ਭਾਰਤ ’ਚ ਪਾਰਲੀਮੈਂਟ ਚੋਣਾਂ ਦਾ ਢੋਲ ਵੱਜਿਆ : 16 ਅਪ੍ਰੈਲ ਤੋਂ 13 ਮਈ ਤੱਕ ਪੰਜ ਗੇੜਾਂ ’ਚ ਪੈਣਗੀਆਂ ਵੋਟਾਂ
ਪੰਜਾਬ ’ਚ ਪਹਿਲੀ ਵਾਰ ਦੋ ਗੇੜ ਵਿਚ 7 ਅਤੇ 13 ਮਈ ਨੂੰ ਵੋਟਾਂ ਪੈਣਗੀਆਂ
7 ਮਈ : ਫਿਰੋਜ਼ਪੁਰ, ਸੰਗਰੂਰ, ਬਠਿੰਡਾ ਅਤੇ ਪਟਿਆਲਾ
13 ਮਈ : ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜ¦ਧਰ ਰਿਜ਼ਰਵ, ਹੁਸ਼ਿਆਰਪੁਰ ਰਿਜ਼ਰਵ, ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ ਸਾਹਿਬ ਰਿਜ਼ਰਵ, ਫਰੀਦਕੋਟ ਰਿਜ਼ਰਵ
ਨਵੀਂ ਦਿੱਲੀ : ਭਾਰਤ ਦੇ ਚੋਣ ਕਮਿਸ਼ਨ ਨੇ 15 ਲੋਕ ਸਭਾ ਅਤੇ ਤਿੰਨ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਗਠਨ ਵਾਸਤੇ ਪੰਜ ਗੇੜਾਂ ਵਿਚ ਚੋਣਾਂ ਕਰਵਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪਾਰਲੀਮੈਂਟ ਚੋਣਾਂ ਦਾ ਪਹਿਲਾ ਗੇੜ 16 ਅਪ੍ਰੈਲ ਨੂੰ ਅਤੇ ਅੰਤਿਮ ਗੇੜ 13 ਮਈ ਨੂੰ ਹੋਵੇਗਾ। ਕੁਲ 543 ਹਲਕਿਆਂ ਵਿਚ ਪਈਆਂ ਵੋਟਾਂ ਦੀ ਗਿਣਤੀ ਇਕੋ ਦਿਨ 16 ਮਈ ਨੂੰ ਹੋਵੇਗੀ ਅਤੇ ਇਸੇ ਦਿਨ ਲਗਭਗ ਸਾਰੇ ਨਤੀਜੇ ਆ ਜਾਣਗੇ। ਪੰਜਾਬ ਵਿਚ ਪਹਿਲੀ ਵਾਰ 13 ਲੋਕ ਸਭਾ ਦੀਆਂ ਸੀਟਾਂ ’ਤੇ ਦੋ ਪੜਾਵਾਂ ਵਿਚ ਵੋਟਾਂ ਪੈਣਗੀਆਂ। ਪੰਜਾਬ ਵਿਚ ਹਿੰਸਾ ਦੇ ਦੌਰ ਸਮੇਂ ਵੀ ਦੋ ਗੇੜਾਂ ਵਿਚ ਵੋਟਾਂ ਨਹੀਂ ਸੀ ਪਈਆਂ। ਸੂਤਰਾਂ ਅਨੁਸਾਰ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਡਰ ਜਾਹਰ ਕੀਤਾ ਹੈ ਕਿ ਸੱਤਾਧਾਰੀ ਅਕਾਲੀ ਭਾਜਪਾ ਧਿਰ ਸੂਬੇ ਵਿਚ ਹਿੰਸਾ ਕਰਵਾ ਸਕਦੀ ਹੈ। ਸਿਰਸਾ ਡੇਰਾ ਅਤੇ ਸਿੱਖ ਜਥੇਬੰਦੀਆਂ ਵਿਚ ਤਣਾਅ ਵਾਲੇ ਚਾਰ ਹਲਕਿਆਂ ਬਠਿੰਡਾ, ਸੰਗਰੂਰ, ਫਿਰੋਜ਼ਪੁਰ, ਪਟਿਆਲਾ ਵਿਚ ਵੋਟਾਂ 7 ਮਈ ਨੂੰ ਪੈਣਗੀਆਂ। ਉਮੀਦਵਾਰ ਭਾਵੇਂ ਕੋਈ ਵੀ ਹੋਣ ਪਰ ਪਟਿਆਲਾ ਅਤੇ ਬਠਿੰਡਾ ਹਲਕਿਆਂ ਵਿਚਲੀ ਚੋਣ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਵੱਕਾਰ ਦਾ ਸਵਾਲ ਬਣਾ ਕੇ ਚੋਣ ਲੜਣਗੇ।ਸੋਮਵਾਰ ਨੂੰ ਚੋਣ ਪ੍ਰੋਗਰਾਮ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਐਨ ਗੋਪਾਲਸਵਾਮੀ ਨੇ ਅਪਣੇ ਦੋ ਸਹਿਯੋਗੀਆਂ ਨਵੀਨ ਚਾਵਲਾ ਅਤੇ ਐਨ ਵਾਈ ਕੁਰੈਸ਼ੀ ਦੀ ਮੌਜੂਦਗੀ ਵਿਚ ਕੀਤਾ। ਉਨਾਂ ਕਿਹਾ ਕਿ ਕੇਂਦਰ ਵਿਚ ਸਰਕਾਰ ਦਾ ਗਠਨ 23 ਮਈ ਤੱਕ ਹੋ ਜਾਵੇਗਾ। ਪਹਿਲੀ ਜੂਨ ਨੂੰ ਵਰਤਮਾਨ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਪੂਰਾ ਹੋ ਜਾਵੇਗਾ ਅਤੇ 2 ਜੂਨ ਤੱਕ ਅਗਲੀ ਲੋਕ ਸਭਾ ਦਾ ਗਠਨ ਹੋਣਾ ਸੁਭਾਵਿਕ ਸੀ।ਲੋਕ ਸਭਾ ਚੋਣਾਂ 16 ਅਪ੍ਰੈਲ ਤੋਂ ਸ਼ੁਰੂ ਹੋਕੇ 23 ਅਪ੍ਰੈਲ, 30 ਅਪ੍ਰੈਲ, 7 ਮਈ ਤੇ 13 ਮਈ ਤੱਕ 5 ਪੜਾਵਾਂ ਵਿਚ ਹੋਣਗੀਆਂ ਜਿਸ ਵਿਚ ਪੜਾਵਾਂ ਦੀ ਗਿਣਤੀ ਵੱਖ ਵੱਖ ਸੂਬਿਆਂ ਵਿਚ ਵੱਖੋ ਵੱਖਰੀ ਹੋਵੇਗੀ। ਚੋਣ ਜ਼ਾਬਤਾ ਤੁਰੰਤ ਅਮਲ ਵਿਚ ਆ ਗਿਆ ਹੈ। ਪੰਜਾਬ ਵਿਚ ਵੋਟਾਂ ਦੋ ਪੜਾਵਾਂ ਵਿਚ 7 ਮਈ ਤੇ 13 ਮਈ ਨੂੰ ਪੈਣਗੀਆਂ। ਜਦਕਿ ਚੰਡੀਗੜ• ਵਿਚ ਵੋਟਾਂ 13 ਮਈ ਨੂੰ ਪੈਣੀਆਂ ਹਨ। ਗੋਪਾਲਾਸਵਾਮੀ ਨੇ ਦੱਸਿਆ ਕਿ ਪਹਿਲੀ ਵਾਰ ਹੈ ਕਿ 543 ਵਿਚੋਂ 499 ਹਲਕਿਆਂ ਵਿਚ ਵੋਟਾਂ ਨਵੀਂ ਹੱਦਬੰਦੀ ਅਨੁਸਾਰ ਹੋਣਗੀਆਂ ਤੇ ਪਹਿਲੀ ਵਾਰ 522 ਹਲਕਿਆਂ ਵਿਚ ਫੋਟੋ ਪਛਾਣ ਪੱਤਰਾਂ ਦੀ ਵਰਤੋਂ ਕੀਤੀ ਜਾਵੇਗੀ। ਪਿਛਲੀ ਵਾਰ ਨਾਲੋਂ 4.3 ਕਰੋੜ ਵੋਟਰਾਂ ਦਾ ਇਜ਼ਾਫਾ ਹੋਇਆ ਹੈ। 2004 ਦੀਆਂ ਚੋਣਾਂ ਵਿਚ ਵੋਟਰਾਂ ਦੀ ਗਿਣਤੀ 67.1 ਕਰੋੜ ਸੀ ਜੋ ਕਿ ਹੁਣ ਵਧਕੇ 71.4 ਕਰੋੜ ਹੋ ਗਈ ਹੈ। ਇਸੇ ਤਰਾਂ ਕੋਈ 8 ਲੱਖ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੇ ਅਮਲ ਨੂੰ ਨੇਪਰੇ ਚਾੜ•ਨ ਲਈ ਕਰੀਬ 11 ਲੱਖ ਬਿਜਲਈ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਨਿਰਵਿਘਨ ਅਮਲ ਵਾਸਤੇ 21 ਲੱਖ ਸੁਰੱਖਿਆ ਮੁਲਾਜ਼ਮ ਤੇ 40 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਗੋਪਾਲਾਸਵਾਮੀ ਨੇ ਦੱਸਿਆ ਕਿ ਸਕੂਲ ਪ੍ਰੀਖਿਆਵਾਂ, ਸਥਾਨਕ ਛੁੱਟੀਆਂ, ਤਿਉਹਾਰ ਤੇ ਫਸਲਾਂ ਦੀ ਗਹਾਈ ਵਰਗੇ ਪਹਿਲੂਆਂ ਨੂੰ ਵਿਚਾਰ ਕੇ ਚੋਣ ਮਿਤੀਆਂ ਤੈਅ ਕੀਤੀਆਂ ਗਈਆਂ ਹਨ।ਹਾਲੇ ਨਹੀਂ ਹੋਵੇਗੀ ਨੂਰਮਹਿਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਦੀ ਉਮੀਦ ਤੋਂ ਉਲਟ ਭਾਰਤੀ ਚੋਣ ਕਮਿਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਜ¦ਧਰ ਜ਼ਿਲ•ੇ ਦੇ ਨੂਰਮਹਿਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ, ਮਈ ਮਹੀਨੇ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਾਲ ਨਹੀਂ ਹੋਵੇਗੀ। ਇਹ ਚੋਣ ਲੋਕ ਸਭਾ ਚੋਣਾਂ ਤੋਂ ਬਾਅਦ ਕਿਸੇ ਵੇਲੇ ਕਰਵਾਈ ਜਾਏਗੀ। ਇਸ ਸਬੰਧੀ ਚੋਣ ਪ੍ਰੋਗਰਾਮ ਵੀ ਬਾਅਦ ਵਿਚ ਹੀ ਐਲਾਨਿਆ ਜਾਵੇਗਾ। ਇਸੇ ਲਈ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਅਤੇ ਕੁਝ ਹੋਰਨਾਂ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦੇ ਨਾਲ ਨੂਰਮਹਿਲ ਹਲਕੇ ਦੀ ਜ਼ਿਮਨੀ ਚੋਣ ਦਾ ਪ੍ਰੋਗਰਾਮ ਨਹੀਂ ਐਲਾਨਿਆ। ਚੇਤੇ ਰਹੇ ਕਿ ਨੂਰਮਹਿਲ ਵਿਧਾਨ ਸਭਾ ਹਲਕੇ ਦੇ ਅਕਾਲੀ ਵਿਧਾਇਕ ਸ: ਗੁਰਦੀਪ ਸਿੰਘ ਭੁੱਲਰ ਦੀ ਮੌਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ।
ਵੋਟਾਂ ਬਾਰੇ
71.4 ਕਰੋੜ ਵੋਟਰ ਪਾਉਣਗੇ ਵੋਟ, 2004 ਵਿਚ ਕੁੱਲ ਵੋਟਰ ਸਨ, 67.1 ਕਰੋੜ, 543 ਵਿਚੋਂ 499 ਸੀਟਾਂ ’ਤੇ ਨਵੀਂ ਹਲਕਾਬੰਦੀ ਦਾ ਅਸਰ, 5 ਸੂਬਿਆਂ ਆਂਧਰਾ ਪ੍ਰਦੇਸ਼, ਅਸਾਮ, ਝਾਰਖੰਡ, ਮਣੀਪੁਰ ਅਤੇ ਨਾਗਾਲੈਂਡ ਵਿਚ ਨਹੀਂ ਹੋਇਆ ਹਲਕਾਬੰਦੀ ਦਾ ਅਸਰ, 522 ਲੋਕ ਸਭਾ ਹਲਕਿਆਂ ਵਿਚ ਹੋਵੇਗਾ ਫੋਟੋ ਇਲੈਕਟ੍ਰੋਲ ਰੋਲ ਦਾ ਇਸਤੇਮਾਲ, ਦੇਸ਼ ਭਰ ਵਿਚ 8.28 ਲੱਖ ਪੋ¦ਿਗ ਸਟੇਸ਼ਨ ਬਣਨਗੇ, 11 ਲੱਖ ਤੋਂ ਵੀ ਵੱਧ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਜ਼ਰੂਰਤ ਪਵੇਗੀ, 40 ਲੱਖ ਅਧਿਕਾਰੀ ਅਤੇ 21 ਲੱਖ ਦੇ ਲਗਭਗ ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣਗੇ
ਇਕ ਨਜ਼ਰ
ਚੋਣ ਪ੍ਰੋਗਰਾਮ
ਚੰਡੀਗੜ• (1) 13 ਮਈ
ਪੰਜਾਬ (13) ਦੋ ਪੜਾਅ
7 ਮਈ ਨੂੰ ਫਿਰੋਜ਼ਪੁਰ, ਸੰਗਰੂਰ, ਬਠਿੰਡਾ ਅਤੇ ਪਟਿਆਲਾ ਵਿਚ ਵੋਟਾਂ ਪੈਣਗੀਆਂ।
13 ਮਈ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜ¦ਧਰ ਰਿਜ਼ਰਵ, ਹੁਸ਼ਿਆਰਪੁਰ ਰਿਜ਼ਰਵ, ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ ਸਾਹਿਬ ਰਿਜ਼ਰਵ, ਫਰੀਦਕੋਟ ਰਿਜ਼ਰਵ ਵਿਚ ਵੋਟਾਂ ਪੈਣਗੀਆਂ।
ਹਰਿਆਣਾ (10) 7 ਮਈ
ਹਿਮਾਚਲ (6) 13 ਮਈ
No comments:
Post a Comment