
ਤਾਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਧੂਰੀ ਤੋਂ ਸਾਬਕਾ ਐਮਐਲਏ ਗਗਨਜੀਤ ਸਿੰਘ ਬਰਨਾਲਾ ਨੂੰ ਆਪਣੀ ਨੌਕਰਾਣੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਵਧੀਕ ਜ਼ਿਲ•ਾ ਅਤੇ ਸੈਸ਼ਨ ਜੱਜ ਚੰਡੀਗੜ ਨੇ ਸ਼ੁੱਕਰਵਾਰ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ’ਚ ਉਨਾਂ ਦੀ ਨੌਕਰਾਣੀ ਅਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਮੁਕਰ ਗਈ ਸੀ।
ਮਾਮਲਾ ਕੀ ਸੀ?
ਸਾਲ 2006 ਦੀ 12 ਅਗਸਤ ਨੂੰ ਗਗਨਜੀਤ ਸਿੰਘ ਬਰਨਾਲਾ ਦੀ ਨੌਕਰਾਣੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗਗਨਜੀਤ ’ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਪੁਲਿਸ ਨੇ ਇਸ ਸ਼ਿਕਾਇਤ ਨੂੰ ਆਧਾਰ ਬਣਾ ਕੇ ਸੈਕਟਰ 3 ਦੇ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਕੇ ਗਗਨਜੀਤ ਸਿੰਘ ਬਰਨਾਲਾ ਨੂੰ ਉਸੇ ਰਾਤ ਗ੍ਰਿਫਤਾਰ ਕਰ ਲਿਆ ਸੀ। ਪੰਜ ਨਵੰਬਰ 2006 ਨੂੰ ਇਸ ਮਾਮਲੇ ਸਬੰਧੀ ਚਾਰਜ਼ਸ਼ੀਟ ਦਾਖ਼ਲ ਕੀਤੀ ਗਈ ਸੀ। ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਸੀ ਕਿ ਦਸੰਬਰ ਵਿਚ ਇਕ ਪੇਸ਼ੀ ਦੌਰਾਨ ਪੀੜਤ ਨੌਕਰਾਣੀ ਅਦਾਲਤ ਵਿਚ ਆਪਣੇ ਬਿਆਨ ਤੋਂ ਪਲਟ ਗਈ। ਉਸ ਨੇ ਕਿਹਾ ਕਿ ਉਸ ਦੇ ਗੁਪਤ ਅੰਗ ’ਤੇ ਜ਼ਖ਼ਮ ਸਾਇਕਲ ਤੋਂ ਡਿੱਗਣ ਕਾਰਨ ਆਏ ਸਨ। ਪੁਲਿਸ ਨੇ ਬਲੱਡ ਦੇ ਸੈਂਪਲ ਵੀ ਲਏ ਸਨ। ਬਲੱਡ ਸੈਂਪਲ ਦੀ ਸੀਐਫਐਸਐਲ ਰਿਪੋਰਟ ਤੇ ਡੀਐਨਏ ਦੀ ਰਿਪੋਰਟ ਵਿਚ ਬਲਾਤਕਾਰ ਦੀ ਪੁਸ਼ਟੀ ਨਹੀਂ ਸੀ ਹੋਈ। ਇਸੇ ਦੌਰਾਨ ਸ. ਬਰਨਾਲਾ ਨੂੰ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਸ਼ੁੱਕਰਵਾਰ ਨੂੰ ਵਧੀਕ ਜ਼ਿਲ•ਾ ਅਤੇ ਸੈਸ਼ਨ ਜੱਜ ਰਵਿ ਕੁਮਾਰ ਸੌਂਧੀ ਨੇ ਬਰਨਾਲਾ ਨੂੰ ਬਲਾਤਕਾਰ ਦੇ ਦੋਸ਼ ਤੋਂ ਬਰੀ ਕਰ ਦਿੱਤਾ। ਜਦੋਂ ਇਹ ਫੈਸਲਾ ਸੁਣਾਇਆ ਗਿਆ ਉਦੋਂ ਸ. ਬਰਨਾਲਾ ਵੀ ਅਦਾਲਤ ਵਿਚ ਹਾਜ਼ਰ ਸਨ। ਉਨ•ਾਂ ਨੇ ਸੁਣਾਏ ਇਸ ਫੈਸਲੇ ’ਤੇ ਕੋਈ ਪ੍ਰਤੀਕਿਰਿਆ ਨਹੀ ਪ੍ਰਗਟਾਈ।

ਬਚਿਆ ਗਗਨਜੀਤ ਸਿੰਘ
0 ਪੁਲਿਸ ਨੇ ਪਹਿਲਾਂ ਤੋਂ ਹੀ ਸੀਆਰਪੀਸੀ ਦੀ ਧਾਰਾ 164 ਤਹਿਤ ਪੀੜਤ ਨੌਕਰਾਣੀ ਦੇ ਬਿਆਨ ਦਰਜ ਨਹੀਂ ਕਰਵਾਏ।
0 ਚੰਡੀਗੜ ਪੁਲਿਸ ਨੇ ਉਕਤ ਔਰਤ ਦੇ ਮੌਕੇ ’ਤੇ ਲਏ ਬਿਆਨਾਂ ਦੀ ਸੀਡੀ ਅਦਾਲਤ ਵਿਚ ਪੇਸ਼ ਨਹੀਂ ਕੀਤੀ।
0 ਪੁਲਿਸ ਨੇ ਮੌਕੇ ’ਤੇ ਹੀ ਨੌਕਰਾਣੀ ਅਤੇ ਦੋਸ਼ੀ ਗਗਨਜੀਤ ਬਰਨਾਲਾ ਦੇ ਕੱਪੜੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ।
0 ਇਨਵੈਸਟੀਗੇਸ਼ਨ ਅਫਸਰ ਦੇ ਸਾਹਮਣੇ ਪੀੜ ਨੌਕਰਾਣੀ ਦੇ ਬਿਆਨਾਂ ਦੀ ਵੀਡੀਓ ਨਹੀਂ ਬਣਾਈ ਗਈ।
0 ਕੋਰਟ ਵਿਚ ਇਨਵੈਸਟੀਗੇਸ਼ਨ ਅਫ਼ਸਰ ਦੀ ਗਵਾਹੀ ਵੀ ਕਮਜ਼ੋਰ ਸਾਬਤ ਹੋਈ।

ਗੁਰਦੁਆਰੇ ਦੇ ਪਤੇ ’ਤੇ ਖਾੜਕੂ ਦਾ ਪਾਸਪੋਰਟ

ਬਾਬਾ ਗੁਰਦੀਪ ਸਿੰਘ ਕੋਰਟ ਕੰਪਲੈਕਸ ਵਿਚੋਂ ਗ੍ਰਿਫ਼ਤਾਰ
ਸਪੈਸ਼ਲ ਕਰਾਈਮ ਬ੍ਰਾਂਚ ਦੀ ਟੀਮ ਨੇ ਕੀਤੀ ਕਾਰਵਾਈ

0 ਖ਼ਬਰ ਸੀ ਕਿ ਬਾਬਾ ਆਤਮ ਸਮਰਪਣ ਜਾਂ ਅਗਾਹ ਜਮਾਨਤ ਅਰਜ਼ੀ ਦਾਇਰ ਕਰਨ ਦੀ ਕੋਸ਼ਿਸ਼ ਵਿਚ ਸੀ
0 ਬਾਬੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਕੱਢਿਆ ਗਿਆ
0 ਪੁਲਿਸ ਅਨੁਸਾਰ ਬਾਬਾ ਸਰੂਪ ਸਿੰਘ ਨਾਲ ਡੂੰਘੀ ਨੇੜਤਾ

ਚੰਡੀਗੜ/ਅੰਮ੍ਰਿਤਸਰ ਟਾਈਮਜ਼ ਬਿਊਰੋ
ਗੁਰਦੁਆਰੇ ਦੇ ਐਡਰੈਸ ’ਤੇ ਇਕ ਖਾੜਕੂ ਦਾ ਫ਼ਰਜ਼ੀ ਪਾਸਪੋਰਟ ਬਣਵਾਉਣ ਦੇ ਮਾਮਲੇ ਵਿਚ ਚੰਡੀਗੜ ਸਪੈਸ਼ਲ ਕਰਾਈਮ ਬਰਾਂਚ ਦੀ ਟੀਮ ਨੇ ਬਾਬਾ ਗੁਰਦੀਪ ਸਿੰਘ ਨੂੰ ਅਦਾਲਤ ਕੰਪਲੈਕਸ ਵਿਚੋਂ ਗ੍ਰਿਫ਼ਤਾਰ ਕਰ ਲਿਆ। ਟੀਮ ਨੂੰ ਖ਼ਬਰ ਸੀ ਕਿ ਬਾਬਾ ਆਤਮ ਸਮਰਪਣ ਜਾਂ ਅਗਾਹ ਜਮਾਨਤ ਅ²ਰਜ਼ੀ ਦਰਜ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਗ੍ਰਿਫ਼ਤਾਰੀ ਦੀ ਸੂਚਨਾ ਕੋਰਟ ਕੰਪਲੈਕਸ ਵਿਚ ਬਾਬਾ ਦੇ ਵਕੀਲ ਨੂੰ ਦੇ ਦਿਤੀ ਗਈ। ਬਾਬਾ ਗੁਰਦੀਪ ਸਿੰਘ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਕੱਢ ਦਿੱਤਾ ਗਿਆ ਹੈ। ਉਧਰ, ਪੁਲਿਸ ਨੂੰ ਬਾਬਾ ਸਰੂਪ ਸਿੰਘ ਦੀ ਕੋਈ ਸੂਹ ਨਹੀ ਮਿਲੀ। ਪੁਲਿਸ ਨੂੰ ਸ਼ੱਕ ਹੈ ਕਿ ਜਲਦੀ ਹੀ ਬਾਬਾ ਸਰੂਪ ਸਿੰਘ ਅਗਾਂਹੂ ਜਮਾਨਤ ਦੀ ਅਰਜ਼ੀ ਦਾਖ਼ਲ ਕਰ ਸਕਦਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਖਾੜਕੂ ਗੁਰਭੇਜ ਸਿੰਘ ਉਰਫ਼ ਸੋਨੂੰ ਦਾ ਪ੍ਰੋਡਕਸ਼ਨ ਵਾਰੰਟ 9 ਮਾਰਚ ਲਈ ਹਾਸਲ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਦੇ ਇਕ ਦਾਅਵੇ ਮੁਤਾਬਕ ਜੂਨ 2008 ਵਿਚ ਗੁਰਭੇਜ ਸਿੰਘ ਨੂੰ ਜਗਰਾਉਂ ਪੁਲਿਸ ਨੇ 24 ਕਿਲੋ ਆਰਡੀਐਕਸ ਸਮੇਤ ਫੜਿਆ ਸੀ। ਉਹ ਜਰਮਨੀ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਥੇ ਖਾਲਿਸਤਾਨ ਜਿੰਦਾਬਾਦ ਫ਼ੋਰਸ ਨਾਲ ਸਬੰਧਤ ਲੋਕਾਂ ਨਾਲ ਮਿਲਦਾ ਰਿਹਾ ਹੈ। ਦੱਸਣ ਮੁਤਾਬਕ ਫੜੇ ਜਾਣ ਤੋਂ ਪਹਿਲਾਂ ਉਹ ਸੈਕਟਰ-38 ਦੇ ਗੁਰਦੁਆਰੇ ਵਿਚ ਰਹਿ ਰਿਹਾ ਸੀ। ਗੁਰਦੁਆਰੇ ਦੇ ਐਡਰੈਸ ’ਤੇ ਉਸ ਨੇ ਫ਼ਰਜ਼ੀ ਕਾਗ਼ਜ਼ਾਤ ਨਾਲ ਅਪਣਾ ਪਾਸਪੋਰਟ ਬਣਾਵਾਇਆ ਅਤੇ ਕਈ ਵਾਰੀ ਜਰਮਨੀ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਇਹ ਪਾਸਪੋਰਟ ਬਾਬਾ ਸਰੂਪ ਸਿੰਘ ਅਤੇ ਬਾਬਾ ਗੁਰਦੀਪ ਸਿੰਘ ਦੀ ਮਿਲੀਭੁਗਤ ਨਾਲ ਬਣਵਾਇਆ ਸੀ। ਪੰਜਾਬ ਪੁਲਿਸ ਦੀ ਪੁਛਗਿੱਛ ਦੌਰਾਨ ਗੁਰਭੇਜ ਸਿੰਘ ਨੇ ਮੰਨਿਆ ਸੀ ਕਿ ਬਾਬਾ ਸਰੂਪ ਸਿੰਘ ਅਤੇ ਗੁਰਦੀਪ ਸਿੰਘ ਨਾਲ ਉਸ ਦੇ ਨੇੜਲੇ ਸਬੰਧ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਭੇਜ ਸਿੰਘ ਨੇ ਬਾਬਾ ਗੁਰਦੀਪ ਸਿੰਘ ਦੇ ਰਾਸ਼ਨ ਕਾਰਡ ਵਿਚ ਅਪਣਾ ਨਾਂ ਉਸ ਦਾ ਰਿਸ਼ਤੇਦਾਰ ਦਸਦਿਆਂ ਦਰਜ਼ ਕਰਵਾਇਆ। ਇਸ ਤੋਂ ਬਾਅਦ ਗੁਰਭੇਜ ਨੇ ਪਾਸਪੋਰਟ ਬਣਵਾਇਆ। ਉਸ ਨੇ ਗਲਤ ਹਫ਼ਲੀਆ ਬਿਆਨ ਵੀ ਪਾਸਪੋਰਟ ਦੇ ਦਫ਼ਤਰ ਵਿਚ ਜਮ•ਾ ਕਰਵਾਇਆ। ਇਸ ਵਿਚ ਗੁਰਭੇਜ ਸਿੰਘ ਦੀ ਜਨਮ ਮਿਤੀ ਗਲਤ ਹੈ ਅਤੇ ਉਸ ਨੂੰ ਅਨਪੜ• ਦਰਸਾਇਆ ਗਿਆ ਹੈ। ਹੁਣ ਪੁਲਿਸ ਜਾਅਲੀ ਪਾਸਪੋਰਟ ਦੀ ਜਾਂਚ ਕਰ ਰਹੀ ਹੈ। ਗੁਰਭੇਜ ਸਿੰਘ ਇਸ ਵੇਲੇ ਲੁਧਿਆਣਾ ਜੇਲ ਵਿਚ ਬੰਦ ਹੈ। ਚੰਡੀਗੜ• ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਇਥੇ ਲੈ ਕੇ ਆਵੇਗੀ।
ਬੀਤੇ ਦਿਨੀਂ ਗੁਰਦੁਆਰਾ ਸੰਤਸਰ ਸਾਹਿਬ ਕੰਪਲੈਕਸ ਵਿਚ ਨਜਾਇਜ ਉਸਾਰੀ ਢਾਹੁਣ ਆਏ ਪ੍ਰਸ਼ਾਸਨ ਦੇ ਮੁਲਾਜ਼ਮਾਂ ਅਤੇ ਏਡੀਸੀ ’ਤੇ ਖਤਰਨਾਕ ਤਰੀਕੇ ਨਾਲ ਗੁਰਦੁਆਰੇ ਦੇ ਸੇਵਾਦਾਰਾਂ ਨੇ ਪਧਰਾਓ ਕੀਤਾ ਸੀ ਜਿਸ ਵਿਚ ਪੁਲਿਸ ਪ੍ਰਸ਼ਾਸਨ ਨੂੰ ਜ਼ਖਮੀਂ ਹਾਲਤ ਵਿਚ ਅਤੇ ਬੇਇਜਤ ਹੋ ਕੇ ਮੁੜਣਾ ਪਿਆ ਸੀ। ਉਸ ਤੋਂ ਬਾਅਦ ਪੁਲਿਸ ਨੇ ਇਕਦਮ ਹਰਕਤ ਵਿਖਾਉਂਦਿਆਂ ਕਈ ਕਾਰਵਾਈਆਂ ਦੇ ਰਾਹ ਖੋਲ• ਦਿੱਤੇ। ਡੇਰੇ ਦੇ ਮੁਖ ਸੇਵਾਦਾਰ ਬਾਬਾ ਸਰੂਪ ਸਿੰਘ ਜੋ ਚੰਡੀਗੜ• ਪ੍ਰਸ਼ਾਸਨ ਵਿਚ ਟਿਊਬਵੈਲ ਆਪ੍ਰੇਟਰ ਵਜੋਂ ਤੈਨਾਤ ਹਨ ’ਤੇ ਵਿਭਾਗੀ ਕਾਰਵਾਈ ਤੋਂ ਇਲਾਵਾ ਹੋਰ ਕਈ ਕੇਸ ਦਰਜ ਕਰਨ ਤੋਂ ਇਲਾਵਾ ਕਾਰਵਾਈਆਂ ਜਾਰੀ ਹਨ।

Wednesday, March 4, 2009

ਮੇਰੀ ਕਹਾਣੀ ਵੀ ਓਬਾਮਾ ਵਰਗੀ : ਬੌਬੀ ਜਿੰਦਲ

ਅਮਰੀਕਾ ਵਿਚ ਭਾਰਤੀ ਮੂਲ ਦੇ ਗਵਰਨਰ ਨੇ ਸੁਣਾਈ ਆਪਣੀ ਦਾਸਤਾਨ
ਵਾਸ਼ਿੰਗਟਨ/ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮਰੀਕਾ ਦੇ ਲੁਸੀਆਨਾ ਸੂਬੇ ਵਿਚ ਭਾਰਤੀ ਮੂਲ ਦੇ ਗਵਰਨਰ ਬੌਬੀ ਜਿੰਦਲ ਨੇ ਬੁੱਧਵਾਰ ਨੂੰ ਆਪਣੇ ਮਾਤਾ ਪਿਤਾ ਦੇ ਸੰਘਰਸ਼ ਦੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਉਨ•ਾਂ ਦੀ ਕਹਾਣੀ ਵੀ ਰਾਸ਼ਟਰਪਤੀ ਬਰਾਕ ਓਬਾਮਾ ਵਰਗੀ ਹੈ। ਲੁਸੀਆਨਾ ਤੋਂ ਪੂਰੇ ਦੇਸ਼ ਵਿਚ ਟੀਵੀ ’ਤੇ ਪ੍ਰਸਾਰਤ ਭਾਸ਼ਣ ਵਿਚ ਸ੍ਰੀ ਜਿੰਦਲ ਨੇ ਦੱਸਿਆ ਕਿ ਓਬਾਮਾ ਦੇ ਪਿਤਾ ਦੀ ਤਰ•ਾਂ ਉਨ•ਾਂ ਦੇ ਮਾਤਾ ਪਿਤਾ ਵੀ ਜਦੋਂ ਜਨਮ ਭੂਮੀ ਛੱਡ ਕੇ ਅਮਰੀਕਾ ਆਏ ਸਨ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਬਰਾਕ ਓਬਾਮਾ ਵੱਲੋਂ ਅਮਰੀਕੀ ਸੰਸਦ ਦੇ ਸੰਯੁਕਤ ਸਭਾ ਦੇ ਸੰਬੋਧਨ ਦਾ ਜਵਾਬ ਦੇਣ ਲਈ ਰਿਪਬਲਿਕਨ ਪਾਰਟੀ ਨੇ ਕ੍ਰਿਸ਼ਮਾਈ ਸਮਰਥਾ ਵਾਲੇ ਬੌਬੀ ਜਿੰਦਲ ਨੂੰ ਚੁਣਿਆ ਹੈ। ਬੌਬੀ ਜਿੰਦਲ ਦਾ ਇਹ ਭਾਸ਼ਣ ਅਜਿਹੇ ਹਾਲਾਤ ਵਿਚ ਦਿੱਤਾ ਗਿਆ ਹੈ, ਜਦੋਂ ਸਮਝਿਆ ਜਾ ਰਿਹਾ ਹੈ ਕਿ ਪਾਰਟੀ ਦੀ ਵਿਰਾਸਤ ਹੁਣ 37 ਸਾਲਾ ਬੌਬੀ ਜਿੰਦਲ ਦੇ ਹੱਥਾਂ ਵਿਚ ਹੋ ਸਕਦੀ ਹੈ ਅਤੇ ਬੌਬੀ ਜਿੰਦਲ ਅਗਲੇ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ।

ਡਾਕਟਰ ਦੀ ਫੀਸ ਵੀ ਕਿਸ਼ਤਾਂ ਵਿਚ ਦਿੱਤੀ
ਸ੍ਰੀ ਜਿੰਦਲ ਨੇ ਦੱ੍ਯਸਿਆ ਕਿ ਅਮਰੀਕਾ ਵਿਚ ਨੌਕਰੀ ਲੱਭਣ ਵਿਚ ਮੇਰੇ ਪਿਤਾ ਯੈਲੋ ਪੇਜੇਜ ਦੀ ਮਦਦ ਨਾਲ ਸਥਾਨਕ ਵਪਾਰੀਆਂ ਨੂੰ ਕੰਮ ਦੇਣ ਲਈ ਬੇਨਤੀ ਕਰਦੇ ਰਹਿੰਦੇ ਸਨ। ਨੌਕਰੀ ਮਿਲਣ ਤੋਂ ਬਾਅਦ ਵੀ ਆਰਥਿਕ ਸਥਿਤੀ ਵਿਚ ਕੋਈ ਖਾਸ ਸੁਧਾਰ ਨਹੀਂ ਸੀ ਹੋਇਆ, ਕਿ ਮੇਰੇ ਜਨਮ ’ਤੇ ਵੀ ਉਹ ਡਾਕਟਰਾਂ ਦੀ ਫੀਸ ਅਦਾ ਨਹੀਂ ਸਨ ਕਰ ਸਕੇ। ਇਹ ਫੀਸ ਉਨ•ਾਂ ਨੇ ਕਿਸ਼ਤਾਂ ਵਿਚ ਅਦਾ ਕੀਤੀ।

ਅਮਰੀਕੀ ਕੁਝ ਵੀ ਕਰਨ ਦੇ ਸਮਰਥ
ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸ੍ਰੀ ਜਿੰਦਲ ਨੇ ਦੱਸਿਆ ਕਿ ਪਿਤਾ ਨੇ ਘੋਰ ਗਰੀਬੀ ਦੇਖੀ ਸੀ। ਅਮਰੀਕੀਆਂ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਸਨ ਕਿ ਬੌਬੀ, ਅਮਰੀਕਾ ਦੇ ਲੋਕ ਕੁਝ ਵੀ ਕਰਨ ਦੇ ਸਮਰੱਥ ਹਨ। ਸ੍ਰੀ ਜਿੰਦਲ ਨੇ ਕਿਹਾ ਕਿ ਮੈਨੂੰ ਅੱਜ ਵੀ ਵਿਸ਼ਵਾਸ ਹੈ ਕਿ ਅਮਰੀਕੀ ਲੋਕ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਸਮਰਥ ਹਨ।

ਇਤਿਹਾਸਕ ਪਲ ਦਾ ਗਵਾਹ
ਸ੍ਰੀ ਜਿੰਦਲ ਨੇ ਕਿਹਾ ਕਿ ਅਸੀਂ ਆਪਣੇ ਗਣਰਾਜ ਦੇ ਇਕ ਮਹਾਨ ਪਲ ਦੇ ਗਵਾਹ ਬਣੇ ਹਾਂ। ਇਸ ਸਦਨ ਵਿਚ ਕਦੇ ਅਸੀਂ ਗੁਲਾਮ ਪ੍ਰਥਾ ਨੂੰ ਖਤਮ ਕਰਨ ਲਈ ਵੋਟ ਦਿੱਤਾ ਸੀ ਤੇ ਇਥੋਂ ਹੀ ਦੇਸ਼ ਦੇ ਪਹਿਲੇ ਅਫ਼ਰੀਕੀ ਮੂਲ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਡੇ ਸੰਘੀ ਦੇਸ਼ ਨੂੰ ਸੰਬੋਧਨ ਕੀਤਾ।