ਹਾਲਾਤ ਪਹਿਲਾਂ ਵਾਲੇ ਹੁੰਦੇ ਤਾਂ ਸਰਬਜੀਤ ਵਰਗੇ ਕਈ ਕੈਦੀ ਅੱਜ ਆਪਣੇ ਪਰਿਵਾਰਕ ਮੈਂਬਰਾਂ ਵਿਚ ਹੁੰਦੇ। ਫੋਨ ’ਤੇ ਗੱਲਬਾਤ ਕਰਦਿਆਂ ਗਫੂਰ ਖਾਨ ਨੇ ਅਮਰੀਕਾ ਵੱਲ ਉਂਗਲੀ ਕਰਦਿਆਂ ਕਿਹਾ ਕਿ ਸਾਨੂੰ ਦੂਰ ਦੇ ਦੋਸਤਾਂ ਤੋਂ ਜ਼ਿਆਦਾ ਧਿਆਨ ਆਪਣੇ ਪੜੌਸੀਆਂ ’ਤੇ ਹੋਣਾ ਚਾਹੀਦਾ ਹੈ। ਜੇਕਰ ਉਹ ਦੋਸਤ ਹੋਵੇਗਾ ਤਾਂ ਜ਼ਿਆਦਾ ਫਾਇਦੇਮੰਦ ਹੋਵੇਗਾ। ਜੇਕਰ ਕਿਸੇ ਦੇਸ਼ ਵਿਚ ਦਹਿਸ਼ਤਗਰਦੀ ਹਮਲਾ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਇਕ ਸੰਗਠਨ ਜਾਂ ਇਕ ਵਿਅਕਤੀ ਹੁੰਦਾ ਹੈ ਨਾ ਕਿ ਪੂਰਾ ਦੇਸ਼। ਦਹਿਸ਼ਤਵਾਦ ਦਾ ਪਹਿਲਾ ਨਿਸ਼ਾਨਾ ਤਾਂ ਖੁਦ ਪਾਕਿਸਤਾਨ ਬਣ ਰਿਹਾ ਹੈ। ਅਸੀਂ ਇਸ ਨਾਲ ਲਗਾਤਾਰ ਲੜ ਰਹੇ ਹਾਂ।ਪਿਛਲੇ ਦਿਨੀਂ ਅਸੀਂ ਲਗਾਤਾਰ ਭਾਰਤੀ ਕੈਦੀ ਰਿਹਾਅ ਕੀਤੇ ਹਨ ਅਤੇ ਭਾਰਤ ਨੇ ਇਕ ਇਕ ਕਰਕੇ ਛੇ ਲਾਸ਼ਾਂ ਭੇਜੀਆਂ, ਫਿਰ ਵੀ ਅਸੀਂ ਦਹਿਸ਼ਤਗਰਦੀ ਹਮਲਿਆਂ ਦੇ ਦੋਸ਼ੀ ਸਰਬਜੀਤ ਸਿੰਘ ਦੀ ਰਿਹਾਈ ਲਈ ਸਕਾਰਤਮਕ ਰੁਖ ਅਪਣਾਇਆ। ਹੁਣ ਵੀ ਉਸ ਨੂੰ ਆਮ ਕੈਦੀਆਂ ਵਾਂਗ ਹੀ ਰੱਖਿਆ ਹੋਇਆ ਹੈ ਅਤੇ ਉਹ ਤੰਦਰੁਸਤ ਹੈ।
ਕਿਹਾ ਕਿ ਇਸਲਾਮ ਦੇ ਨਾਂ ’ਤੇ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸਲਾਮ ਕਿਤੇ ਵੀ ਦਹਿਸ਼ਤਗਰਦੀ ਦਾ ਪਾਠ ਨਹੀਂ ਪੜਾਉਂਦਾ। ਇਸ ਨੂੰ ਪਾਪ ਮੰਨਿਆ ਗਿਆ ਹੈ। ਫਿਰ ਜੇਕਰ ਕੋਈ ਇਸ ਤਰ•ਾਂ ਦਾ ਕੰਮ ਕਰਦਾ ਹੈ ਤਾਂ ਉਹ ਸੱਚਾ ਮੁਸਲਮਾਨ ਨਹੀਂ ਹੋ ਸਕਦਾ। ਅੱਜ ਦੇ ਸਮੇਂ ਵਿਚ ਜਾਸੂਸੀ ਦੇ ਦੋਸ਼ ਵਿਚ ਕਿਸੇ ਨੂੰ ਕੈਦ ਕਰਨਾ ਮਜ਼ਾਕ ਬਣ ਕੇ ਰਹਿ ਗਿਆ ਹੈ। ਆਪਣੇ ਘਰ ਤੱਕ ਦੀਆਂ ਫੋਟੋਆਂ ਵੀ ਦੂਸਰੇ ਦੇਸ਼ ਵਿਚ ਬੈਠਾ ਆਮ ਆਦਮੀ ਆਸਾਨੀ ਨਾਲ ਲੈ ਸਕਦਾ ਹੈ।
ਖਾਨ ਨੇ ਕਿਹਾ ਕਿ ਭਾਰਤ ਨੂੰ ਤਾਲਿਬਾਨੀ ਦਹਿਸ਼ਗਰਦਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਪਹਿਲਾ ਮੁਕਾਬਲਾ ਤਾਂ ਸਾਡੇ ਨਾਲ ਹੋਵੇਗਾ ਅਤੇ ਅਸੀਂ ਕਿਸੇ ਵੀ ਕੀਮਤ ’ਤੇ ਅੱਗੇ ਵਧਣ ਨਹੀਂ ਦੇਵਾਂਗੇ। ਹੁਣ ਵੀ ਸਾਡੀ ਫੌਜ ਅਤੇ ਪੁਲਿਸ ਲਗਾਤਾਰ ਮੁਕਾਬਲਾ ਕਰ ਰਹੀ ਹੈ।
ਭਾਰਤ ਵਿਚ ਕਿਤੇ ਵੀ ਗੱਲ ਨਾ ਕਰਨ ਦੀ ਹਦਾਇਤ
ਪਾਕਿਸਤਾਨ ਸਰਕਾਰ ਨੇ ਕਈ ਮਹੱਤਵਪੂਰਨ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਭਾਰਤ ਵਿਚ ਕਿਤੇ ਵੀ ਗੱਲ ਨਾ ਕਰਨ। ਇਸੇ ਦੇ ਮੱਦੇਨਜ਼ਰ ਕੁਝ ਕੁ ਲੋਕਾਂ ਨੇ ਆਪਣੇ ਮੋਬਾਇਲ ਫੋਨ ਨੰਬਰ ਬਦਲ ਲਏ ਹਨ। ਪਾਕਿਸਤਾਨੀ ਸੂਤਰਾਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਭਾਰਤ ਪਾਕਿਤਸਾਨ ਵਿਚ ਬਦਲੇ ਮਾਹੌਲ ਦੇ ਮੱਦੇਨਜ਼ਰ ਸਰਕਾਰ ਵੱਲੋਂ ਅਜਿਹਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
No comments:
Post a Comment